Wednesday, January 8, 2025
spot_img
spot_img
spot_img
spot_img

ਖਾਲਸਾ ਕਾਲਜ ਵੈਟਰਨਰੀ ਪ੍ਰਿੰਸੀਪਲ ਨੂੰ ਤਾਮਿਲਨਾਡੂ ਵਿਖੇ ਅੰਤਰਰਾਸ਼ਟਰੀ ਐਕਸਟੈਨਸ਼ਨ ਕਾਨਫ਼ਰੰਸ ’ਚ ਫੈਲੋਸ਼ਿਪ ਮਿਲੀ

ਯੈੱਸ ਪੰਜਾਬ
ਅੰਮ੍ਰਿਤਸਰ, ਜੁਲਾਈ 17, 2024:

ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਸ ਦੇ ਪ੍ਰਿੰਸੀਪਲ ਨੂੰ ‘ਸੋਸਾਇਟੀ ਫ਼ਾਰ ਵੈਟਰਨਰੀ ਐਂਡ ਐਨੀਮਲ ਹਸਬੈਂਡਰੀ ਐਕਸਟੈਂਸ਼ਨ’ ਵੱਲੋਂ ‘ਤਾਮਿਲਨਾਡੂ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ’, ਚੇਨਈ ਦੀ ਸਰਪ੍ਰਸਤੀ ਹੇਠ 3 ਰੋਜ਼ਾ ਵੈਟਰਨਰੀ ਕਾਲਜ ਅਤੇ ਖੋਜ ਸੰਸਥਾ, ਓਰਥਨਾਡੂ, ਤੰਜਾਵੁਰ ਜ਼ਿਲ੍ਹਾ, ਤਾਮਿਲਨਾਡੂ ਵਿਖੇ ਕਰਵਾਈ ਗਈ ਅੰਤਰਰਾਸ਼ਟਰੀ ਕਾਨਫਰੰਸ ’ਚ ਫ਼ੈਲੋਸ਼ਿਪ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

10 ਤੋਂ 12 ਜੁਲਾਈ ਤੱਕ ਕਰਵਾਈ ਗਈ ਉਕਤ ਕਾਨਫਰੰਸ ‘ਸਮਕਾਲੀ ਸਮੇਂ ’ਚ ਪਸ਼ੂ ਧਨ ਦੇ ਉਤਪਾਦਨ ਨੂੰ ਵਧਾਉਣ ਲਈ ਵਿਗਿਆਨਕ ਗਿਆਨ ਨੂੰ ਪ੍ਰਸਾਰਿਤ ਕਰਨ ਲਈ ਨਵੀਨਤਾਕਾਰੀ ਸਿੱਖਿਆ, ਖੋਜ ਅਤੇ ਵਿਸਥਾਰ ਪਹੁੰਚ’ ਵਿਸ਼ੇ ’ਤੇ ਅਧਾਰਿਤ ਸੀ।

ਉਕਤ ਕਾਨਫ਼ਰੰਸ ਦੌਰਾਨ 15 ਰਾਜਾਂ ਅਤੇ ਹੋਰ ਵੱਖ-ਵੱਖ ਦੇਸ਼ਾਂ ਯੂ. ਐਸ. ਏ., ਯੂ. ਏ. ਈ., ਮਲੇਸ਼ੀਆ, ਬੰਗਲਾਦੇਸ਼ ਤੋਂ ਲਗਭਗ 150 ਡੈਲੀਗੇਟਾਂ ਨੇ ਕਿਸਾਨ ਭਾਈਚਾਰੇ ਪ੍ਰਤੀ ਆਪਣਾ ਅਨੁਭਵ, ਯੋਗਦਾਨ ਸਾਂਝਾ ਕਰਨ ਲਈ ਵੱਧ ਚੜ੍ਹ ਕੇ ਹਿੱਸਾ ਲਿਆ।

ਜਿਸ ’ਚ ਕਾਲਜ ਪ੍ਰਿੰਸੀਪਲ ਡਾ. ਐੱਚ. ਕੇ. ਵਰਮਾ ਨੂੰ ਪਸ਼ੂ ਪਾਲਕਾਂ ਦੀ ਭਲਾਈ ਲਈ ਵੈਟਰਨਰੀ ਐਕਸਟੈਨਸ਼ਨ ਨੂੰ ਉਤਸ਼ਾਹਿਤ ਕਰਨ ਅਤੇ ਸਥਿਰਤਾ ਲਿਆਉਣ ਲਈ ਵਧੀਆ ਕਾਰਗੁਜ਼ਾਰੀ ਸਦਕਾ ਸੁਸਾਇਟੀ ਦੇ ‘ਫੇਲੋ’ ਵਜੋਂ ਸਨਮਾਨਿਤ ਕੀਤਾ ਗਿਆ।

ਸੁਸਾਇਟੀ ਪਹਿਲਾਂ ਹੀ ਵੱਖ-ਵੱਖ ਰਾਜ ਦੇ ਵੈਟਰਨਰੀ ਕਾਲਜਾਂ ’ਚ ਨਾਮਵਰ ਪੰਜ ਰਾਸ਼ਟਰੀ ਕਾਨਫਰੰਸਾਂ ਕਰਵਾ ਚੁੱਕੀ ਹੈ।

ਇਸ ਕਾਨਫ਼ਰੰਸ ਮੌਕੇ ਡਾ. ਵਰਮਾ ਨੇ ਇਕ ਲੀਡ ਪੇਪਰ ਵੀ ਪੇਸ਼ ਕੀਤਾ ਅਤੇ ਤਕਨੀਕੀ ਸੈਸ਼ਨ ਦੀ ਪ੍ਰਧਾਨਗੀ ਕੀਤੀ।

ਇਸ ਮੌਕੇ ਉਦਘਾਟਨੀ ਸਮਾਗਮ ਦੀ ਪ੍ਰਧਾਨਗੀ ‘ਤਾਮਿਲਨਾਡੂ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ’ ਦੇ ਉਪ-ਕੁਲਪਤੀ ਡਾ. ਕੇ. ਐਨ. ਸੇਲਵਕੁਮਾਰ, ਕਰਨਾਟਕ ਵੈਟਰਨਰੀ, ਐਨੀਮਲ ਅਤੇ ਫਿਸ਼ਰੀਜ਼ ਸਾਇੰਸਜ਼ ਯੂਨੀਵਰਸਿਟੀ ਤੋਂ ਉਪ ਕੁਲਪਤੀ ਡਾ. ਕੇ.ਸੀ. ਵੀਰਾਂਨਾ ਨੇ ਕੀਤੀ,  ਜਦਕਿ ਕਾਨਫਰੰਸ ਦੇ ਡੀਨ-ਕਮ-ਆਰਗੇਨਾਈਜ਼ਿੰਗ ਸਕੱਤਰ ਡਾ. ਨਰਮਥਾ ਅਤੇ ਜਾਰਜੀਆ ਯੂਨੀਵਰਸਿਟੀ, ਯੂ. ਐਸ. ਏ. ਐਕਟਿਵ ਲਰਨਿੰਗ ਦੇ ਨਿਰਦੇਸ਼ਕ ਡਾ. ਲੀਹ ਕਾਰਮਾਈਕਲ ਨੇ ਐਕਸਟੈਂਸ਼ਨ ਸਾਇੰਟਿਸਟਾਂ ਦੇ ਮਨੋਬਲ ਨੂੰ ਵਧਾਉਣ ਲਈ ਗੈਸਟ ਆਫ ਆਨਰ’ ਵਜੋਂ ਸ਼ਿਰਕਤ ਕੀਤੀ।

ਇਸ ਮੌਕੇ ਸੁਸਾਇਟੀ ਦੇ ਡੈਲੀਗੇਟਾਂ, ਲਾਈਫ਼ ਮੈਂਬਰਾਂ ਨੂੰ ਵੱਖ-ਵੱਖ ਸੁਸਾਇਟੀ ਐਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ, ਜਿਸ ਦਾ ਸੰਚਾਲਨ ‘ਸੋਸਾਇਟੀ ਫ਼ਾਰ ਵੈਟਰਨਰੀ ਐਂਡ ਐਨੀਮਲ ਹਸਬੈਂਡਰੀ ਐਕਸਟੈਂਸ਼ਨ’ ਦੇ ਖਜ਼ਾਨਚੀ ਅਤੇ ਕਾਲਜ ਦੇ ਵੈਟਰਨਰੀ ਐਕਸਟੈਂਸ਼ਨ ਵਿਭਾਗ ਤੋਂ ਮੁੱਖੀ ਡਾ. ਐਸ. ਕੇ. ਕਾਂਸਲ ਨੇ ਕੀਤਾ।

ਕਾਲਜ ਦੇ ਡੀਨ ਨੇ ਸਾਂਝਾ ਕਰਦਿਆਂ ਕਿਹਾ ਕਿ ਇਸ ਕਾਨਫਰੰਸ ਦੌਰਾਨ 32 ਲੀਡ ਪੇਪਰ ਅਤੇ 130 ਮੌਖਿਕ ਪੇਸ਼ਕਾਰੀਆਂ ਕੀਤੀਆਂ ਗਈਆਂ।

ਸਮਾਪਤੀ ਸਮਾਰੋਹ ਮੌਕੇ ਤਾਮਿਲਨਾਡੂ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਪੀ. ਤੇਨਸਿੰਘ ਗਿਆਨਰਾਜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਡਾਇਰੈਕਟਰ ਪਸਾਰ ਡਾ. ਸੁਦੀਪ ਕੁਮਾਰ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ।

ਇਸ ਮੌਕੇ ਵੈਟਰਨਰੀ ਕਾਲਜ, ਕੇਰਲਾ ਸਟੇਟ ਵੈਟਰਨਰੀ ਯੂਨੀਵਰਸਿਟੀ ਦੀ ਮੰਨੂਥੀ ਡਾ. ਰਸ਼ਮੀ ਨੇ ਡਾ. ਵਰਮਾ ਨੂੰ ‘ਸੱਤਿਆਵਤੀ ਵਰਮਾ ਐਕਸਟੈਂਪੋਰ ਪ੍ਰੈਜ਼ੈਂਟੇਸ਼ਨ’ ਐਵਾਰਡ ਨਾਲ ਸਨਮਾਨਿਤ ਕੀਤਾ।

ਕਾਨਫਰੰਸ ਦੀਆਂ ਸਰਗਰਮੀਆਂ ਕਿਸਾਨ ਭਾਈਚਾਰੇ ਦੀ ਬੇਹਤਰੀ ਅਤੇ ਅਕਾਦਮਿਕ ਕਮ-ਖੋਜ ਗਤੀਵਿਧੀਆਂ ਲਈ ਸਬੰਧਿਤ ਕੁਆਟਰਾਂ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ