ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਸਤੰਬਰ 5, 2024:
ਯੁਨੀਵਰਸਿਟੀ ਆਫ ਵਿਸਕਾਨਸਿਨ ਦੀ ਜਿਮਨਾਸਟ ਕਾਰਾ ਵੈਲਸ਼ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦੇਣ ਦੀ ਦੁੱਖਦਾਈ ਖਬਰ ਹੈ। ਪੁਲਿਸ ਨੇ ਇਕ ਸ਼ੱਕੀ ਦੋਸ਼ੀ ਨੂੰ ਹਿਰਾਸਤ ਵਿਚ ਲਿਆ ਹੈ।
ਯੁਨੀਵਰਸਿਟੀ ਦੇ ਚਾਂਸਲਰ ਕੋਰੀ ਕਿੰਗ ਨੇ ਵੈਲਸ਼ ਦੀ ਮੌਤ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਉਹ ਵਾਰਹਾਕ ਜਿਮਨਾਸਟਿਕ ਟੀਮ ਦੀ ਬਹੁਤ ਹੀ ਹੋਣਹਾਰ ਮੈਂਬਰ ਸੀ।
ਉਸ ਨੇ ਪਿਛਲੇ ਸਾਲ ਨੈਸ਼ਨਲ ਕਾਲਜੀਏਟ ਜਿਮਨਾਸਟਿਕਸ ਐਸੋਸੀਏਸ਼ਨ ਚੈਂਪੀਅਨਸ਼ਿੱਪ ਵਿੱਚ ਵਾਲਟ ‘ਤੇ ਨੈਸ਼ਨਲ ਟਾਈਟਲ ਜਿੱਤਿਆ ਸੀ।
ਵਾਈਟ ਵਾਟਰ ਪੁਲਿਸ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਿਸ ਅਫਸਰ ਮਿਲਵੌਕੀ ਦੇ ਪੱਛਮ ਵਿਚ ਤਕਰੀਬਨ 50 ਮੀਲ ਦੂਰ ਵਾਈਟ ਵਾਟਰ ਖੇਤਰ ਦੀ ਮੇਨ ਸਟਰੀਟ ਦੇ ਇਕ ਅਪਾਰਟਮੈਂਟ ਵਿਚ ਅੱਧੀ ਰਾਤ ਤੋਂ ਥੋਹੜਾ ਸਮਾਂ ਪਹਿਲਾਂ ਪੁੱਜੇ ਜਿਥੇ ਉਨਾਂ ਨੂੰ ਮ੍ਰਿਤਕ ਹਾਲਤ ਵਿਚ ਇਕ ਔਰਤ ਜਿਸ ਦੀ ਬਾਅਦ ਵਿਚ ਪਛਾਣ ਵੈਲਸ਼ ਵਜੋਂ ਹੋਈ, ਮਿਲੀ।
ਉਸ ਦੇ ਕਈ ਗੋਲੀਆਂ ਵੱਜੀਆਂ ਮਾਰੀਆਂ ਗਈਆਂ ਸਨ। ਪੁਲਿਸ ਅਨੁਸਾਰ ਇਕ 23 ਸਾਲਾ ਵਿਅਕਤੀ ਜੋ ਵੈਲਸ਼ ਨੂੰ ਜਾਣਦਾ ਸੀ, ਉਹ ਵੀ ਘਟਨਾ ਸਮੇ ਉਸੇ ਅਪਾਰਟਮੈਂਟ ਵਿਚ ਮੌਜੂਦ ਸੀ।