Thursday, November 21, 2024
spot_img
spot_img
spot_img

ਸਰਸ ਮੇਲਾ ਮੋਹਾਲੀ: ਗਿੱਪੀ ਗਰੇਵਾਲ ਦੀ ਦਮਦਾਰ ਗਾਇਕੀ ਦੇ ਪ੍ਰਦਰਸ਼ਨ ਨਾਲ 10 ਦਿਨਾਂ ਤੋਂ ਚੱਲ ਰਿਹਾ ਮੇਲਾ ਹੋਇਆ ਸਮਾਪਤ

ਯੈੱਸ ਪੰਜਾਬ
ਐਸ.ਏ.ਐਸ.ਨਗਰ, 28 ਅਕਤੂਬਰ, 2024

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਸਹਿਯੋਗ ਨਾਲ ਮੋਹਾਲੀ ਦੇ ਸੈਕਟਰ 88 ਵਿਖੇ ਪਹਿਲੀ ਵਾਰ ਲਾਇਆ ਗਿਆ ਸਰਸ ਮੇਲਾ ਪਿਛਲੇ 10 ਦਿਨ ਤੋਂ ਲਗਾਤਾਰ ਸੰਗੀਤਕ ਸ਼ਾਮਾਂ ਅਤੇ ਦੇਸ਼ ਭਰ ਦੇ ਹਸਤ ਕਲਾਕਾਰਾਂ ਦੇ ਦਸਤਕਾਰੀ ਦੇ ਵੱਖ-ਵੱਖ ਸਟਾਲਾਂ ਦੀ ਪ੍ਰਦਰਸ਼ਨੀ ਬਾਅਦ ਬੀਤੀ ਰਾਤ ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਦੀ ਦਮਦਾਰ ਪੇਸ਼ਕਾਰੀ ਤੋਂ ਸਮਾਪਤ ਹੋ ਗਿਆ।

ਮੇਲੇ ਵਿੱਚ ਹਰ ਰੋਜ਼ ਹਜ਼ਾਰਾ ਲੋਕ ਰੋਜ਼ਾਨਾ ਇਕੱਠੇ ਹੁੰਦੇ ਸਨ ਅਤੇ ਕਾਰੀਗਰਾਂ ਦੁਆਰਾ ਬਾਰੀਕ ਢੰਗ ਨਾਲ ਤਿਆਰ ਕੀਤੇ ਹੱਥਾਂ ਨਾਲ ਬਣੇ ਸਮਾਨ ਵਿੱਚ ਡੂੰਘੀ ਦਿਲਚਸਪੀ ਦਿਖਾਈ ਦਿੰਦੇ ਸਨ। ਵੱਖ-ਵੱਖ ਰਾਜਾਂ ਦੇ ਲੋਕ ਨਾਚਾਂ ਦੀ ਪੇਸ਼ਕਾਰੀ ਤੋਂ ਇਲਾਵਾ ਵੱਖ-ਵੱਖ ਗਾਇਕਾਂ ਅਤੇ ਸੰਗੀਤਕ ਗਰੁੱਪਾਂ ’ਤੇ ਆਧਾਰਿਤ ਸੰਗੀਤਕ ਸ਼ਾਮਾਂ ਦਾ ਆਯੋਜਨ ਵੀ ਦਰਸ਼ਕਾਂ ਨੂੰ ਕੀਲਣ ਤੇ ਕਾਰੀਗਰਾਂ ਦੀ ਆਮਦਨੀ ਵਧਾਉਣ ਲਈ ਕੀਤਾ ਗਿਆ।

ਗਿੱਪੀ ਗਰੇਵਾਲ ਨੇ ਆਪਣੇ ਪਹਿਲੇ ਗੀਤ “ਪਾਵੇਂ ਫੁਲਕਾਰੀ ਉੱਤੇ ਵੇਲ ਬੂਟੀਆਂ” ਨਾਲ ਸ਼ੁਰੂਆਤ ਕਰਦਿਆਂ ਆਪਣੇ ਪ੍ਰਸਿੱਧ ਗੀਤ “ਫੁਲਕਾਰੀ”, “ਅੰਗਰੇਜੀ ਬੀਟ ਤੇ”, “ਹੁਣ ਬੋਲਣੋ ਵੀ ਗਈ”, “ਨਵਾਂ-ਨਵਾਂ ਨਵਾਂ-ਨਵਾਂ ਪਿਆਰ ਹੋਇਆ ਏ” ਨਾਲ ਸਰੋਤਿਆਂ ਦਾ ਮਨ ਮੋਹ ਲਿਆ। ਮਹਿਲਾਵਾਂ ਦੀ ਪੁਰਜ਼ੋਰ ਮੰਗ ’ਤੇ ਗਾਇਆ ‘18ਵੇ ਚ ਧਰਿਆ ਤੂੰ ਪੈਰ ਬੱਲੀਏ ਨੀ ਪੈਗੇ ਵੈਰ ਬਲੀਏ’ ਉਹ ਗੀਤ ਸੀ ਜਿਸ ’ਤੇੇ ਮੇਲੇ ਨ’ਚ ਸ਼ਾਮਿਲ ਹੋਈਆਂ ਮਹਿਲਾ ਦਰਸ਼ਕਾਂ ਨੇ ਸਟੇਜ ਦੇ ਸਾਹਮਣੇ ਨੱਚ ਕੇ ਆਪਣਾ ਸ਼ੌਂਕ ਪੂਰਾ ਕੀਤਾ।

ਸਰਸ ਮੇਲਾ ਦੇ ਨੋਡਲ ਅਫਸਰ ਅਤੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸੋਨਮ ਚੌਧਰੀ ਨੇ ਟ੍ਰਾਈਸਿਟੀ ਵਾਸੀਆਂ ਦਾ ਇਨ੍ਹਾਂ ਸੰਗੀਤਕ ਸ਼ਾਮਾਂ ਦਾ ਆਨੰਦ ਮਾਣਨ ਦੇ ਨਾਲ-ਨਾਲ ਦੇਸ਼ ਭਰ ਤੋਂ ਆਪਣੀ ਕਲਾ ਅਤੇ ਦਸਤਕਾਰੀ ਦੀ ਪ੍ਰਦਰਸ਼ਨੀ ਲਈ ਆਏ ਕਾਰੀਗਰਾਂ ਦੀ ਵਿਕਰੀ ਵਧਾਉਣ ਲਈ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਮੇਲੇ ਦੌਰਾਨ ਵੱਖ-ਵੱਖ ਰਾਜਾਂ ਤੋਂ 600 ਤੋਂ ਵਧੇਰੇ ਕਾਰੀਗਰਾਂ ਨੇ 300 ਸਟਾਲ ਲਾਏ ਸਨ।

ਉਨ੍ਹਾਂ ਕਿਹਾ ਕਿ ਮੇਲੇ ਦੌਰਾਨ ਨਾਰਥ ਜ਼ੋਨ ਕਲਚਰਲ ਸੈਂਟਰ ਵੱਲੋਂ ਭਾਰਤ ਦੇ ਵੱਖ-ਵੱਖ ਰਾਜਾਂ ਦੀਆਂ ਸਭਿਆਚਾਰਕ ਵੰਨਗੀਆਂ ਆਸਾਮ ਦਾ ਬੀਹੂ, ਰਾਜਸਥਾਨ ਦਾ ਕਾਲਬੇਲੀਆ, ਯੂ ਪੀ ਦੀ ਬਰਸਾਨਾ ਦੀ ਹੋਲੀ ਅਤੇ ਮਾਯੂਰ ਡਾਂਸ, ਹਰਿਆਣਾ ਅਤੇ ਪੰਜਾਬ ਦੇ ਵੱਖ-ਵੱਖ ਲੋਕ ਨਾਚਾਂ ਗਿੱਧਾ, ਭੰਗੜਾ, ਸੰਮੀ ਤੇ ਲੁੱਡੀ ਦਾ ਪ੍ਰਦਰਸ਼ਨ ਕੀਤਾ।

ਇਸ ਤੋਂ ਇਲਾਵਾ ਹਰ ਰੋਜ਼ ਲੋਕ ਕਲਾਕਾਰ, ਜਿਸ ਵਿੱਚ ਬੀਨ ਜੋਗੀ, ਨਚਾਰ, ਨਗਾਰਾ, ਕਠਪੁਤਲੀ ਨਾਚ, ਬਾਜ਼ੀਗਰ, ਕੱਚੀ ਘੋੜੀ ਆਦਿ ਲੋਕਾਂ ਦਾ ਮੇਲੇ ਵਿੱਚ ਆਉਣ ਵਾਲਿਆਂ ਦਾ ਘੁੰਮ-ਫਿਰ ਕੇ ਮੰਨੋਰੰਜਨ ਕੀਤਾ।

ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਮੋਹਾਲੀ ਪ੍ਰਸ਼ਾਸਨ ਵੱਲੋਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਕਰਵਾਏ ਗਏ ਇਸ 10 ਰੋਜ਼ਾ ਸਮਾਗਮ ਦੇ ਸਫ਼ਲਤਾਪੂਰਵਕ ਆਯੋਜਨ ਲਈ ਤਾਇਨਾਤ ਸਮੂਹ ਟੀਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੋਹਾਲੀ ਦੇ ਪਹਿਲੇ ਸਰਸ ਮੇਲੇ ਨੇ ਇਤਿਹਾਸ ਸਿਰਜ ਦਿੱਤਾ ਹੈ, ਜਿਸ ਵਿੱਚ ਲੱਖਾਂ ਲੋਕਾਂ ਨੇ ਮੇਲੇ ’ਚ ਸ਼ਿਰਕਤ ਕੀਤਾ। ਉਨ੍ਹਾਂ ਕਿਹਾ ਕਿ ਸਰਸ ਮੇਲੇ ਦੇ ਸ਼ਾਂਤਮਈ ਅਤੇ ਨਿਰਵਿਘਨ ਆਯੋਜਨ ਨੇ ਭਵਿੱਖ ਵਿੱਚ ਅਜਿਹੇ ਸਮਾਗਮਾਂ ਦੇ ਆਯੋਜਨ ਦੀ ਸਫ਼ਲਤਾ ਦਾ ਰਾਹ ਬਣਾਇਆ ਹੈ।

ਗਿੱਪੀ ਤੋਂ ਪਹਿਲਾਂ ਮੋਹਾਲੀ ਦੇ ਪਲੇਠੇ ਸਰਸ ਮੇਲੇ ਵਿੱਚ ਰਣਜੀਤ ਬਾਵਾ, ਸ਼ਿਵਜੋਤ, ਮੰਨਤ ਨੂਰ, ਸਵੀਤਾਜ ਬਰਾੜ ਅਤੇ ਬਸੰਤ ਕੁਰ, ਲਖਵਿੰਦਰ ਵਡਾਲੀ, ਕਾਮੇਡੀਅਨ ਜਸਪ੍ਰੀਤ ਸਿੰਘ ਅਤੇ ਆਸ਼ੀਸ਼ ਸੋਲੰਕੀ, ਜੋਬਨ ਸੰਧੂ, ਰਾਣੀ ਰਣਦੀਪ, ਸ਼ਾਨੀ ਸ਼ਾਹ, ਨਿੰਜਾ ਬੈਂਡ ਅਤੇ ਕੁਲਵਿੰਦਰ ਬਿੱਲਾ ਨੂੰ ਬੁਲਾਇਆ ਜਾ ਚੁੱਕਾ ਹੈ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ