Wednesday, January 15, 2025
spot_img
spot_img
spot_img
spot_img

Louisiana ਵਿਚ ਇਕ ਪਾਰਟੀ ਦੌਰਾਨ ਹੋਈ Firing ਵਿਚ 6 ਜ਼ਖਮੀ, 2 ਦੀ ਹਾਲਤ ਗੰਭੀਰ

ਹੁਸਨ ਲੜੋਆ ਬੰਗਾ
ਸੈਕਰਾਮੈਂਟੋ, ਕੈਲੀਫੋਰਨੀਆ, 15 ਜਨਵਰੀ, 2025

America ਦੇ Louisiana ਰਾਜ ਵਿਚ ਇਕ ਪਾਰਟੀ ਦੌਰਾਨ ਹੋਈ Firing ਵਿਚ 6 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ ਜਿਨਾਂ ਵਿਚੋ 2 ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। ਵੈਬਸਟਰ ਪਾਰਿਸ਼ ਸ਼ੈਰਿਫ ਜੈਸਨ ਪਾਰਕਰ ਅਨੁਸਾਰ ਗੋਲੀਬਾਰੀ ਡਬਰਲੀ ਵਿਚ ਰਾਤ ਵੇਲੇ ਚੱਲ ਰਹੀ ਇਕ ਪਾਰਟੀ ਦੌਰਾਨ ਹੋਈ। ਉਨਾਂ ਕਿਹਾ ਕਿ ਅੱਧੀ ਰਾਤ ਤੋਂ ਪਹਿਲਾਂ ਸੂਚਨਾ ਮਿਲਣ ‘ਤੇ ਜਦੋਂ ਪੁਲਿਸ ਅਫਸਰ ਮੌਕੇ ਉਪਰ ਪੁੱਜੇ ਤਾਂ ਜ਼ਖਮੀ ਵਿਅਕਤੀਆਂ ਨੂੰ ਪਹਿਲਾਂ ਹੀ ਹਸਪਤਾਲ ਲਿਜਾਇਆ ਜਾ ਚੁੱਕਾ ਸੀ।

ਸ਼ੈਰਿਫ ਅਨੁਸਾਰ ਗੋਲੀਬਾਰੀ ਦੇ ਬਾਵਜੂਦ ਪਾਰਟੀ ਜਾਰੀ ਸੀ ਜਿਸ ਵਿਚ ਸੰਗੀਤ ਵੱਜ ਰਿਹਾ ਸੀ ਤੇ ਲੋਕ ਖਾ ਪੀ ਰਹੇ ਸਨ। ਸ਼ੈਰਿਫ ਦਫਤਰ ਅਨੁਸਾਰ ਮਾਮਲੇ ਦੀ ਜਾਂਚ ਜਾਰੀ ਹੈ ਪਰੰਤੂ ਲੱਗਦਾ ਹੈ ਕਿ ਜਾਂਚ ਲਈ ਲੰਬਾ ਸਮਾਂ ਲੱਗ ਸਕਦਾ ਹੈ ਕਿਉਂਕਿ ਪਾਰਟੀ ਵਿਚ ਸ਼ਾਮਿਲ ਲੋਕਾਂ ਕੋਲੋਂ ਪੁੱਛਗਿੱਛ ਉਪਰੰਤ ਹੀ ਕੋਈ ਸਿੱਟਾ ਕੱਢਿਆ ਜਾ ਸਕੇਗਾ। ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਪਾਰਟੀ ਦਾ ਪ੍ਰਬੰਧ ਕਿਸ ਨੇ ਕੀਤਾ ਸੀ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ