Friday, October 4, 2024
spot_img
spot_img
spot_img
spot_img
spot_img

ਚੰਡੀਗੜ੍ਹ ਅਦਾਲਤ ਵਿੱਚ ਕਤਲ: ਪੰਜਾਬ ਪੁਲਿਸ ਦੇ ਮੁਅੱਤਲ ਏ.ਆਈ.ਜੀ. ਨੇ ਜਵਾਈ ਦਾ ਗੋਲੀਆਂ ਮਾਰ ਕੇ ਕੀਤਾ ਕਤਲ

ਯੈੱਸ ਪੰਜਾਬ
ਚੰਡੀਗੜ੍ਹ, 3 ਅਗਸਤ, 2024

ਚੰਡੀਗੜ੍ਹ ਅਦਾਲਤ ਵਿੱਚ ਵਾਪਰੀ ਇੱਕ ਹੈਰਾਨੀਜਨਕ ਵਾਰਦਾਤ ਦੌਰਾਨ ਪੰਜਾਬ ਪੁਲਿਸ ਦੇ ਇੱਕ ਮੁਅੱਤਲ ਏ.ਆਈ.ਜੀ. ਮਾਲਵਿੰਦਰ ਸਿੰਘ ਸਿੱਧੂ ਵੱਲੋਂ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵਿੱਚ ਗੋਲੀਆਂ ਚਲਾ ਕੇ ਆਪਣੇ ਜਵਾਈ ਹਰਪ੍ਰੀਤ ਸਿੰਘ ਦਾ ਕਤਲ ਕਰ ਦਿੱਤਾ। ਇਸ ਘਟਨਾਲ ਨਾਲ ਅਦਾਲਤੀ ਕੰਪਲੈਕਸ ਵਿੱਚ ਸਨਸਨੀ ਫ਼ੈਲ ਗਈ।

ਹਰਪ੍ਰੀਤ ਸਿੰਘ ਇੱਕ ਆਈ.ਆਰ.ਐੱਸ. ਅਧਿਕਾਰੀ ਸੀ ਸਿੰਜਾਈ ਵਿਭਾਗ ਵਿੱਚ ਤੈਨਾਤ ਸੀ। ਉਸਦਾ ਆਪਣੀ ਪਤਨੀ ਅਤੇ ਸਹੁਰਾ ਪਰਿਵਾਰ ਨਾਲ ਪਰਿਵਾਰਕ ਵਿਵਾਦ ਚੱਲ ਰਿਹਾ ਸੀ।

ਅੱਜ ਸੈਕਟਰ 43 ਸਥਿਤ ਜ਼ਿਲ੍ਹਾ ਅਦਾਲਤ ਵਿੱਚ ਦੋਹਾਂ ਧਿਰਾਂ ਵਿਚਾਲੇ ‘ਮੈਡੀਏਸ਼ਨ ਸੈਂਟਰ’ ਵਿੱਚ ਸੁਣਵਾਈ ਚੱਲ ਰਹੀ ਸੀ ਕਿ ਦੋਹਾਂ ਧਿਰਾਂ ਵਿੱਚ ਤਕਰਾਰ ਹੋ ਗਈ ਜਿਸ ਦੇ ਚੱਲਦਿਆਂ ਮੁਅੱਤਲ ਏ.ਆਈ.ਜੀ. ਮਾਲਵਿੰਦਰ ਸਿੰਘ ਸਿੱਧੂ ਨੇ ਆਪਣੇ ਰਿਵਾਲਵਰ ਵਿੱਚੋਂ ਆਪਣੇ ਜਵਾਈ ਹਰਪ੍ਰੀਤ ਸਿੰਘ ’ਤੇ ਫ਼ਾਇਰ ਕਰ ਦਿੱਤੇ।

ਪਤਾ ਲੱਗਾ ਹੈ ਕਿ ਹਰਪ੍ਰੀਤ ਸਿੰਘ ’ਤੇ ਬਹੁਤ ਨੇੜਿਉਂ ਚਾਰ ਗੋਲੀਆਂ ਮਾਰੀਆਂ ਗਈਆਂ ਜਿਨ੍ਹਾਂ ਵਿੱਚੋਂ ਦੋ ਉਸਨੂੰ ਲੱਗੀਆਂ। ਉਸਨੂੰ ਹਪਤਾਲ ਲਿਜਾਇਆ ਗਿਆ ਜਿੱਥੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਸਦੀ ਮੌਤ ਹੋ ਗਈ।

ਹਰਪ੍ਰੀਤ ਸਿੰਘ ਨੂੰ ਗੋਲੀਆਂ ਵੱਜਣ ਉਪਰੰਤ ਬਣੀ ਇੱਕ ਵੀਡੀਉ ਕਲਿੱਪ ਵਾਇਰਲ ਹੋ ਰਹੀ ਹੈ ਜਿਸ ਵਿੱਚ ਹਰਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰ ਕੁਰਲਾਉਂਦੇ ਸੁਣੇ ਜਾ ਸਕਦੇ ਹਨ।

ਮਾਲਵਿੰਦਰ ਸਿੰਘ ਸਿੱਧੂ ਨੇ ਮੌਕੇ ਤੋਂ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ ਪਰ ਹਾਜ਼ਰ ਪੁਲਿਸ ਮੁਲਾਜ਼ਮਾਂ ਨੇ ਚੌਕਸੀ ਵਿਖਾਉਂਦੇ ਹੋਏ ਉਸਨੂੰ ਕਾਬੂ ਕਰ ਲਿਆ।

ਐੱਸ.ਐੱਸ.ਪੀ. ਚੰਡੀਗੜ੍ਹ ਕੰਵਰਦੀਪ ਕੌਰ ਆਈ.ਪੀ.ਐੱਸ. ਅਨੁਸਾਰ ਮਾਲਵਿੰਦਰ ਸਿੰਘ ਸਿੱਧੂ ਨੇ ਆਪਣੇ ਜਵਾਈ ਨੂੰ ਉਸਨੂੰ ਬਾਥਰੂਮ ਤਕ ਲੈ ਕੇ ਜਾਣ ਲਈ ਕਿਹਾ ਅਤੇ ਜਿਵੇਂ ਹੀ ਉਹ ਦੋਵੇਂ ਮੈਡੀਏਸ਼ਨ ਸੈਂਟਰ ਵਿੱਚੋਂ ਬਾਹਰ ਆਏ ਤਾਂ ਉਸਨੇ ਆਪਣੇ ਜਵਾਈ ’ਤੇ ਗੋਲੀਆਂ ਦਾਗ ਦਿੱਤੀਆਂ। ਐੱਸ.ਐੱਸ.ਪੀ. ਨੇ ਦੱਸਿਆ ਕਿ ਘਟਨਾ ਵਾਲੀ ਥਾਂ ’ਤੇ ਕੋਈ ਸੀ.ਸੀ.ਟੀ.ਵੀ. ਕੈਮਰੇ ਨਹੀਂ ਸਨ। ਉਨ੍ਹਾਂ ਕਿਹਾ ਕਿ ਪੁਲਿਸ ਨੇ ਮੌਕੇ ’ਤੋਂ ਰਿਵਾਲਵਰ ਦੇ ਚੱਲੇ ਅਤੇ ਅਣਚੱਲੇ ਕਾਰਤੂਸ ਬਰਾਮਦ ਕੀਤੇ ਹਨ ਅਤੇ ਜਾਂਚ ਲਈ ‘ਫ਼ਾਰੈਂਸਿੰਕ ਟੀਮ’ ਨੂੰ ਸੱਦਿਆ ਗਿਆ ਹੈ।

ਯਾਦ ਰਹੇ ਕਿ ਮਾਲਵਿੰਦਰ ਸਿੰਘ ਸਿੱਧੂ ਖ਼ਿਲਾਫ਼ ਭ੍ਰਿਸ਼ਟਾਚਾਰ ਅਤੇ ਫ਼ਿਰੌਤੀਆਂ ਮੰਗਣ ਜਿਹੇ ਕਈ ਕੇਸ ਦਰਜ ਸਨ ਅਤੇ ਉਸ’ਤੇ 25 ਅਕਤੂਬਰ 2023 ਨੂੰ ਇੱਕ ਵਿਜੀਲੈਂਸ ਅਫ਼ਸਰ ਨਾਲ ਕੁੱਟਮਾਰ ਦੇ ਦੋਸ਼ ਵੀ ਲੱਗੇ ਸਨ। ਮਾਲਵਿੰਦਰ ਸਿੰਘ ਸਿੱਧੂ ਨੂੰ ਵਿਜੀਲੈਂਸ ਵਿਭਾਗ ਵੱਲੋਂ ਕਾਰਵਾਈ ਦੇ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਇਸੇ ਦੌਰਾਨ ਉਸਨੂੰ ਨੌਕਰੀ ਤੋਂ ਮੁਅੱਤਲ ਕੀਤਾ ਗਿਆ ਸੀ।

ਇਹ ਸਵਾਲ ਉਠਾਇਆ ਜਾ ਰਿਹਾ ਹੈ ਕਿ ਅਤਿ ਸੁਰੱਖ਼ਿਅਤ ਅਤੇ ਮੈਟਲ ਡਿਟੈਕਟਰਾਂ ਨਾਲ ਲੈੱਸ ਚੰਡੀਗੜ੍ਹ ਅਦਾਲਤ ਵਿੱਚ ਮਾਲਵਿੰਦਰ ਸਿੰਘ ਸਿੱਧੂ ਆਪਣਾ ਗੋਲੀਆਂ ਨਾਲ ਭਰਿਆ ਰਿਵਾਲਵਰ ਅੰਦਰ ਲੈ ਕੇ ਜਾਣ ਵਿੱਚ ਕਿਵੇਂ ਸਫ਼ਲ ਹੋ ਗਿਆ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ