ਯੈੱਸ ਪੰਜਾਬ
ਨਵੀਂ ਦਿੱਲੀ, 18 ਦਸੰਬਰ, 2024
Sangrur ਤੋਂ Aam Aadmi Party ਦੇ ਮੈਂਬਰ ਪਾਰਲੀਮੇਂਟ Gurmeet Singh Meet Hayer ਨੇ ਸੰਸਦ ਮੈਂਬਰਾਂ ਦੇ Badminton Tournament ਵਿੱਚ 5 ਖਿਤਾਬ ਜਿੱਤ ਕੇ ਪੰਜਾਬ ਦਾ ਨਾਂ ਰੌਸ਼ਨ ਕੀਤਾ।
ਕੌਂਸਟੀਟਿਊਸ਼ਨ ਕਲੱਬ ਆਫ ਇੰਡਿਆ (CCI) New Delhi ਵਿਖੇ ਕਰਵਾਏ ਗਏ ਸਾਲਾਨਾ ਨੈਸ਼ਨਲ ਪਾਰਲੀਮੈਂਟੇਰੀਅਨਜ਼ ਬੈਡਮਿੰਟਨ ਟੂਰਨਾਮੈਂਟ ਵਿੱਚ ਮੀਤ ਹੇਅਰ ਨੇ ਪੰਜ ਵਰਗਾਂ ਵਿੱਚ ਹਿੱਸਾ ਲਿਆ ਅਤੇ ਪੰਜੇ ਵਰਗਾਂ ਦੇ ਖਿਤਾਬ ਜਿੱਤੇ।
Meet Hayer ਜੋ ਸਾਂਸਦ ਮੈਂਬਰ ਬਣਨ ਤੋਂ ਪਹਿਲਾਂ Punjab ਦੇ ਖੇਡ ਮੰਤਰੀ ਵਜੋਂ ਵੀ ਸੇਵਾ ਨਿਭਾ ਚੁਕੇ ਹਨ, ਨੇ ਸੰਸਦ ਮੈਂਬਰਾਂ ਦੇ ਸਿੰਗਲਜ਼ ਵਰਗ, ਸੰਸਦ ਮੈਂਬਰਾਂ ਦ ਡਬਲਜ਼ ਵਰਗ, ਸੰਸਦ ਮੈਂਬਰਾਂ ਦ ਮਿਕਸਡ ਡਬਲਜ਼ ਵਰਗ, ਸੰਸਦ ਮੈਂਬਰ ਬਨਾਮ ਦਿੱਲੀ ਦੇ ਵਕੀਲਾਂ ਦੀ ਟੀਮ ਅਤੇ ਸੰਸਦ ਮੈਂਬਰ ਬਨਾਮ ਗੈਰ- ਸੰਸਦ ਮੈਂਬਰ ਟੀਮ ਮੁਕਾਬਲਿਆਂ ਵਿੱਚ ਹਿੱਸਾ ਲਿਆ ਅਤੇ ਸਾਰੇ ਵਰਗਾਂ ਦੇ ਫਾਈਨਲ ਮੈਚ ਜਿੱਤ ਕੇ ਖਿਤਾਬ ਆਪਣੇ ਨਾਮ ਕੀਤਾ।
ਮੀਤ ਹੇਅਰ ਜੋ ਕਿ ਬੈਡਮਿੰਟਨ ਅਤੇ ਕ੍ਰਿਕਟ ਦੇ ਚੰਗੇ ਖਿਡਾਰੀ ਹਨ ਇਸ ਤੋਂ ਪਹਿਲਾਂ ਚੰਡੀਗੜ੍ਹ ਵਿਖੇ ਪੰਜਾਬ ਅਤੇ ਹਰਿਆਣਾ ਦੇ ਵਿਧਾਇਕਾਂ ਦੇ ਮੈਚ ਵਿੱਚ ਵੀ ਮੈਨ ਆਫ ਦੀ ਮੈਚ ਰਹੇ ਸਨ। ਮੀਤ ਹੇਅਰ ਨੇ ਕਿਹਾ ਕਿ ਖੇਡਾਂ ਸਾਡੇ ਸਮਾਜ ਦਾ ਅਨਿੱਖੜਵਾਂ ਅੰਗ ਹਨ ਅਤੇ ਅੱਜ ਸਾਨੂੰ ਸਾਰਿਆਂ ਨੂੰ ਫਿਟਨਸ ਲਈ ਖੇਡਣਾ ਚਾਹੀਦਾ ਹੈ ਇਸ ਨਾਲ ਖਿਡਾਰੀਆਂ ਨੂੰ ਵੀ ਹੌਸਲਾ ਅਫ਼ਜਾਈ ਮਿਲਦੀ ਹੈ।