Saturday, October 5, 2024
spot_img
spot_img
spot_img
spot_img
spot_img

ਸ਼ਹੀਦ ਕਿਰਨਜੀਤ ਕੌਰ ਦੇ 27ਵੇਂ ਯਾਦਗਾਰੀ ਸਮਾਗਮ ਵਿੱਚ ਪਹੁੰਚੇ ਕਾਫ਼ਲਿਆਂ ਦਾ ਧੰਨਵਾਦ: ਨਰਾਇਣ ਦੱਤ

ਦਲਜੀਤ ਕੌਰ
ਮਹਿਲਕਲਾਂ, 13 ਅਗਸਤ, 2024

ਸਹੀਦ ਕਿਰਨਜੀਤ ਕੌਰ ਯਾਦਗਾਰ ਕਮੇਟੀ ਮਹਿਲਕਲਾਂ ਵੱਲੋ 12 ਅਗਸਤ ਦਾਣਾ ਮੰਡੀ ਮਹਿਲਕਲਾਂ ਵਿਖੇ ਮਨਾਏ ਗਏ 27ਵੇਂ ਯਾਦਗਾਰੀ ਸਮਾਗਮ ਵਿੱਚ ਸ਼ਾਮਿਲ ਹੋਏ ਜੁਝਾਰੂ ਮਰਦ-ਔਰਤ ਕਾਫ਼ਲਿਆਂ ਨੂੰ ਸੰਗਰਾਮੀ ਮੁਬਾਰਕਾਬਦ ਦਿੰਦੇ ਹੋਏ ਉਨ੍ਹਾਂ ਦਾ ਕੋਟਿਨ ਕੋਟ ਧੰਨਵਾਦ ਕੀਤਾ ਗਿਆ ਹੈ।

ਇਸ ਯਾਦਗਾਰੀ ਸਮਾਗਮ ਦੇ 27 ਸਾਲ ਦੇ ਵਕਫ਼ੇ ਬਾਅਦ ਵੀ ਸਫ਼ਲ ਹੋਣ ਦਾ ਰਾਜ਼ ਸਾਂਝਾ ਕਰਦੇ ਹੋਏ ਯਾਦਗਾਰ ਕਮੇਟੀ ਦੇ ਕਨਵੀਨਰ ਨਰਾਇਣ ਦੱਤ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਵਿਸ਼ਾਲ ਲੋਕਾਈ ਨੇ ਯਾਦਗਾਰੀ ਕਮੇਟੀ ਦੀ ਅਗਵਾਈ ਵਿੱਚ ਭਰੋਸਾ ਪ੍ਰਗਟ ਕਰਕੇ ਵਡੇਰੀ ਜਿੰਮੇਵਾਰੀ ਦਾ ਅਹਿਸਾਸ ਕਰਵਾਇਆ ਹੈ।

ਕਿਉਂਕਿ ਐਕਸ਼ਨ ਕਮੇਟੀ ਹੁਣ ਯਾਦਗਾਰ ਕਮੇਟੀ ਨੇ ਲੋਕਾਂ ਉੱਪਰ ਟੇਕ ਰੱਖਕੇ ਚੱਲਣ ਦਾ ਦ੍ਰਿੜ ਨਿਸ਼ਚਾ ਕੀਤਾ ਹੋਇਆ ਹੈ। ਯਾਦਗਾਰ ਕਮੇਟੀ ਦੀ ਅਗਵਾਈ ਹੇਠ 15 ਰੋਜ਼ਾ ਮੁਹਿੰਮ ਦੇ ਤਹਿਤ ਸ਼ਹੀਦ ਕਿਰਨਜੀਤ ਖੌਰ ਦੇ 27ਵੇਂ ਯਾਦਗਾਰੀ ਸਮਾਗਮ ਵਿੱਚ ਖਾਫ਼ਲੇ ਬੰਨ੍ਹਕੇ ਸ਼ਮੂਲੀਅਤ ਕਰਨ ਅਤੇ ਮੌਜੂਦਾ ਸਮੇਂ ਦੀਆਂ ਚੁਣੌਤੀਆਂ ਨੂੰ ਉਭਾਰਦਾ ਹਾਜਾਰਾਂ ਦੀ ਗਿਣਤੀ ਵਿੱਚ ਵੱਡ ਅਕਾਰੀ ਰੰਗਦਾਰ ਪੋਸਟਰ, ਦਸ ਗਜ਼ਾਰ ਦੀ ਗਿਣਤੀ ਵਿੱਚ ਲੀਫਲੈੱਟ ਛਾਪਿਆ ਅਤੇ ਵੰਡਿਆ ਗਿਆ।

ਮਹਿੰਮ ਦੌਰਾਨ ਭਾਰਤੀ ਕਿਸਾਨ ਏਕਤਾ ਡਕੌਂਦਾ ਅਤੇ ਇਨਕਲਾਬੀ ਕੇਂਦਰ, ਪੰਜਾਬ ਵੱਲੋਂ 30 ਪਿੰਡਾਂ ਵਿੱਚ ਕਿਸਾਨ-ਮਜ਼ਦੂਰ ਮਰਦ ਔਰਤਾਂ ਦੀਆਂ ਵੱਡੀਆਂ ਮੀਟਿੰਗਾਂ, 20 ਪਿੰਡਾਂ ਵਿੱਚ ਲੀਫਲੈੱਟ ਵੰਡਕੇ ਨੁੱਕੜ ਮੀਟਿੰਗਾਂ ਰਾਹੀਂ ਪ੍ਰਚਾਰ ਮੁਹਿੰਮ, ਅਧਿਆਪਕ ਜਥੇਬੰਦੀ ਡੈਮੋਕਰੈਟਿਕ ਟੀਚਰਜ ਫਰੰਟ ਜਿਲ੍ਹਾ ਬਰਨਾਲਾ 65 ਸਰਕਾਰੀ ਸੀਨੀਅਰ ਸੈਕੰਡਰੀ ਅਤੇ ਹਾਈ ਸਕੂਲਾਂ, 4 ਪ੍ਰਈਵੇਟ ਸਕੂਲਾਂ,

ਇੱਕ ਕੁੜੀਆਂ ਦੀ ਆਈ.ਟੀ.ਆਈ ਵਿੱਚ ਸੈਂਕੜੇ ਅਧਿਆਪਕਾਂ ਅਤੇ ਹਜਾਰਾਂ ਵਿਦਿਆਰਥੀਆਂ ਤੱਕ ਪ੍ਰਚਾਰ ਮੁਹਿੰਮ, ਬਿਜਲੀ ਕਾਮਿਆਂ ਦੀਆਂ ਜਥੇਬੰਦੀ ਟੈਕਨੀਕਲ ਸਰਵਿਸਜ ਯੂਨੀਅਨ ਵੱਲੋਂ ਬਰਨਾਲਾ ਸਰਕਲ ਅੰਦਰ, ਪਾਵਰਕਾਮ ਪੈਨਸ਼ਨਰਜ ਐਸੋਸੀਏਸ਼ਨ, ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ, ਸੀਨੀਅਰ ਸਿਟੀਜਨ ਬਰਨਾਲਾ ਵੱਲੋਂ 12 ਅਗਸਤ ਮਹਿਲਕਲਾਂ ਪੁੱਜਣ ਦਾ ਸੁਨੇਹਾ ‌ਦਿੰਦੀ ਮੁਹਿੰਮ ਪੂਰੇ ਯੋਜਨਾਬੱਧ ਢੰਗ ਨਾਲ ਚਲਾਈ ਗਈ।

ਇਸ ਮੁਹਿੰਮ ਨੂੰ ਹਰ ਤਬਕੇ ਦਾ ਬਹੁਤ ਉਸਾਰੂ ਹੁੰਗਾਰਾ ਮਿਲਿਆ। ਵੱਖੋ-ਵੱਖ ਥਾਵਾਂ ਅਤੇ ਅਦਾਰਿਆਂ ਵਿੱਚ ਪ੍ਰਚਾਰ ਮੁਹਿੰਮ ਦੌਰਾਨ ਸੰਬੋਧਨ ਕਰਦਿਆਂ ਬੁਲਾਰੇ ਆਗੂਆਂ ਨੇ 12 ਅਗਸਤ ਦੇ ‘ਜਬਰ ਖ਼ਿਲਾਫ਼ ਸੰਘਰਸ਼ ਰਾਹੀ ਟਾਕਰੇ’ ਦੇ ਸੁਨਹਰੀ ਪੰਨਿਆਂ ਉੱਪਰ ਲਿਖੇ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ।

ਇਸ ਵਾਰ ਯਾਦਗਾਰੀ ਸਮਾਗਮ ਦੇ ਮੁੱਖ ਬੁਲਾਰੇ ਵਜੋਂ ਜਾਣੀ ਪਛਾਣੀ ਪੱਤਰਕਾਰ ਭਾਸ਼ਾ ਸਿੰਘ ਅਤੇ ਮਜਦੂਰ ਆਗੂ ਸ਼ਰੈਆ ਘੋਸ਼ ਨੇ ਔਰਤਾਂ ਦੀ ਮੌਜੂਦਾ ਹਾਲਤ, ਮੋਦੀ ਹਕੂਮਤ ਦਾ ਫਿਰਕੂ ਫ਼ਾਸ਼ੀ ਹੱਲਾ ਅਤੇ ਔਰਤਾਂ ਦੀ ਮੁਕੰਮਲ ਮੁਕਤੀ ਲਈ ਵੱਡੇ ਸੰਘਰਸ਼ਾਂ ਦੀ ਲੋੜ ਨੂੰ ਉਭਾ‌ਰਿਆ। ਦੋਵਾਂ ਬੁਲਾਰਿਆਂ ਨੇ ਮਹਿਲਕਲਾਂ ਦੇ ਸੰਗਰਾਮੀ ਲੋਕਾਂ ਨੂੰ ਨਿਵੇਕਲੇ ਇਤਿਹਾਸਕ ਲੋਕ ਘੋਲ ਨੂੰ ਜਾਰੀ ਰੱਖਣ ਲਈ ਸੰਗਰਾਮੀ ਮੁਬਾਰਬਾਦ ਦਿੱਤੀ।

ਦੋਵੇਂ ਬੁਲਾਰਿਆਂ ਕਿਹਾ 27 ਸਾਲ ਦਾ ਸਾਂਝਾ ਸੰਘਰਸ਼ ਅਨੇਕਾਂ ਮੋੜਾਂ-ਘੋੜਾਂ ਵਿੱਚੋਂ ਲੰਘਦਾ ਹੋਇਆ ਜਾਰੀ ਰਹਿਣਾ ਆਪਣੇ ਆਪ ਵਿੱਚ ਇੱਕ ਮਿਸਾਲ ਹੈ। ਇਸ ਲੋਕ ਸੰਘਰਸ਼ ਔਰਤਾਂ ਦੀ ਇੰਨੀ ਵੱਡੀ ਸ਼ਮੂਲੀਅਤ ਨੂੰ ਬੇਹੱਦ ਸਲਾਹੁਣਯੋਗ ਅਤੇ ਪ੍ਰੇਰਨਾਸਰੋਤ ਦੱਸਿਆ।

ਇਸ ਸਾਰੀ ਮਹਿੰਮ ਦੀ ਅਗਵਾਈ ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ ਦੇ ਆਗੂ ਕੁਲਵੰਤ ਸਿੰਘ ਭਦੌੜ, ਸ‌ਾਹਿਬ ਸਿੰਘ ਬਡਬਰ, ਜਗਰਾਜ ਸਿੰਘ ਹਰਦਾਸਪੁਰਾ, ਗੁਰਦੇਵ ਸਿੰਘ ਮਾਂਗੇਵਾਲ, ਨਾਨਕ ਸਿੰਘ ਅਮਲਾ ਸਿੰਘ ਵਾਲਾ, ਬਾਬੂ ਸਿੰਘ ਖੁੱਡੀਕਲਾਂ, ਭੋਲਾ ਸਿੰਘ ਛੰਨਾਂ, ਸੁਖਵਿੰਦਰ ਸਿੰਘ ਠੀਕਰੀਵਾਲ, ਰਜਿੰਦਰਪਾਲ, ਹਰਪ੍ਰੀਤ ਮਲੂਕਪੁਰ, ਜਗਮੀਤ ਬੱਲਮਗੜ੍ਹ, ਲਖਵਿੰਦਰ ਠੀਕਰੀਵਾਲ, ਜਸਪਾਲ ਚੀਮਾ, ਖੁਸ਼ਮੰਦਰਪਾਲ, ਨਿਰਮਲ ਚੁਹਾਣਕੇ, ਰਾਜੀਵ ਕੁਮਾਰ, ਪਲਵਿੰਦਰ ਠੀਕਰੀਵਾਲ,

ਦਰਸ਼ਨ ਸਿੰਘ ਦਸੌਧਾ ਸਿੰਘ ਵਾਲਾ, ਕੁਲਵੀਰ ਸਿੰਘ ਠੀਕਰੀਵਾਲ, ਗੁਰਮੇਲ ਸਿੰਘ ਠੁੱਲੀਵਾਲ, ਸਿੰਦਰ ਧੌਲਾ, ਜੱਗਾ ਸਿੰਘ, ਅਮਰਜੀਤ ਕੌਰ, ਸੰਦੀਪ ਕੌਰ ਆਦਿ ਆਗੂਆਂ ਵੱਲੋਂ ਪੂਰੀ ਕੀਤੀ ਗਈ ਹੈ। ਸਕੂਲਾਂ ਦੀ ਮੁਹਿੰਮ ਨੂੰ ਡੀਟੀਐੱਫ ਦੀ ਜਿਲ੍ਹਾ ਕਮੇਟੀ ਦਾ ਸਾਬਕਾ ਅਧਿਆਪਕ ਆਗੂਆਂ ਜਗਜੀਤ ਸਿੰਘ, ਬਿੱਕਰ ਸਿੰਘ ਔਲਖ, ਮਨਜਿੰਦਰ ਸਿੰਘ, ਰਮੇਸ਼ਵਰ ਦਾਸ, ਪਿਸ਼ੌਰਾ ਸਿੰਘ, ਅਮਰਜੀਤ ਕੌਰ, ਰਜਿੰਦਰ ਭਦੌੜ, ਗੁਰਮੇਲ ਭੁਟਾਲ ਆਦਿ ਨੇ ਅਹਿਮ ਯੋਗਦਾਨ ਪਾਇਆ।

ਮੁਹਿੰਮ ਦੌਰਾਨ ਆਗੂਆਂ ਕਿਹਾ ਕਿ ਅੱਜ ਦੇ ਸਮੇਂ ਔਰਤਾਂ ਖ਼ਿਲਾਫ਼ ਜਬਰ ਸਾਰੇ ਹੱਦਾਂ ਬੰਨ੍ਹੇ ਪਾਰ ਕਰ ਰਿਹਾ ਹੈ। ਐਨਸੀਆਰਬੀ ਦੇ ਅੰਕੜਿਆਂ ਮੁਤਾਬਿਕ ਹੀ ਹਰ 7 ਮਿੰਟਾਂ ਬਾਅਦ ਇੱਕ ਔਰਤ ਨਾਲ ਛੇੜਛਾੜ ਦੀ ਘਟਨਾ ਵਾਪਰਦੀ ਹੈ, 16 ਮਿੰਟਾਂ ਬਾਅਦ ਇੱਕ ਔਰਤ ਨਾਲ ਬਲਾਤਕਾਰ ਹੁੰਦਾ ਹੈ, ਹਰ ਰੋਜ਼ 90 ਬਲਾਤਕਾਰ ਦੀਆਂ ਘਟਨਾਵਾਂ ਵਾਪਰਦੀਆਂ ਹਨ। ਸਭ ਤੋਂ ਵੱਡੀ ਗੱਲ ਇਹ ਕਿ ਔਰਤਾਂ ਖਿਲਾਫ਼ ਵਾਪਰਨ ਵਾਲੀਆਂ 10 ਘਟਨਾਵਾਂ ਵਿੱਚੋਂ ਸਿਰਫ਼ ਇੱਕ ਹੀ ਥਾਣੇ ਵਿੱਚ ਰਿਪੋਰਟ ਹੁੰਦੀ ਹੈ।

ਅਜਿਹੀ ਹਾਲਤ ਵਿੱਚ ਮਹਿਲਕਲਾਂ ਲੋਕ ਘੋਲ ਦੀ ਵਿਰਾਸਤ ਸਾਡੇ ਸਭਨਾਂ ਲਈ ਅਜਿਹਾ ਚਾਨਣ ਮੁਨਾਰਾ ਹੈ ਜੋ 27 ਸਾਲ ਦੇ ਲੰਬੇ ਅਰਸੇ ਬਾਅਦ ਵੀ ‘ਜਬਰ ਖ਼ਿਲਾਫ਼ ਸੰਘਰਸ਼ ਰਾਹੀਂ ਟਾਕਰੇ’ ਦੀ ਮਿਸਾਲ ਬਣਿਆ ਹੋਇਆ ਹੈ। ਇਸ ਲਈ ਮਹਿਲਕਲਾਂ ਦਾ ਲੋਕ ਘੋਲ ਸਾਂਝੇ ਘੋਲਾਂ ਦੀ ਬੁਨਿਆਦ ਬਣਿਆ ਹੋਇਆ ਹੈ, ਸਮੇਂ ਦੀ ਮੰਗ ਵੀ ਇਹੋ ਹੈ ਕਿ ਜਿਸ ਤਰ੍ਹਾਂ ਮਹਿਲਕਲਾਂ ਦੋ ਲੋਕ ਜਬਰ ਖ਼ਿਲਾਫ ਚਟਾਨ ਵਾਂਗ ਖੜ੍ਹੇ ਹੋਏ ਹਨ, ਔਰਤਾਂ ਦੀ ਮੁਕੰਮਲ ਮੁਕਤੀ ਲਈ ਔਰਤਾਂ ਨੂੰ ਜਬਰ ਜੁਲਮ ਦਾ ਟਾਕਰਾ ਕਰਨ ਤੋਂ ਅੱਗੇ ਨਵਾਂ ਬਰਾਬਰਤਾ ਵਾਲਾ ਪ੍ਰਬੰਧ ਸਿਰਜਣ ਵੱਲ ਸੇਧਤ ਵੱਲ ਸੇਧਤ ਹੋਇਆ।

ਇਨਕਲਾਬੀ ਮਜਦੂਰ ਕੇਂਦਰ ਲੁਧਿਆਣਾ ਦੇ ਅਗਵਾਈ ਹੇਠ ਸਨਅਤੀ ਸ਼ਹਿਰ ਲੁਧਿਆਣਾ ਦੇ ਪ੍ਰਵਾਸੀ ਮਜ਼ਦੂਰਾਂ ਦੇ ਬੱਚਿਆਂ ਵੱਲੋਂ ਕੋਰਿਉਗ੍ਰਾਂਫੀ “ਔਰਤ ਦੀ ਵੰਗਾਰ” ਪੇਸ਼ ਕਰਕੇ ਮੌਜੂਦਾ ਚੁਣੌਤੀਆਂ ਦਾ ਟਾਕਰਾ ਕਰਨ ਦਾ ਸੁਨੇਹਾ ਪੰਡਾਲ ਵਿੱਚ ਨਵਾਂ ਜੋਸ਼ ਭਰ ਦਿੱਤਾ। ਯਾਦਗਾਰ ਕਮੇਟੀ ਦੇ ਆਗੂਆਂ ਅਹਿ ਕੀਤਾ ਕਿ ਜਦ ਤੱਕ ਔਰਤਾਂ ਦੀ ਮੁਕੰਮਲ ਮੁਕਤੀ ਭਾਵ ਨਵਾਂ ਲੋਕ ਪ੍ਰਬੰਧ ਦੀ ਸਿਰਜਣਾ ਦਾ ਜਾਹ ਅਧੂਰਾ ਹੈ , ਕਿਰਨਜੀਤ ਦੀ ਸ਼ਹਾਦਤਨੂੰ ਯਾਦ ਕੀਤਾ ਜਾਂਦਾ ਰਹੇਗਾ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ