ਯੈੱਸ ਪੰਜਾਬ
ਚੰਡੀਗੜ੍ਹ, 14 ਦਸੰਬਰ, 2024
Punjab ਰਾਜ ਚੋਣ ਕਮਿਸ਼ਨ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ 13 ਦਸੰਬਰ 2024 ਨੂੰ ਪੰਜ ਨਗਰ ਨਿਗਮ ਚੋਣਾਂ ਲਈ ਪੜਤਾਲ ਉਪਰੰਤ ਕੁੱਲ 86 ਨਾਮਜ਼ਦਗੀਆਂ ਰੱਦ ਕੀਤੀਆਂ ਗਈਆਂ ਹਨ। ਇਸ ਸਬੰਧ ਵਿੱਚ ਨਗਰ ਨਿਗਮ, Jalandhar ਲਈ ਕੁੱਲ 5 ਨਾਮਜ਼ਦਗੀਆਂ, ਨਗਰ ਨਿਗਮ Ludhiana ਲਈ 19 ਨਾਮਜ਼ਦਗੀਆਂ, ਨਗਰ ਨਿਗਮ ਫਗਵਾੜਾ ਲਈ 1 ਨਾਮਜ਼ਦਗੀ, ਨਗਰ ਨਿਗਮ Amritsar ਲਈ 53 ਨਾਮਜ਼ਦਗੀਆਂ ਅਤੇ ਨਗਰ ਨਿਗਮ, Patiala ਲਈ 8 ਨਾਮਜ਼ਦਗੀਆਂ ਰੱਦ ਕਰ ਦਿੱਤੀਆਂ ਗਈਆਂ ਹਨ।