ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ, 16 ਜੁਲਾਈ 2024:
ਬੀਤੇ ਐਤਵਾਰ ਬਰੂਸ ਪੁਲਮਨ ਪਾਰਕ ਟਾਕਾਨੀਨੀ ਵਿਖੇ ਤੀਜਾ ਵਾਲੀਵਾਲ ਸ਼ੂਟਿੰਗ (ਮੀਡੀਅਮ) ਟੂਰਨਾਮੈਂਟ ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਕਰਵਾਇਆ ਗਿਆ।
ਨਿਊਜ਼ੀਲੈਂਡ ਵਾਲੀਵਾਲ ਸ਼ੂਟਿੰਗ ਫੈਡਰੇਸ਼ਨ ਦੇ ਨਿਯਮਾਂ ਅਧੀਨ ਹੋਣ ਵਾਲਾ ਇਹ ਪਹਿਲਾ ਵਾਲੀਵਾਲ ਸ਼ੂਟਿੰਗ (ਮੀਡੀਅਮ) ਟੂਰਨਾਮੈਂਟ ਸੀ।
ਇਸ ਟੂਰਨਾਮੈਂਟ ਦੇ ਵਿਚ 10 ਟੀਮਾਂ ਨੇ ਭਾਗ ਲਿਆ ਅਤੇ ਇਕ ਟੀਮ ਆਸਟਰੇਲੀਆ ਤੋਂ ਵੀ ਪਹੁੰਚੀ ਹੋਈ ਸੀ।
ਫਸਵੇਂ ਮੁਕਾਬਲਿਆਂ ਦੇ ਵਿਚ ਪਹਿਲਾ ਇਨਾਮ ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਦੀ ਟੀਮ (ਕੈਪਟਨ ਮਨਦੀਪ ਰੌਲੀ) ਨੇ ਜਿਤਿਆ ਜਦ ਕਿ ਦੂਜਾ ਇਨਾਮ ਐਸ. ਬੀ. ਐਸ. ਸਪੋਰਟਸ ਕਲੱਬ (ਕੈਪਟਨ ਲੱਖਾ) ਦੀ ਟੀਮ ਨੇ ਜਿਤਿਆ।
ਤੀਜਾ ਇਨਾਮ ਬਾਬਾ ਫਰੀਦ ਸਪੋਰਟਸ ਕਲੱਬ (ਕੈਪਟਨ ਹੈਰੀ) ਦੀ ਟੀਮ ਨੇ ਜਿੱਤ ਕੇ ਅਗਲੀ ਵਾਰ ਹੋਰ ਵਧੀਆ ਖੇਡਣ ਦਾ ਪ੍ਰਣ ਕੀਤਾ।
ਪਲੇਅਰ ਆਫ ਦਾ ਟੂਰਨਾਮੈਂਟ ਰਾਜੂ ਬੱਚੀ, ਬੈਸਟ ਸ਼ੂਟਰ ਸੁਖਦੀਪ ਲਾਲਬਾਈ, ਬੈਸਟ ਡਿਫੈਂਸਰ ਬਿੱਟੂ ਅਤੇ ਬੈਸਟ ਨੈਟਮੈਨ ਮਨਪ੍ਰੀਤ ਕੈਲਪੁਰੀਆ (ਸਾਰੇ ਮਾਲਵਾ ਕਲੱਬ) ਦੇ ਚੁਣੇ ਗਏ।
ਮਾਲਵਾ ਕਲੱਬ ਵੱਲੋਂ ਸਾਰੇ ਖਿਡਾਰੀਆਂ, ਸਾਰੇ ਖੇਡ ਕਲੱਬਾਂ, ਵਾਲੀਵਾਲ ਫੈਡਰੇਸ਼ਨ, ਕਮੇਟੀ ਮੈਂਬਰਜ਼ ਅਤੇ ਸਾਰੇ ਸਪਾਂਸਰਜ਼ ਦਾ ਧੰਨਵਾਦ ਕੀਤਾ ਗਿਆ।