ਯੈੱਸ ਪੰਜਾਬ
ਲੁਧਿਆਣਾ, 13 ਦਸੰਬਰ, 2024
Chandigarh ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ Manish Tewari ਨੇ Lok Sabha ਵਿੱਚ MSME ਸੈਕਟਰ ਦੇ Credit Gap ਮੁੱਦਾ ਚੁੱਕਿਆ ਹੈ।
ਇਸ ਮੌਕੇ Manish Tewari ਨੇ ਕਿਹਾ ਹੈ ਕਿ 8 ਅਪ੍ਰੈਲ, 2022 ਨੂੰ ਵਿੱਤ ਮੰਤਰਾਲੇ ਦੀ ਸਥਾਈ ਕਮੇਟੀ ਵੱਲੋਂ ਲਘੂ ਅਤੇ ਛੋਟੀਆਂ ਸਨਅਤਾਂ ਬਾਰੇ ਇੱਕ ਰਿਪੋਰਟ ਹਾਊਸ ਵਿੱਚ ਰੱਖੀ ਗਈ ਸੀ। ਉਹਨਾਂ ਦੱਸਿਆ ਹੈ ਕਿ ਰਿਪੋਰਟ ਚ ਕਿਹਾ ਗਿਆ ਸੀ ਕਿ ਐਮਐਸਐਮਈ ਸੈਕਟਰ ਵਿੱਚ 20 ਤੋਂ 25 ਲੱਖ ਕਰੋੜ ਰੁਪਏ ਦਾ ਕ੍ਰੈਡਿਟ ਗੈਪ ਹੈ। ਜਿਸ ਮੁਤਾਬਕ 40 ਪਤੀਸ਼ਤ ਅਜਿਹੇ ਲਘੂ ਅਤੇ ਛੋਟੇ ਉਦਯੋਗ ਹਨ, ਜਿਹੜੇ ਵਿੱਤੀ ਸੰਸਥਾਵਾਂ ਤੋਂ ਫਾਈਨਾਂਸ ਲੈਂਦੇ ਹਨ।
ਇਸ ਲੜੀ ਹੇਠ ਰਿਪੋਰਟ ਵਿੱਚ ਇਹ ਸਿਫਾਰਿਸ਼ ਕੀਤੀ ਗਈ ਸੀ ਕਿ ਕਿਸਾਨ ਕ੍ਰੈਡਿਟ ਕਾਰਡ ਦੀ ਤਰਜ ਤੇ ਵਪਾਰ ਕ੍ਰੈਡਿਟ ਕਾਰਡ ਦੀ ਸਕੀਮ ਨੂੰ ਸ਼ੁਰੂ ਕੀਤਾ ਜਾਵੇ। ਕਿਉਂਕਿ ਦੇਸ਼ ਦੀ 30 ਪ੍ਰਤੀਸ਼ਤ ਜੀਡੀਪੀ ਲਘੂ ਅਤੇ ਛੋਟੇ ਉਦਯੋਗਾਂ ਤੋਂ ਆਉਂਦੀ ਹੈ। ਇਸੇ ਤਰ੍ਹਾਂ, 45 ਪ੍ਰਤੀਸ਼ਤ ਉਤਪਾਦਨ ਆਊਟਪੁੱਟ ਛੋਟੇ ਅਤੇ ਲਘੂ ਉਦਯੋਗਾਂ ਤੋਂ ਆਉਂਦਾ ਹੈ। ਕਰੀਬ 48 ਪ੍ਰਤੀਸ਼ਤ ਐਕਸਪੋਰਟ ਐਮਐਸਐਮਈ ਸੈਕਟਰ ਤੋਂ ਆਉਂਦਾ ਹੈ।
ਜਿਸ ਸਬੰਧ ਵਿੱਚ ਉਹਨਾਂ ਨੇ ਮੰਤਰੀ ਪਾਸੋਂ ਸਵਾਲ ਕੀਤਾ ਕਿ ਉਹਨਾਂ ਦੇ ਮੰਤਰਾਲੇ ਵੱਲੋਂ ਇਸ ਨੂੰ ਲਾਗੂ ਕਿਉਂ ਨਹੀਂ ਕੀਤਾ ਗਿਆ।