Saturday, October 5, 2024
spot_img
spot_img
spot_img
spot_img
spot_img

PAU ਦੀਆਂ ਔਰਤ ਅਰਥ ਸ਼ਾਸਤਰੀਆਂ ਨੇ ਕੌਮਾਂਤਰੀ ਪੱਧਰ ਦੀ ਕਾਨਫਰੰਸ ਵਿੱਚ ਆਪਣੀ ਖ਼ੋਜ ਦੀਆਂ ਪੈੜਾਂ ਛੱਡੀਆਂ

ਯੈੱਸ ਪੰਜਾਬ
ਲੁਧਿਆਣਾ, 9 ਅਗਸਤ, 2024

ਬੀਤੇ ਦਿਨੀਂ ਨਵੀਂ ਦਿੱਲੀ ਵਿਚ ਹੋਈ ਖੇਤੀ ਅਰਥ ਸ਼ਾਸਤਰੀਆਂ ਦੀ 32ਵੀਂ ਕੌਮਾਂਤਰੀ ਪੱਧਰ ਦੀ ਕਾਨਫਰੰਸ ਵਿਚ ਪੀ.ਏ.ਯੂ. ਦੇ ਇਕਨਾਮਿਕਸ ਅਤੇ ਸ਼ੋਸ਼ਆਲੋਜੀ ਵਿਭਾਗ ਦੇ ਖੋਜਾਰਥੀ ਡਾ. ਸ਼ਰੂਤੀ ਚੋਪੜਾ ਨੇ ਆਪਣੀ ਖੋਜ ਪੇਸ਼ਕਾਰੀ ਦਿੱਤੀ। ਇਸ ਕਾਨਫਰੰਸ ਦਾ ਉਦਘਾਟਨ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਕੀਤਾ ਗਿਆ ਅਤੇ ਇਸਦਾ ਥੀਮ ‘ਖੇਤੀ ਭੋਜਨ ਪ੍ਰਬੰਧ ਵੱਲ ਸਥਿਰ ਤਬਦੀਲੀ’ ਰੱਖਿਆ ਗਿਆ ਸੀ।

ਇਕਨਾਮਿਕਸ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਵਨੀਤਾ ਕੰਵਲ ਨੇ ਵੀ ਇਸ ਕਾਨਫਰੰਸ ਵਿਚ ਭਲਾਈ ਅਤੇ ਰੁਜ਼ਗਾਰ ਵਿਸ਼ੇ ਤੇ ਇਕ ਸੈਸ਼ਨ ਦੀ ਪ੍ਰਧਾਨਗੀ ਕੀਤੀ। ਇਸ ਦੌਰਾਨ ਉਹਨਾਂ ਨੇ ਪੰਜਾਬ ਅਤੇ ਹਰਿਆਣਾ ਦੇ ਝੋਨਾ ਉਤਪਾਦਕਾਂ ਦੀ ਭਲਾਈ ਲਈ ਮੰਡੀਕਰਨ ਪ੍ਰਣਾਲੀ ਦੇ ਵਿਸ਼ਲੇਸ਼ਣ ਬਾਰੇ ਇਕ ਖੋਜ ਪੇਪਰ ਵੀ ਪੇਸ਼ ਕੀਤਾ।

ਡਾ. ਸ਼ਰੂਤੀ ਚੋਪੜਾ ਨੇ ਖੇਤੀ ਵਿਚ ਔਰਤਾਂ ਦਾ ਸ਼ਸ਼ਕਤੀਕਰਨ: ਪੇਂਡੂ ਭਾਰਤ ਵਿਚ ਸਥਿਰ ਖੇਤੀ ਭੋਜਨ ਪ੍ਰਬੰਧ ਵੱਲ ਕਦਮ ਵਿਸ਼ੇ ਤੇ ਆਪਣੀ ਖੋਜ ਦੇ ਪੇਸ਼ਕਾਰੀ ਦਿੱਤੀ। ਉਹਨਾਂ ਦੇ ਪੇਪਰ ਦੇ ਸਹਿ ਲੇਖਕ ਨੈਰੋਬੀ ਕੀਨੀਆ ਦੇ ਡਾ. ਬੈਟਰੀਸ ਮੁਰੀਥੀ, ਪੀ.ਏ.ਯੂ. ਦੇ ਸਾਬਕਾ ਪ੍ਰੋਫੈਸਰ ਡਾ. ਪੂਨਮ ਕਟਾਰੀਆ, ਡਾ. ਪ੍ਰਤਾਪ ਮੁਹੰਤੀ ਅਤੇ ਡਾ. ਸ਼ਰੂਤੀ ਸ਼ੁਵਮ, ਆਈ ਆਈ ਟੀ ਰੁੜਕੀ ਸਨ। ਇਸ ਖੋਜ ਪੇਪਰ ਨੂੰ ਕਾਨਫਰੰਸ ਵਿਚ ਵਿਆਪਕ ਤੌਰ ਤੇ ਸਲਾਹੁਤਾ ਮਿਲੀ। ਡਾ. ਚੋਪੜਾ ਨੇ ਇਸ ਦੌਰਾਨ ਕੌਮਾਂਤਰੀ ਪੱਧਰ ਦੀਆਂ ਵੱਖ-ਵੱਖ ਸੰਸਥਾਵਾਂ ਦੇ ਮਾਹਿਰਾਂ ਨਾਲ ਵਿਚਾਰ-ਵਟਾਂਦਰਾ ਕੀਤਾ।

ਇਸੇ ਦੌਰਾਨ ਪੀ.ਏ.ਯੂ. ਦੇ ਸਾਬਕਾ ਵਿਦਿਆਰਥੀ ਰੇਸ਼ਮਾ ਰਾਜਨ ਨੇ ਵੀ ਆਪਣਾ ਪੇਪਰ ਪੇਸ਼ ਕੀਤਾ ਜੋ ਡਾ. ਵਨੀਤਾ ਕੰਵਲ ਦੀ ਨਿਗਰਾਨੀ ਹੇਠ ਲਿਖਿਆ ਗਿਆ ਸੀ। ਡਾ. ਸ਼ਰੂਤੀ ਚੋਪੜਾ ਅਤੇ ਡਾ. ਵਨੀਤਾ ਕੰਵਲ ਨੂੰ ਔਰਤਾਂ ਦੀ ਮੁਹਾਰਤ ਅਤੇ ਰੁਜ਼ਗਾਰ ਵਿਚ ਭਾਗੀਦਾਰੀ ਲਈ ਦੋ ਸਾਲਾ ਪ੍ਰੋਗਰਾਮ ਦੇ ਮੈਂਬਰਾਂ ਵਜੋਂ ਚੁਣ ਲਿਆ ਗਿਆ। ਦੋਵਾਂ ਵਿਗਿਆਨੀਆਂ ਨੇ ਬਿੱਲ ਅਤੇ ਮੇਲਿੰਡਾ ਗਿਟਸ ਫਾਊਡੇਸ਼ਨ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਔਰਤਾਂ ਨੂੰ ਸਵੈ ਨਿਰਭਰ ਅਤੇ ਮੁਹਾਰਤ ਭਰਪੂਰ ਬਨਾਉਣ ਲਈ ਵਿਸ਼ੇਸ਼ ਯਤਨ ਕੀਤੇ ਹਨ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ