Tuesday, October 22, 2024
spot_img
spot_img

ਸਾਬਕਾ ਰਾਸ਼ਟਰਪਤੀ ਬਰਾਕ ਉਬਾਮਾ ਤੇ ਮਿਸ਼ੈਲ ਉਬਾਮਾ ਮੰਗਣਗੇ ਕਮਲਾ ਹੈਰਿਸ ਲਈ ਵੋਟਾਂ

ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਅਕਤੂਬਰ 22, 2024:

ਚੋਣ ਪ੍ਰਚਾਰ ਦੇ ਆਖਰੀ ਪੜਾਅ ਦੌਰਾਨ ਚੋਣ ਮੁਹਿੰਮ ਵਿਚ ਨਵੀਂ ਰੂਹ ਫੂਕਣ ਦੇ ਮੰਤਵ ਨਾਲ ਸਾਬਕਾ ਰਾਸ਼ਟਰਪਤੀ ਬਰਾਕ ਉਬਾਮਾ ਤੇ ਉਨਾਂ ਦੀ ਪਤਨੀ ਮਿਸ਼ੈਲ ਉਬਾਮਾ ਅਗਲੇ ਹਫਤੇ ਵੱਖਰੇ ਵੱਖਰੇ ਤੌਰ ‘ਤੇ ਡੈਮੋਕਰੈਟਿਕ ਪਾਰਟੀ ਦੀ ਰਾਸ਼ਟਰਪਤੀ ਅਹੁੱਦੇ ਲਈ ਉਮੀਦਵਾਰ ਕਮਲਾ ਹੈਰਿਸ ਲਈ ਵੋਟਾਂ ਮੰਗਣਗੇ। ਉਹ ਵੱਖ ਵੱਖ ਸਮਾਗਮਾਂ ਦੌਰਾਨ ਕਮਲਾ ਹੈਰਿਸ ਨਾਲ   ਸੰਬੋਧਨ ਕਰਨਗੇ।

ਇਹ ਜਾਣਕਾਰੀ ਹੈਰਿਸ ਦੀ ਚੋਣ ਮੁਹਿੰਮ ਦੇ ਇਕ ਸੀਨੀਅਰ ਅਧਿਕਾਰੀ ਨੇ ਦਿੱਤੀ ਹੈ।

ਇਥੇ ਜ਼ਿਕਰਯੋਗ ਹੈ ਕਿ ਸਾਬਕਾ ਰਾਸ਼ਟਰਪਤੀ ਉਬਾਮਾ ਤੇ ਉਨਾਂ ਦੀ ਪਤਨੀ ਡੈਮੋਕਰੈਟਿਕ ਸਫਾਂ ਵਿਚ ਬਹੁਤ ਅਸਰ ਰਸੂਖ ਰਖਦੇ ਹਨ ਤੇ ਪਾਰਟੀ ਆਸ ਕਰਦੀ ਹੈ ਕਿ ਉਹ ਉਨਾਂ ਰਾਜਾਂ ਜਿਥੇ ਜਿੱਤ ਦਾ ਫਰਕ ਬਹੁਤ ਥੋੜਾ ਰਹਿਣ ਦੀ ਸੰਭਾਵਨਾ ਹੈ, ਵਿਚ ਵਫਾਦਾਰ ਡੈਮੋਕਰੈਟ ਵੋਟਰਾਂ ਵਿੱਚ ਨਵਾਂ ਜੋਸ਼ ਭਰਨ ਵਿੱਚ ਸਫਲ ਹੋਣਗੇ।

ਮਿਸ਼ੈਲ ਉਬਾਮਾ ਚੋਣ ਮੁਹਿੰਮ ਦੌਰਾਨ ਪਹਿਲੀ ਵਾਰ ਮਿਸ਼ੀਗਨ ਵਿਚ ਹੈਰਿਸ ਨਾਲ 26 ਅਕਤੂਬਰ ਨੂੰ ਚੋਣ ਪ੍ਰਚਾਰ ਕਰਨਗੇ ਤੇ ਸਮਾਗਮਾਂ ਨੂੰ ਸੰਬੋਧਨ ਕਰਨਗੇ। ਉਨਾਂ ਦੇ ਪਤੀ ਬਰਾਕ ਉਬਾਮਾ ਅਗਲੇ ਹਫਤੇ ਜਾਰਜੀਆ ਵਿਚ ਹੈਰਿਸ ਨਾਲ ਚੋਣ ਪ੍ਰਚਾਰ ਕਰਨਗੇ।

ਹਾਲ ਹੀ ਵਿਚ ਉਨਾਂ ਨੇ ਪਿਟਸਬਰਗ ਵਿਚ ਸਮਾਗਮ ਨੂੰ ਸੰਬੋਧਨ ਕੀਤਾ ਸੀ। ਆਉਣ ਵਾਲੇ ਦਿਨਾਂ ਵਿਚ ਉਹ ਟਕਸਨ, ਲਾਸ ਵੇਗਾਸ, ਡੈਟਰਾਇਟ ਤੇ ਮੈਡੀਸਨ  ਵਿਚ ਚੋਣ ਪ੍ਰਚਾਰ ਕਰਨਗੇ।

ਇਥੇ ਇਹ ਵੀ ਵਰਨਣਯੋਗ ਹੈ ਕਿ ਹੈਰਿਸ ਨੇ 2008 ਵਿਚ ਰਾਸ਼ਟਰਪਤੀ ਅਹੁੱਦੇ ਲਈ ਬਰਾਕ ਉਬਾਮਾ ਦਾ ਸਮਰਥਨ ਕੀਤਾ ਸੀ ਜਦ ਕਿ ਉਬਾਮਾ ਨੇ 2024 ਵਿਚ ਪਾਰਟੀ ਉਮੀਦਵਾਰ ਵਜੋਂ ਕਮਲਾ ਹੈਰਿਸ ਲਈ ਪਰਦੇ ਪਿੱਛੇ ਸਮਰਥਨ ਜੁਟਾਇਆ ਸੀ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ