Saturday, October 12, 2024
spot_img
spot_img

ਮਾਇਆਵਤੀ ਵੱਲੋਂ ਅਕਾਲੀ ਦਲ ਅਤੇ ਇਨੈਲੋ ਨਾਲ ਗਠਜੋੜ ਤੋੜਨ ਦਾ ਐਲਾਨ

ਯੈੱਸ ਪੰਜਾਬ
ਚੰਡੀਗੜ੍ਹ, 11 ਅਕਤੂਬਰ, 2024

ਬਸਪਾ ਦੀ ਕੌਮੀ ਪ੍ਰਧਾਨ ਕੁਮਾਰੀ ਮਾਇਆਵਤੀ ਨੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਹਰਿਆਣਾ ਵਿੱਚ ਇੰਡੀਅਨ ਨੈਸ਼ਨਲ ਲੋਕ ਦਲ ਨਾਲ ਗਠਜੋੜ ਤੋੜਨ ਦਾ ਐਲਾਨ ਕਰ ਦਿੱਤਾ ਹੈ।

ਉਨ੍ਹਾਂ ਨੇ ਕਿਹਾ ਹੈ ਕਿ ਬਸਪਾ ਤਾਂ ਆਪਣੀਆਂ ਸਾਥੀ ਪਾਰਟੀਆਂ ਨੂੰ ਵੋਟ ਟਰਾਂਸਫ਼ਰ ਕਰਦੀ ਹੈ ਪਰ ਗਠਜੋੜ ਵਿੱਚ ਸ਼ਾਮਲ ਦੂਜੀ ਪਾਰਟੀ ਆਪਣਾ ਵੋਟ ਬਸਪਾ ਉਮੀਦਵਾਰਾਂ ਨੂੰ ਟਰਾਂਸਫ਼ਰ ਨਹੀਂ ਕਰਵਾਉਂਦੀ ਜਿਸ ਨਾਲ ਬਸਪਾ ਦੇ ਕੈਡਰ ਵਿੱਚ ਨਿਰਾਸ਼ਾ ਫ਼ੈਲਦੀ ਹੈ ਅਤੇ ਨੁਕਸਾਨ ਹੁੰਦਾ ਹੈ।

ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਤੋਂ ਬਾਅਦ ਹੁਣ ਹਰਿਆਣਾ ਦੇ ਚੋਣ ਨਤੀਜਿਆਂ ਦੌਰਾਨ ਵੀ ਇਹੀ ਗੱਲ ਸਾਹਮਣੇ ਆਈ ਹੈ ਜਦਕਿ ਪੰਜਾਬ ਵਿੱਚ ਵੀ ਪਾਰਟੀ ਦੇ ਸ਼੍ਰੋਮਣੀ ਅਕਾਲੀ ਦਲ ਨਾਲ ਤਜਰਬੇ ਕੌੜੇ ਹੀ ਰਹੇ ਹਨ। ਇਸ ਲਈ ਹੁਣ ਬਸਪਾ ਨੇ ਫ਼ੈਸਲਾ ਲਿਆ ਹੈ ਕਿ ਖ਼ੇਤਰੀ ਪਾਰਟੀਆਂ ਨਾਲ ਵੀ ਕੋਈ ਗਠਜੋੜ ਨਹੀਂ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਬਸਪਾ ਪਾਰਟੀਆਂ, ਸੰਗਠਨਾਂ ਅਤੇ ਉਨ੍ਹਾਂ ਦੇ ਸਵਾਰਥੀ ਨੇਤਾਵਾਂ ਨੂੰ ਜੋੜਨ ਲਈ ਨਹੀਂ, ਸਗੋਂ ਬਹੁਜਨ ਸਮਾਜ ਦੀ ਰਾਜਸੀ ਮਜ਼ਬੂਤੀ ਕਰਕੇ ਉਨ੍ਹਾਂ ਨੂੰ ਸ਼ਾਸਕ ਬਣਾਉਣ ਦਾ ਅੰਦੋਲਨ ਹੈ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ