ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਸਤੰਬਰ 21, 2024:
ਡਲਾਸ, ਟੈਕਸਾਸ ਵਿਚ ਇਕ ਚਰਚ ਦੇ ਪਾਸਟਰ ਨੂੰ ਇਕ ਔਰਤ ਨਾਲ ਅਣਉਚਿੱਤ ਸਬੰਧ ਬਣਾਉਣ ਕਾਰਨ ਅਹੁੱਦੇ ਤੋਂ ਪੱਕੇ ਤੌਰ ‘ਤੇ ਹਟਾ ਦੇਣ ਦੀ ਖਬਰ ਹੈ।
ਟਰਿਨਿਟੀ ਬਾਈਬਲ ਚਰਚ ਨੇ ਆਪਣੀ ਵੈੱਬ ਸਾਈਟ ਉਪਰ ਐਲਾਨ ਕੀਤਾ ਹੈ ਕਿ ਕਈ ਦਿਨ ਪਹਿਲਾਂ ਪਾਸਟਰ ਸਟੀਵਨ ਜੇ ਲਾਅਸਨ ਦੇ ਔਰਤ ਨਾਲ ਸਬੰਧਾਂ ਬਾਰੇ ਪਤਾ ਲੱਗਣ ਉਪਰੰਤ ਉਸ ਨੂੰ ਅਹੁੱਦੇ ਤੋਂ ਵੱਖ ਕਰ ਦਿੱਤਾ ਗਿਆ ਹੈ।
ਚਰਚ ਨੇ ਔਰਤ ਨਾਲ ਸਬੰਧਾਂ ਬਾਰੇ ਕੋਈ ਵੇਰਵਾ ਨਹੀਂ ਦਿੱਤਾ ਹੈ ਤੇ ਨਾ ਹੀ ਉਸ ਔਰਤ ਬਾਰੇ ਕੋਈ ਜਾਣਕਾਰੀ ਦਿੱਤੀ ਹੈ।