Thursday, January 9, 2025
spot_img
spot_img
spot_img
spot_img

ਅਗਵਾ ਕਰਕੇ ਕਤਲ ਕਰਨ ਦੇ ਦੋਸ਼ ਵਿੱਚ ਚਾਰ ਨੂੰ ਉਮਰ ਕੈਦ ਅਤੇ ਦੋ ਨੂੰ ਤਿੰਨ-ਤਿੰਨ ਸਾਲ ਦੀ ਸਜ਼ਾ

ਯੈੱਸ ਪੰਜਾਬ
ਫਾਜ਼ਿਲਕਾ , ਜੁਲਾਈ 21, 2024:

ਮਾਨਯੋਗ ਵਧੀਕ ਸੈਸ਼ਨ ਜੱਜ ਅਜੀਤ ਪਾਲ ਸਿੰਘ ਦੀ ਅਦਾਲਤ ਵੱਲੋਂ ਅਗਵਾ ਕਰਕੇ ਕਤਲ ਕਰਨ ਦੇ ਇੱਕ ਮਾਮਲੇ ਵਿੱਚ ਚਾਰ ਦੋਸ਼ੀਆਂ ਨੂੰ ਉਮਰ ਕੈਦ ਅਤੇ ਦੋ ਨੂੰ ਤਿੰਨ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਹੈ । ਇਸ ਦੇ ਨਾਲ ਹੀ ਹਰੇਕ ਦੋਸ਼ੀ ਨੂੰ ਜੁਰਮਾਨਾ ਵੀ ਕੀਤਾ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ 2019 ਵਿੱਚ ਇਸ ਸਬੰਧੀ ਥਾਣਾ ਸਿਟੀ ਜਲਾਲਾਬਾਦ ਵਿਖੇ ਐਫਆਈਆਰ ਨੰਬਰ 34 ਦਰਜ ਹੋਈ ਸੀ।

ਜਿਸ ਵਿੱਚ ਸ਼ਿਕਾਇਤ ਕਰਤਾ ਅਭਿਨੰਦਨ ਮੁਟਨੇਜਾ ਨੇ ਦੱਸਿਆ ਸੀ ਕਿ ਉਹਨਾਂ ਦੇ ਪਿਤਾ ਸੁਮਨ ਕੁਮਾਰ ਜੋ ਕਿ ਜਲਾਲਾਬਾਦ ਵਿਖੇ ਕੀੜੇਮਾਰ ਜਹਿਰਾਂ ਦੀ ਦੁਕਾਨ ਕਰਦੇ ਸਨ ਨੂੰ 18 ਅਪ੍ਰੈਲ 2019 ਨੂੰ ਕੁਝ ਅਗਿਆਤ ਲੋਕਾਂ ਵੱਲੋਂ ਅਗਵਾ ਕਰ ਲਿਆ ਗਿਆ ਸੀ ।

ਜਿਸ ਤੋਂ ਬਾਅਦ ਪੁਲਿਸ ਵੱਲੋਂ ਜਾਂਚ ਕਰਦੇ ਹੋਏ ਦੋਸ਼ੀਆਂ ਨੂੰ ਫੜਿਆ ਗਿਆ ਸੀ।

ਇਸ ਮਾਮਲੇ ਵਿੱਚ ਮਾਨਯੋਗ ਅਦਾਲਤ ਵੱਲੋਂ ਦੋਸ਼ੀ ਅਮਨਦੀਪ ਸਿੰਘ ਨੂੰ ਧਾਰਾ 302 ਅਤੇ ਧਾਰਾ 364 ਦੇ ਤਹਿਤ ਉਮਰ ਕੈਦ ਅਤੇ ਧਾਰਾ 201 ਤਹਿਤ ਤਿੰਨ ਸਾਲ ਦੀ ਸਖਤ ਸਜ਼ਾ ਦਿੱਤੀ ਗਈ ਹੈ।

ਤਿੰਨਾਂ ਧਾਰਾਵਾਂ ਤਹਿਤ 10 -10  ਹਜਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ ਅਤੇ ਜੁਰਮਾਨਾ ਨਾ ਅਦਾ ਕਰਨ ਤੇ ਧਾਰਾ 302 ਅਤੇ 364 ਲਈ ਦੋ ਦੋ ਸਾਲ ਅਤੇ ਧਾਰਾ 201 ਤਹਿਤ ਦੋਸ਼ਾਂ  ਲਈ ਤਿੰਨ ਮਹੀਨੇ ਵਾਧੂ ਸਜ਼ਾ ਭੁਗਤਣੀ ਪਵੇਗੀ।

ਦਵਿੰਦਰ ਸਿੰਘ ਦੀਪੂ, ਪ੍ਰਗਟ ਸਿੰਘ ਪਿੰਕਾ ਅਤੇ ਸੁਖਪਾਲ ਸਿੰਘ ਪਾਲਾ ਨੂੰ ਵੀ ਉਕਤ ਅਮਨਦੀਪ ਸਿੰਘ ਦੇ ਬਰਾਬਰ ਹੀ ਧਾਰਾ 302 ਤਹਿਤ ਉਮਰ ਕੈਦ ਧਾਰਾ 364 ਤਹਿਤ ਉਮਰ ਕੈਦ ਅਤੇ ਧਾਰਾ 201 ਤਹਿਤ ਤਿੰਨ ਸਾਲ ਦੀ ਸਖਤ ਸਜ਼ਾ ਦਿੱਤੀ ਗਈ ਹੈ।

ਇਹਨਾਂ ਨੂੰ ਵੀ ਤਿੰਨਾਂ ਧਰਾਵਾਂ ਤਹਿਤ 10 -10 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ ਅਤੇ ਜੁਰਮਾਨਾ ਅਦਾ ਨਾ ਕਰਨ ਤੇ ਵਾਧੂ ਸਮਾਂ ਜੇਲ ਵਿੱਚ ਰਹਿਣਾ ਪਵੇਗਾ।

ਇਸ ਤੋਂ ਬਿਨਾਂ ਗੰਗਾ ਸਿੰਘ ਅਤੇ ਸਤਨਾਮ ਸਿੰਘ ਨੂੰ ਧਾਰਾ 201 ਅਤੇ 212 ਤਹਿਤ ਤਿੰਨ ਤਿੰਨ ਸਾਲ ਦੀ ਸਜ਼ਾ ਅਤੇ 10-10 ਹਜਾਰ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।

ਜੁਰਮਾਨਾ ਅਦਾ ਨਾ ਕਰਨ ਤੇ ਦੋਸ਼ੀਆਂ ਨੂੰ ਤਿੰਨ ਤਿੰਨ ਮਹੀਨੇ ਹੋਰ ਜੇਲ ਵਿੱਚ ਰਹਿਣਾ ਪਵੇਗਾ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ