Monday, September 16, 2024
spot_img
spot_img
spot_img

ਲੁਧਿਆਣਾ ਸਥਿੱਤ Monte Carlo ਨੇ ਗ੍ਰਾਹਕਾਂ ਨਾਲ ਜੁੜਾਅ ਵਧਾਉਣ ਲਈ Salesforce ਦੇ ਨਾਲ ਗਠਜੋੜ ਕੀਤਾ

ਯੈੱਸ ਪੰਜਾਬ
6 ਸਤੰਬਰ, 2024

ਨੰਬਰ 1 ਸੀਆਰਐਮ, ਸੇਲਸਫੋਰਸ ਨੇ ਅੱਜ ਮੋਹਰੀ ਫੈਸ਼ਨ ਬ੍ਰਾਂਡ, ਮੋਂਟੇ ਕਾਰਲੋ ਦੇ ਨਾਲ ਗਠਜੋੜ ਦਾ ਐਲਾਨ ਕੀਤਾ। ਇਸ ਗਠਜੋੜ ਦਾ ਮਕਸਦ ਵਿਭਿੰਨ ਪਲੇਟਫਾਰਮਾਂ ’ਤੇ ਗ੍ਰਾਹਕਾਂ ਦੇ ਨਾਲ ਮੋਂਟੇ ਕਾਰਲੋ ਦਾ ਜੁੜਾਅ ਵਧਾਉਣਾ ਹੈ।

ਇਸ ਗਠਜੋੜ ਦੇ ਤਹਿਤ ਮੋਂਟੇ ਕਾਰਲੋ ਨੂੰ ਵਿੰਟਰ ਵੀਅਰ ਦੇ ਮਸ਼ਹੂਰ ਬ੍ਰਾਂਡ ਤੋਂ ਭਾਰਤ ਦੇ ਗਤੀਸ਼ੀਲ ਫੈਸ਼ਨ ਦੇ ਟਰੈਂਡ ’ਚ ਇੱਕ ਚਹੇਤਾ ਬ੍ਰਾਂਡ ਬਣਾ ਕੇ ਪੇਸ਼ ਕੀਤਾ ਜਾਵੇਗਾ, ਜਿਹੜਾ ਵਿੰਟਰ ਵੀਅਰ ਦੀ ਇਸਦੀ ਸਥਿਤੀ ਨੂੰ ਬਣਾਈ ਰੱਖਦੇ ਹੋਏ ਪੂਰੇ ਸਾਲ ਹਰ ਉਮਰ ਵਰਗ ਦੇ ਗ੍ਰਾਹਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰੇਗਾ।

ਮੋਂਟੇ ਕਾਰਲੋ ਨੇ ਸੇਲਸਫੋਰਸ ਸੀਆਰਐਮ ਨੂੰ ਡਿਜੀਟਲ ਫਸਟ, ਡੇਟਾ ਸੰਚਾਲਿਤ ਸੰਗਠਨ ਬਣਾਉਣ ਦੇ ਮਕਸਦ ਨਾਲ ਚੁਣਿਆ ਹੈ, ਤਾਂ ਕਿ ਅਧੁਨਿਕ ਟੈਕਨੋਲਾਜੀ ਦੀ ਵਰਤੋਂ ਕਰਕੇ ਗ੍ਰਾਹਕ ਅਨੁਭਵ ’ਚ ਸੁਧਾਰ ਲਿਆਂਦਾ ਜਾ ਸਕੇ। ਸੇਲਸਫੋਰਸ ਦੀ ਮਦਦ ਨਾਲ ਮੋਂਟੇ ਕਾਰਲੋ ਆਨਲਾਈਨ ਅਤੇ ਆਫਲਾਈਨ ਪਲੇਟਫਾਰਮਾਂ ’ਤੇ ਆਪਣੇ ਗ੍ਰਾਹਕਾਂ ਦਾ 360 ਡਿਗਰੀ ਵਿਊ ਪ੍ਰਾਪਤ ਕਰਕੇ ਗ੍ਰਾਹਕ ਅਨੁਭਵ ’ਚ ਸੁਧਾਰ ਲਿਆਉਣਾ ਚਾਹੁੰਦਾ ਹੈ।

ਕੰਪਨੀ ਸੇਲਸਫੋਰਸ ਦੇ ਡੇਟਾ ਕਲਾਊਡ ਦੀ ਮਦਦ ਨਾਲ ਹਰ ਗ੍ਰਾਹਕ ਦਾ ਇੱਕ ਸਿੰਗਲ, ਯੂਨੀਫਾਈਡ ਵਿਊ ਦਾ ਨਿਰਮਾਣ ਕਰੇਗੀ। ਇਸ ਪਲੇਟਫਾਰਮ ਦੁਆਰਾ ਮੋਂਟੇ ਕਾਰਲੋ ਨੂੰ ਸਾਰੇ ਸੰਚਾਰ ਚੈਨਲਾਂ ’ਚ ਐਫੀਸ਼ਿਐਂਸੀ ਲਿਆਉਣ ਅਤੇ ਹਰ ਗ੍ਰਾਹਕ ਵਿਵਹਾਰ ਨੂੰ ਵਿਵਸਥਿਤ ਅਤੇ ਪ੍ਰਭਾਵਸ਼ਾਲੀ ਬਣਾਉਣ ਦੀ ਸਮਰੱਥਾ ਮਿਲੇਗੀ।

ਇਸਦੇ ਇਲਾਵਾ ਸੇਲਸਫੋਰਸ ਦੇ ਸਰਵਿਸ ਕਲਾਊਡ ਦੀ ਮਦਦ ਨਾਲ ਮੋਂਟੇ ਕਾਰਲੋ ਗ੍ਰਾਹਕਾਂ ਨੂੰ ਆਪਣੇ ਪੂਰੇ ਸਫਰ, ਸੇਲ ਤੋਂ ਪਹਿਲਾਂ, ਉਸਦੇ ਦੌਰਾਨ ਅਤੇ ਸੇਲ ਦੇ ਬਾਅਦ ਭਰੋਸੇਯੋਗ ਅਨੁਭਵ ਪ੍ਰਦਾਨ ਕਰਨ ਦੇ ਲਈ ਵਚਨਬੱਧ ਹੈ। ਗ੍ਰਾਹਕਾਂ ਦੀ ਨਿਸ਼ਠਾ ਵਧਾਉਣ ਦੇ ਲਈ ਮੋਂਟੇ ਕਾਰਲੋ ਵਿਅਕਤੀਗਤ ਲਾਯਲਟੀ ਸਾਲਿਊਸ਼ਨ ਦਾ ਸੰਚਾਲਨ ਕਰ ਰਿਹਾ ਹੈ, ਜਿਹੜਾ ਪਾਰੰਪਰਿਕ ਪੁਆਇੰਟ ਬੇਸਡ ਸਿਸਟਮ ਤੋਂ ਅਲੱਗ ਹੈ ਅਤੇ ਗ੍ਰਾਹਕਾਂ ਨੂੰ ਅਦਭੁਤ ਰਿਵਾਰਡ ਪ੍ਰਦਾਨ ਕਰਦਾ ਹੈ।

ਮੋਂਟੇ ਕਾਰਲੋ ਫੈਸ਼ਨ ਲਿਮਿਟਡ ਦੇ ਐਗਜੀਕਿਊਟਿਵ ਡਾਇਰੈਕਟਰ, ਸੰਦੀਪ ਜੈਨ ਨੇ ਕਿਹਾ, ‘ਸੇਲਸਫੋਰਸ ਦੇ ਨਾਲ ਸਾਡੀ ਸਾਂਝੇਦਾਰੀ ਦੁਆਰਾ ਬਿਹਤਰ ਗ੍ਰਾਹਕ ਅਨੁਭਵ ਪ੍ਰਦਾਨ ਕਰਨ ਦੀ ਸਾਡੀ ਵਚਨਬੱਧਤਾ ਮਜਬੂਤ ਹੋਈ ਹੈ। ਇਸ ਗਠਜੋੜ ਦੁਆਰਾ ਅਸੀਂ ਗ੍ਰਾਹਕਾਂ ਨੂੰ ਬਿਹਤਰ ਅਨੁਭਵ ਪ੍ਰਦਾਨ ਕਰਨ, ਆਪਣੇ ਆਪਰੇਸ਼ੰਜ ਨੂੰ ਵਿਵਸਥਿਤ ਬਣਾਉਣ ਅਤੇ ਵਾਧਾ ਕਰਨ ’ਚ ਸਮਰੱਥ ਬਣਾਗੇ।’

ਮੋਂਟੇ ਕਾਰਲੋ ਫੈਸ਼ਨ ਲਿਮਿਟਡ ਦੇ ਐਗਜੀਕਿਊਟਿਵ ਡਾਇਰੈਕਟਰ, ਰਿਸ਼ਬ ਓਸਵਾਲ ਨੇ ਕਿਹਾ, ‘ਸਾਨੂੰ ਆਪਣੇ ਆਪਰੇਸ਼ੰਜ ਦਾ ਵਿਸਤਾਰ ਕਰਦੇ ਹੋਏ ਸੇਲਸਫੋਰਸ ਦੇ ਐਡਵਾਂਸਡ ਸੀਆਰਐਮ ਸਮਾਧਾਨਾਂ ਅਤੇ ਗ੍ਰਾਹਕ ਦੇ 360 ਡਿਗਰੀ ਵਿਊ ਦੇ ਨਾਲ ਵਿਸ਼ਵਾਸ ਹੈ ਕਿ ਅਸੀਂ ਗ੍ਰਾਹਕਾਂ ਦੀਆਂ ਵਧਦੀਆਂ ਜਰੂਰਤਾਂ ਨੂੰ ਪੂਰਾ ਕਰ ਸਕਾਂਗੇ ਅਤੇ ਆਪਣੇ ਵਾਧੇ ਦੇ ਟੀਚੇ ਨੂੰ ਪ੍ਰਾਪਤ ਕਰ ਸਕਾਂਗੇ।’

ਸੇਲਸਫੋਰਸ ਇੰਡੀਆ ’ਚ ਰੀਜਨਲ ਵਾਈਸ ਪ੍ਰੈਜੀਡੈਂਟ-ਰਿਟੇਲ ਐਂਡ ਕੰਜਿਊਮਰ ਗੁਡਸ ਉਦਯੋਗ, ਅਦਿਤੀ ਸ਼ਰਮਾ ਨੇ ਕਿਹਾ, ‘ਸੇਲਸਫੋਰਸ ’ਚ ਅਸੀਂ ਵਿਸ਼ਵਾਸ, ਡਿਜੀਟਾਈਜੇਸ਼ਨ ਅਤੇ ਪਰਸਨਲਾਈਜੇਸ਼ਨ ਦਾ ਮਹੱਤਵ ਸਮਝਦੇ ਹਾਂ।

ਸੇਲਸਫੋਰਸ ਦੀ ਅਤਿਅਧੁਨਿਕ ਟੈਕਨੋਲਾਜੀ ਦੇ ਨਾਲ ਉਨ੍ਹਾਂ ਦੀ ਇਨੋਵੇਟਿਵ ਭਾਵਨਾਂ ਸ਼ਾਮਲ ਕਰਕੇ, ਮੋਂਟੇ ਕਾਰਲੋ ਨਾ ਸਿਰਫ ਗ੍ਰਾਹਕਾਂ ਨਾਲ ਜੁੜਾਅ ਵਧਾਏਗਾ, ਸਗੋਂ ਆਪਰੇਸ਼ਨਲ ਐਕਸੀਲੈਂਸ ਅਤੇ ਸਸਟੇਨੇਬਲ ਵਾਧਾ ਵੀ ਸੰਭਵ ਬਣਾਏਗਾ।’ ਉਨ੍ਹਾਂ ਨੇ ਅੱਗੇ ਕਿਹਾ, ‘ਅਸੀਂ ਮੋਂਟੇ ਕਾਰਲੋ ਦੇ ਡਿਜੀਟਲ ਬਦਲਾਅ ਦੇ ਸਫਰ ’ਚ ਉਨ੍ਹਾ ਦਾ ਸਹਿਯੋਗ ਕਰਨ ਦੇ ਲਈ ਉਤਸਾਹਿਤ ਹਾਂ, ਜਿਸ ਨਾਲ ਉਨ੍ਹਾਂ ਨੂੰ ਫੈਸ਼ਨ ਉਦਯੋਗ ’ਚ ਸਫਲਤਾ ਪ੍ਰਾਪਤ ਕਰਨ ’ਚ ਮਦਦ ਮਿਲੇਗੀ।’

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

ਅੱਜ ਨਾਮਾ – ਤੀਸ ਮਾਰ ਖ਼ਾਂ