ਯੈੱਸ ਪੰਜਾਬ
ਮੋਗਾ, 17 ਦਸੰਬਰ, 2024
ਅੱਜ ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ ਪੱਤੀ ਰੂਪਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ Moga ਨੰਬਰ ਇੱਕ ਦੀਆਂ ਨਵੀਆਂ ਬਣੀਆਂ ਇਮਾਰਤਾਂ ਦਾ ਉਦਘਾਟਨ Moga ਵਿਧਾਇਕ ਅਤੇ ਇਸ ਸਮਾਗਮ ਦੇ ਮੁੱਖ ਮਹਿਮਾਨ Dr. Amandeep Kaur Arora ਕੀਤਾ ਗਿਆ। ਇਸ ਮੌਕੇ ਉਹਨਾਂ ਦੁਆਰਾ ਜੋਤੀ ਪ੍ਰਜਵਲਿਤ ਕਰਕੇ ਇਸ ਸਮਾਗਮ ਦੀ ਸ਼ੁਰੂਆਤ ਕੀਤੀ ਗਈ।
Dr. Amandeep Kaur Arora ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਸੁਚੱਜੀ ਅਤੇ ਸੁਯੋਗ ਅਗਵਾਈ ਹੇਠ ਮੋਗਾ ਵਿਖੇ ਆਧੁਨਿਕ ਸੁੱਖ ਸੁਵਿਧਾਵਾਂ ਨਾਲ ਲੈਸ ਸਕੂਲਾਂ ਦੀ ਉਸਾਰੀ ਕੀਤੀ ਗਈ ਹੈ।
ਜਿਸ ਅਧੀਨ ਸਰਕਾਰੀ ਪ੍ਰਾਇਮਰੀ ਸਕੂਲ ਪੱਤੀ ਰੂਪਾ ਵਿਖੇ 93 ਲੱਖ 69 ਹਜ਼ਾਰ 960 ਰੁਪਏ ਦੀ ਗ੍ਰਾਂਟ ਜਦਕਿ ਸਰਕਾਰੀ ਪ੍ਰਾਇਮਰੀ ਸਕੂਲ ਮੋਗਾ ਨੰਬਰ-1 ਲਈ 87 ਲੱਖ 07 ਹਜਾਰ 660 ਦੀ ਗਰਾਂਟ ਐਸਪੀਰੇਸ਼ਨਲ ਡਿਸਟਰਿਕਟ ਪ੍ਰੋਗਰਾਮ ਅਧੀਨ ਪ੍ਰਾਪਤ ਹੋਈ ਸੀ ਜਿਸ ਨਾਲ ਦੋਨਾਂ ਸਕੂਲਾਂ ਵਿੱਚ ਸਮਾਰਟ ਰੂਮ ਲਾਈਬ੍ਰੇਰੀ, ਦਫਤਰ, ਪਖਾਨੇ, ਰਸੋਈ, ਬਾਉਂਡਰੀ ਵਾਲ ਆਦਿ ਤਿਆਰ ਕੀਤੇ ਗਏ ਹਨ ਅਤੇ ਅੱਜ ਇਹਨਾਂ ਸਕੂਲਾਂ ਨੂੰ ਪੰਜਾਬੀਆਂ ਅਤੇ ਵਿਸ਼ੇਸ਼ ਰੂਪ ਵਿੱਚ ਵਿਦਿਆਰਥੀਆਂ ਨੂੰ ਸਮਰਪਿਤ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਸਰਕਾਰ ਹੋਰਨਾਂ ਖੇਤਰਾਂ ਵਾਂਗ ਸਿੱਖਿਆ ਦੇ ਖੇਤਰ ਵਿੱਚ ਵੀ ਕ੍ਰਾਂਤੀਕਾਰੀ ਤਬਦੀਲੀਆਂ ਲਿਆਉਣ ਲਈ ਲਗਾਤਾਰ ਯਤਨਸ਼ੀ ਹੈ।
ਉਹਨਾਂ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਇਨ੍ਹਾਂ ਸਕੂਲਾਂ ਦੀ ਤਰਸਯੋਗ ਹਾਲਤ ਸੀ, ਮੋਗਾ ਤੋਂ ਵਿਧਾਇਕ ਬਣਨ ਤੋਂ ਬਾਅਦ ਹੀ ਉਹਨਾਂ ਦਾ ਇਹ ਵੱਡਾ ਸੁਪਨਾ ਸੀ ਕਿ ਮੋਗਾ ਸ਼ਹਿਰ ਵਿੱਚ ਕੋਈ ਵੀ ਸਕੂਲ ਆਧੁਨਿਕ ਸੁੱਖ ਸੁਵਿਧਾਵਾਂ ਤੋਂ ਵਾਂਝਿਆ ਨਾ ਰਹੇ ਅਤੇ ਅੱਜ ਇਹਨਾਂ ਦੋ ਸਕੂਲਾਂ ਨੂੰ ਸਮਾਜ ਨੂੰ ਸਮਰਪਿਤ ਕਰਦੇ ਹੋਏ ਉਹਨਾਂ ਦੇ ਸੁਪਨਿਆਂ ਨੂੰ ਬੂਰ ਪਿਆ ਹੈ। ਉਹਨਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਮੋਗਾ ਵਿੱਚ ਹੋਰ ਸਕੂਲ ਨਿਰਮਿਤ ਕੀਤੇ ਜਾ ਰਹੇ ਹਨ ਅਤੇ ਜਿਨਾਂ ਨੂੰ ਜਲਦੀ ਹੀ ਵਿਦਿਆਰਥੀਆਂ ਅਤੇ ਸਮਾਜ ਨੂੰ ਸਮਰਪਿਤ ਕੀਤਾ ਜਾਵੇਗਾ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਮੰਜੂ ਭਾਰਦਵਾਜ ਨੇ ਦੱਸਿਆ ਕਿ ਇਹ ਸਕੂਲ, ਸਕੂਲ ਸਿੱਖਿਆ ਵਿਭਾਗ ਪੰਜਾਬ ਸਰਕਾਰ, ਅਧਿਆਪਕਾਂ ਅਤੇ ਇਥੋਂ ਦੇ ਸਥਾਨਕ ਨੁਮਾਇੰਦਿਆਂ ਦੇ ਆਪਸੀ ਤਾਲਮੇਲ ਅਤੇ ਸਹਿਯੋਗ ਦੀ ਬਦੌਲਤ ਅੱਜ ਲੋਕਾਂ ਨੂੰ ਸਮਰਪਿਤ ਕੀਤੇ ਜਾ ਰਹੇ ਹਨ ਅਤੇ ਇਹਨਾਂ ਆਧੁਨਿਕ ਸੁਵਿਧਾਵਾਂ ਨਾਲ ਬਣੇ ਸੋਹਣੇ ਸਕੂਲਾਂ ਤੋਂ ਆਉਣ ਵਾਲੇ ਸਮੇਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਵਿਦਿਆਰਥੀ ਆਪਣੇ ਭਵਿੱਖ ਨੂੰ ਰੁਸ਼ਨਾਉਣ ਲਈ ਉੱਚ ਮਿਆਰੀ ਵਿਦਿਆ ਹਾਸਿਲ ਕਰਨਗੇ।
ਅੱਜ ਦੇ ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਮੋਗਾ ਤੋਂ ਮੇਅਰ ਬਲਜੀਤ ਸਿੰਘ ਚਾਨੀ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਕੁਮਾਰ ਸ਼ਰਮਾ, ਡਿਪਟੀ ਮੇਅਰ ਅਸ਼ੋਕ ਕੁਮਾਰ ਧਮੀਜਾ, ਡਿਪਟੀ ਡੀ.ਈ.ਓ ਨਿਸ਼ਾਨ ਸਿੰਘ ਸੰਧੂ, ਜਗਸੀਰ ਸਿੰਘ ਹੁੰਦਲ, ਕਿਰਨ ਹੁੰਦਲ ਐਮ.ਸੀ. ਆਦਿ ਨੇ ਵੀ ਸੰਬੰਧਿਤ ਕੀਤਾ।
ਇਸ ਮੌਕੇ ਪ੍ਰਵੀਨ ਮੱਕੜ ਐਮ.ਸੀ., ਪਿਆਰਾ ਸਿੰਘ ਬੱਧਨੀ, ਰਾਜੇਸ਼ ਗੋਇਲ, ਜਗਦੀਸ਼ ਸ਼ਰਮਾ, ਪਿੰਟੂ ਗਿੱਲ, ਰੋਸ਼ਨ ਲਾਲ ਚਾਵਲਾ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸੁਨੀਤਾ ਨਾਰੰਗ, ਸੈਂਟਰ ਹੈਡ ਟੀਚਰ ਮਨੂ ਸ਼ਰਮਾ, ਹੈੱਡ ਟੀਚਰ ਮਧੂ ਬਾਲਾ, ਹੈੱਡ ਟੀਚਰ ਜਸਵਿੰਦਰ ਕੌਰ, ਮਨੀਸ਼ ਕੁਮਾਰ ਅਰੋੜਾ, ਨਿਸ਼ੂ ਅਰੋੜਾ, ਕਮਲਜੀਤ ਕੌਰ, ਨੀਰਜ ਬਾਲਾ, ਸ਼ਮਾ ਸੂਦ, ਰਾਜਿੰਦਰ ਕੌਰ, ਸੋਨੀਆ ਕੁਮਾਰੀ, ਇੰਦਰਜੀਤ ਕੌਰ, ਅਮਰਜੀਤ ਕੌਰ, ਪਰਮਜੀਤ ਕੌਰ, ਕਮਲਜੀਤ ਕੌਰ, ਸਵੇਤਾ ਰਾਣੀ, ਮੀਨੂ ਬਾਲਾ, ਮੀਨਾਕਸ਼ੀ ਸ਼ਰਮਾ, ਪਰਮਜੀਤ ਕੌਰ ਆਦਿ ਸ਼ਾਮਿਲ ਸਨ।
ਅੱਜ ਦੇ ਇਸ ਸਮਾਗਮ ਦੌਰਾਨ ਮੰਚ ਸੰਚਾਲਨ ਅਧਿਆਪਕ ਹਰਸ਼ ਕੁਮਾਰ ਗੋਇਲ ਦੁਆਰਾ ਕੀਤਾ ਗਿਆ । ਕੁੱਲ ਮਿਲਾ ਕੇ ਅੱਜ ਦੇ ਇਹ ਸਕੂਲਾਂ ਦਾ ਉਦਘਾਟਨ ਸਮਾਰੋਹ ਯਾਦਗਾਰੀ ਹੋ ਨਿੱਬੜਿਆ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਮੰਜੂ ਭਾਰਤਵਾਜ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਨਿਸ਼ਾਨ ਸਿੰਘ ਸੰਧੂ, ਸਕੂਲ ਪ੍ਰਬੰਧਕੀ ਕਮੇਟੀ ਅਤੇ ਸਕੂਲ ਦੇ ਸਮੂਹ ਸਟਾਫ ਦੁਆਰਾ ਮੋਗਾ ਤੋਂ ਵਿਧਾਇਕ ਅਤੇ ਅੱਜ ਦੇ ਸਮਾਰੋਹ ਦੇ ਮੁੱਖ ਮਹਿਮਾਨ ਡਾ. ਅਮਨਦੀਪ ਕੌਰ ਅਰੋੜਾ ਨੂੰ ਦੁਸ਼ਾਲਾ ਦੇ ਕੇ ਸਨਮਾਨਿਤ ਵੀ ਕੀਤਾ ਗਿਆ।