Sunday, March 23, 2025
spot_img
spot_img
spot_img

Makhu Railway Over Bridge ਦਾ ਕੰਮ ਇਕ ਹਫ਼ਤੇ ਵਿੱਚ ਸ਼ੁਰੂ ਹੋਵੇਗਾ: Harbhajan Singh ETO

ਯੈੱਸ ਪੰਜਾਬ
ਚੰਡੀਗੜ੍ਹ, 21 ਮਾਰਚ, 2025

ਮੱਖੂ ਵਿਚ ਲੱਗਦੀ ਹਰੀਕੇ-ਜੀਰਾ-ਬਠਿੰਡਾ ਸੈਕਸ਼ਨ ਐਨ.ਐਚ. 54 ਰੇਲਵੇ ਲਾਈਨ ਉਤੇ ਓਵਰ ਬ੍ਰਿਜ ਬਨਾਉਣ ਦਾ ਕੰਮ ਇਕ ਹਫ਼ਤੇ ਵਿੱਚ ਸ਼ੁਰੂ ਹੋ ਜਾਵੇਗਾ।

ਇਹ ਜਾਣਕਾਰੀ Punjab ਦੇ ਲੋਕ ਨਿਰਮਾਣ ਮੰਤਰੀ ਸ. Harbhajan Singh ETO ਨੇ ਅੱਜ Punjab ਵਿਧਾਨ ਸਭਾ ਵਿਚ ਹਲਕਾ ਜੀਰਾ ਤੋਂ ਵਿਧਾਇਕ ਨਰੇਸ਼ ਕਟਾਰੀਆ ਵਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਦਿੱਤੀ।

ਲੋਕ ਨਿਰਮਾਣ ਮੰਤਰੀ ਨੇ ਦੱਸਿਆ ਕਿ ਇਸ ਕਾਰਜ ਲਈ ਲੋੜੀਂਦੀ ਜ਼ਮੀਨ ਹਾਸਲ ਕਰ ਲਈ ਗਈ ਹੈ ਅਤੇ ਨਿਰਮਾਣ ਕਾਰਜ ਠੇਕੇਦਾਰ ਨੂੰ ਅਲਾਟ ਕਰ ਦਿੱਤਾ ਗਿਆ ਹੈ ਅਤੇ ਇਸ ਪ੍ਰੋਜੈਕਟ ਦਾ ਕੰਮ ਇਕ ਹਫ਼ਤੇ ਵਿੱਚ ਸ਼ੁਰੂ ਹੋ ਜਾਵੇਗਾ।

ਇਸੇ ਤਰ੍ਹਾਂ ਲੋਕ ਨਿਰਮਾਣ ਮੰਤਰੀ ਨੇ ਡਾਕਟਰ ਇੰਦਰਬੀਰ ਸਿੰਘ ਨਿੱਝਰ ਵਲੋਂ ਹਲਕਾ ਅੰਮ੍ਰਿਤਸਰ -ਦੱਖਣੀ ਅਧੀਨ ਚਾਟੀਵਿੰਡ ਨਹਿਰ ਤਰਨਤਾਰਨ ਰੋਡ ਫੋਰਥ ਲੈਗ ਬਣਾਉਣ ਸਬੰਧੀ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਭਾਰਤ ਸਰਕਾਰ ਦੇ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਵਲੋਂ ਮਿਤੀ 05-01-2025 ਨੂੰ ਸੀ.ਆਰ.ਆਈ.ਐਫ. ਯੋਜਨਾ (2024-25) ਅਧੀਨ ਮੰਨਜ਼ੂਰੀ ਦਿੱਤੀ ਗਈ ਹੈ ਅਤੇ ਮਿਤੀ 10.03.2025 ਨੂੰ ਪ੍ਰਸ਼ਾਸਕੀ ਪ੍ਰਵਾਨਗੀ ਵੀ ਜਾਰੀ ਕੀਤੀ ਗਈ ਹੈ। ਟੈਂਡਰ ਦੀ ਪ੍ਰਕਿਰਿਆ ਜਲਦੀ ਹੀ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੰਮ ਦੀ ਪ੍ਰਗਤੀ ਦੇ ਅਨੁਸਾਰ ਫੰਡ ਜਾਰੀ ਕਰ ਦਿੱਤੇ ਜਾਣਗੇ।

ਅੰਮ੍ਰਿਤਸਰ ਕੋਰਟ ਕੰਪਲੈਕਸ ਵਿੱਚ ਵਕੀਲਾਂ ਲਈ ਨਵੇਂ ਚੈਂਬਰ ਬਨਾਉਣ ਸਬੰਧੀ ਕੁੰਵਰ ਵਿਜੇ ਪ੍ਰਤਾਪ ਸਿੰਘ ਵਲੋਂ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਸ.ਹਰਭਜਨ ਸਿੰਘ ਈ.ਟੀ.ਉ.ਨੇ ਕਿਹਾ ਕਿ ਅੰਮ੍ਰਿਤਸਰ ਕੋਰਟ ਕੰਪਲੈਕਸ ਵਿੱਚ ਵਕੀਲਾਂ ਲਈ ਨਵੇਂ ਚੈਂਬਰ ਬਨਾਉਣ ਸਬੰਧੀ ਵਕੀਲਾਂ ਵੱਲੋਂ ਆਪਣੇ ਪੱਧਰ ਤੇ ਹੀ ਉਸਾਰੇ ਜਾਣ ਦੀ ਤਜਵੀਜ਼ ਹੈ। ਪੰਜਾਬ ਸਰਕਾਰ, ਮਾਲ ਵਿਭਾਗ ਦੀ ਨੋਟੀਫਿਕੇਸ਼ਨ ਮਿਤੀ 11.11.2002 ਦੇ ਅਨੁਸਾਰ ਵਕੀਲਾਂ ਦੇ ਚੈਂਬਰਾਂ ਦੀ ਉਸਾਰੀ ਵਾਸਤੇ ਖਰਚਾ ਬਾਰ ਐਸੋਸੀਏਸ਼ਨ ਵੱਲੋਂ ਕੀਤਾ ਜਾਵੇਗਾ।

ਇਸ ਸਬੰਧੀ ਪੁੱਛੇ ਗਏ ਸਪਲੀਮੈਂਟਰੀ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਇਸ ਸਬੰਧੀ ਮਾਲ ਵਿਭਾਗ ਮਾਮਲਾ ਵਿਚਾਰ ਲਿਆ ਜਾਵੇਗਾ।

ਹਲਕਾ ਦਸੂਹਾ ਤੋਂ ਵਿਧਾਇਕ ਕਰਮਬੀਰ ਸਿੰਘ ਨੇ ਤਲਵਾੜਾ ਤੋਂ ਲੈ ਕੇ ਹੁਸ਼ਿਆਰਪੁਰ ਤੱਕ ਕੰਡੀ ਕਨਾਲ ਨਹਿਰ ਦੇ ਨਵੀਨੀਕਰਨ ਦੇ ਦੌਰਾਨ ਨਹਿਰ ਦੇ ਨਾਲ ਲੱਗਦੀ ਸੜਕ ਦੇ ਪੈਰਾਪੈਂਟ/ਰੇਲਿੰਗ ਅਤੇ ਸੜਕ ਦੇ ਕਿਨਾਰਿਆਂ ਦੇ ਹੋਏ ਨੁਕਸਾਨ ਸਬੰਧੀ ਕੀਤੇ ਸਵਾਲ ਦਾ ਜਵਾਬ ਦਿੰਦਿਆਂ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਉ. ਨੇ ਦੱਸਿਆ ਕਿ ਪਿੰਡ ਸਹੌੜਾ ਕੰਡੀ ਤੋਂ ਪੰਡੋਰੀ ਅਟਵਾਲ (ਨੰਗਲ ਘੋੜੇਵਾਹਾ) ਤੱਕ 23.65 ਕਿਲੋਮੀਟਰ ਲੰਬਾਈ ਨੂੰ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਅਧੀਨ 10 ਫੁੱਟ ਤੋਂ 18 ਫੁੱਟ ਚੌੜਾ ਕਰਨ ਅਤੇ ਸੜਕ ਦੇ ਨਾਲ-ਨਾਲ ਨਹਿਰ ਵਾਲੇ ਪਾਸੇ 18.234 ਕਿਲੋਮੀਟਰ ਲੰਬਾਈ ਵਿੱਚ ਕਰੈਸ਼ ਬੈਰੀਅਰ ਲਗਾਉਣ ਦਾ ਕੰਮ ਠੇਕੇਦਾਰ ਨੂੰ ਜਨਵਰੀ 2025 ਨੂੰ 1951.22 ਲੱਖ ਰੁਪਏ ਦੀ ਲਾਗਤ ਦਾ ਅਲਾਟ ਕੀਤਾ ਜਾ ਚੁੱਕਾ ਹੈ।

ਇਸ ਕੰਮ ਲਈ ਜੰਗਲਾਤ ਮਹਿਕਮੇ ਦੀਆਂ ਲੋੜੀਂਦੀਆਂ ਮੰਨਜ਼ੂਰੀਆਂ ਪ੍ਰਾਪਤ ਕਰਨ ਲਈ ਪ੍ਰਕਿਰਿਆ ਅਗਸਤ 2024 ਤੋਂ ਚੱਲ ਰਹੀਂ ਹੈ ਅਤੇ ਪ੍ਰਵਾਨਗੀਆਂ ਪ੍ਰਾਪਤ ਹੋਣ ਤੇ ਅਪਗ੍ਰੇਡੇਸ਼ਨ ਅਤੇ ਕਰੈਸ਼ ਬੈਰੀਅਰ ਲਗਾਉਣ ਦਾ ਕੰਮ ਨਿਰਧਾਰਿਤ ਸਮੇਂ ਅੰਦਰ ਮੁਕੰਮਲ ਕਰ ਲਿਆ ਜਾਵੇਗਾ।

ਇਸ ਤੋਂ ਇਲਾਵਾ ਮੁਕੇਰੀਆਂ ਹਾਈਡਲ ਤਲਵਾੜਾ ਤੋਂ ਸਹੋੜਾ ਕੰਡੀ ਤੱਕ 15.00 ਕਿਲੋਮੀਟਰ ਅਤੇ ਪੰਡੋਰੀ ਅਟਵਾਲ ਤੋਂ ਬਸੀ ਮਰੂਫ ਤੱਕ 22.60 ਕਿਲੋਮੀਟਰ ਸੜਕ ਦੀ ਰਿਪੇਅਰ ਦੀ ਤਜਵੀਜ਼ ਸਪੈਸ਼ਲ ਰਿਪੇਅਰ ਪ੍ਰੋਗਰਾਮ ਅਧੀਨ ਸ਼ਾਮਲ ਕਰਨ ਲਈ ਸਰਕਾਰ ਦੇ ਵਿਚਾਰ ਅਧੀਨ ਹੈ ਅਤੇ ਸਾਲ 2025-26 ਵਿੱਚ ਕੰਮ ਨੂੰ ਹੱਥ ਵਿੱਚ ਲੈਣ ਦੀ ਤਜਵੀਜ਼ ਹੈ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ