Saturday, January 11, 2025
spot_img
spot_img
spot_img
spot_img

ਜਨਮ ਦਿਨ ਮਨਾਉਣ ਪਤਨੀ ਪਰਿਣੀਤੀ ਨਾਲ ਬਨਾਰਸ ਦੇ ਦਸ਼ਾਸ਼ਵਮੇਘ ਘਾਟ ਪਹੁੰਚੇ MP ਰਾਘਵ ਚੱਢਾ, ਆਰਤੀ ‘ਚ ਹੋਏ ਸ਼ਾਮਿਲ

ਯੈੱਸ ਪੰਜਾਬ
ਨਵੀਂ ਦਿੱਲੀ/ਵਾਰਾਣਸੀ, 11 ਨਵੰਬਰ, 2024

ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਆਪਣਾ ਜਨਮ ਦਿਨ ਇਸ ਵਾਰ ਰੂਹਾਨੀ ਅਤੇ ਸਭਿਆਚਾਰਕ ਰੰਗ ਵਿੱਚ ਰੰਗੇ ਕਾਸ਼ੀ ਸ਼ਹਿਰ ਵਿੱਚ ਮਨਾਇਆ। ਆਪਣੇ ਜਨਮਦਿਨ ਦੀ ਪੂਰਵ ਸੰਧਿਆ ‘ਤੇ, ਸੰਸਦ ਮੈਂਬਰ ਰਾਘਵ ਚੱਢਾ ਨੇ ਆਪਣੀ ਪਤਨੀ ਅਤੇ ਅਭਿਨੇਤਰੀ ਪਰਿਣੀਤੀ ਚੋਪੜਾ ਦੇ ਨਾਲ ਦਸ਼ਾਸ਼ਵਮੇਧ ਘਾਟ ਵਿਖੇ ਵਿਸ਼ਵ ਪ੍ਰਸਿੱਧ ਗੰਗਾ ਆਰਤੀ ਵਿੱਚ ਹਿੱਸਾ ਲਿਆ ਅਤੇ ਆਪਣੇ ਜੀਵਨ ਦੇ ਨਵੇਂ ਸਾਲ ਲਈ ਮਾਂ ਗੰਗਾ ਦਾ ਆਸ਼ੀਰਵਾਦ ਮੰਗਿਆ।

ਰਾਘਵ ਚੱਢਾ ਨੇ ਆਰਤੀ ਤੋਂ ਬਾਅਦ ਕਿਹਾ, “ਗੰਗੇ ਤਵ ਦਰਸ਼ਨਾਤ ਮੁਕਤੀ” ਆਪਣੇ ਜੀਵਨ ਦੇ ਨਵੇਂ ਸਾਲ ਦੀ ਸ਼ੁਰੂਆਤ ਮੋਕਸ਼,ਦਾਇਨੀ,ਪਤਿਤ ਪਾਵਨੀ ਮਾਂ ਗੰਗਾ ਦੇ ਚਰਨਾਂ ਦਾ ਆਸ਼ੀਰਵਾਦ ਲੈ ਕੇ ਕੀਤੀ। ਮਾਂ ਗੰਗਾ ਅੱਗੇ ਦੇਸ਼ ਦੀ ਤਰੱਕੀ ਅਤੇ ਖ਼ੁਸ਼ਹਾਲੀ ਲਈ ਅਰਦਾਸ ਕੀਤੀ।

ਦਸ਼ਾਸ਼ਵਮੇਘ ਘਾਟ ਦੀ ਸ਼ਾਮ ਦੀ ਮਾਂ ਗੰਗਾ ਆਰਤੀ ਵਿਚ ਹਿੱਸਾ ਲੈ ਕੇ ਮੈਂ ਅਨੰਦ ਮਹਿਸੂਸ ਕਰ ਰਿਹਾ ਹਾਂ।ਇੱਥੇ ਦਾ ਅਨੁਭਵ ਅਦਭੁਤ, ਅਧਿਆਤਮਿਕ ਅਤੇ ਅਲੌਕਿਕ ਹੈ। ਕਾਸ਼ੀ ਦੀ ਊਰਜਾ ਨੂੰ ਮਹਿਸੂਸ ਕਰਦੇ ਹੋਏ, ਮੈਂ ਖ਼ੁਸ਼, ਪ੍ਰਸੰਨ ਅਤੇ ਰੁਮਾਂਚਿਤ ਮਹਿਸੂਸ ਕਰ ਰਿਹਾ ਹਾਂ। ਹਰ ਹਰ ਗੰਗੇ !!”

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ