Monday, January 13, 2025
spot_img
spot_img
spot_img
spot_img

ਹੱਤਿਆ ’ਤੇ ਜਬਰ-ਜਨਾਹ ਦੇ ਮਾਮਲੇ ਵਿੱਚ ਅਮਰੀਕਾ ਅੰਦਰ ਮੌਤ ਦੀ ਸਜ਼ਾ ਪ੍ਰਾਪਤ Loren Cole ਨੂੰ ਲਾਇਆ ਗਿਆ ਜ਼ਹਿਰ ਦਾ ਟੀਕਾ

ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਸਤੰਬਰ 1, 2024:

ਇਕ 18 ਸਾਲਾ ਵਿਦਿਆਰਥੀ ਦੀ ਹੱਤਿਆ ਤੇ ਉਸ ਦੀ ਵੱਡੀ ਭੈਣ ਨਾਲ ਜਬਰ ਜਨਾਹ ਕਰਨ ਦੇ ਮਾਮਲੇ ਵਿਚ ਮੌਤ ਦੀ ਸਜ਼ਾ ਪ੍ਰਾਪਤ ਦੋਸ਼ੀ ਲੋਰਾਨ ਕੌਲ ਨੂੰ ਫਲੋਰਿਡਾ ਦੀ ਜੇਲ ਵਿਚ ਜ਼ਹਿਰ ਦਾ ਟੀਕਾ ਲਾਇਆ ਗਿਆ।

ਉਸ ਵੱਲੋਂ ਬੀਤੇ ਦਿਨ ਜਾਨ ਬਖਸ਼ ਦੇਣ ਦੀ ਕੀਤੀ ਗਈ ਆਖਰੀ ਬੇਨਤੀ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ। ਜੈਕਸਨਵਿਲੇ ਤੋਂ 40 ਮੀਲ ਦੂਰ ਦੱਖਣ ਪੱਛਮ ਵਿਚ ਸਥਿੱਤ ਫਲੋਰਿਡਾ ਸਟੇਟ ਜੇਲ ਰਾਈਫੋਰਡ ਵਿਚ ਕੌਲ (57) ਨੂੰ ਜ਼ਹਿਰ ਦਾ ਟੀਕਾ ਲਾਉਣ ਉਪਰੰਤ ਸ਼ਾਮ 6.15 ਵਜੇ ਮ੍ਰਿਤਕ ਐਲਾਨ ਦਿੱਤਾ ਗਿਆ।

ਇਸ ਸਾਲ ਫਲੋਰਿਡਾ ਵਿਚ ਇਹ ਪਹਿਲੀ ਤੇ ਅਮਰੀਕਾ ਵਿਚ ਇਹ ਤੇਰਵੀਂ ਫਾਂਸੀ ਹੈ।

ਕੌਲ ਨੂੰ 1994 ਵਿਚ ਫਲੋਰਿਡਾ ਸਟੇਟ ਯੁਨੀਵਰਸਿਟੀ ਦੇ ਵਿਦਿਆਰਥੀ ਜੌਹਨ ਐਡਵਰਡਜ ਦੀ ਹੱਤਿਆ ਕਰਨ ਤੇ ਉਸ ਦੀ ਭੈਣ ਨਾਲ ਜਬਰ ਜਨਾਹ ਕਰਨ ਦੇ ਮਾਮਲੇ ਵਿਚ ਦੋਸ਼ੀ ਕਰਾਰ ਦੇ ਕੇ ਮੌਤ ਦੀ ਸਜ਼ਾ ਸੁਣਾਈ ਗਈ ਸੀ।

ਜ਼ਹਿਰ ਦਾ ਟੀਕਾ ਲਾਉਣ ਵੇਲੇ ਗਾਰਡ, ਸਟਾਫ ਤੇ 7 ਪੱਤਰਕਾਰ ਹਾਜਰ ਸਨ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ