Thursday, October 3, 2024
spot_img
spot_img
spot_img
spot_img
spot_img

ਜਲੰਧਰ ਸਬਜੀ ਮੰਡੀ ਨੂੰ ਮਿਲੇਗੀ 25 ਸਾਲਾਂ ਤੋਂ ਜਮ੍ਹਾਂ ਹੋ ਰਹੇ ਕੂੜੇ ਤੋਂ ਰਾਹਤ: ਹਰਚੰਦ ਸਿੰਘ ਬਰਸਟ

ਯੈੱਸ ਪੰਜਾਬ
ਮੋਹਾਲੀ, 22 ਅਗਸਤ, 2024

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਵੱਲੋਂ ਲੋਕਾਂ ਨੂੰ ਚੰਗਾ ਵਾਤਾਵਰਨ ਮੁਹੱਈਆ ਕਰਵਾਉਣ ਅਤੇ ਮੰਡੀਆਂ ਦੀ ਸਫਾਈ ਨੂੰ ਯਕੀਨੀ ਬਣਾਉਣ ਦੇ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸਦੇ ਤਹਿਤ ਸਬਜੀ ਮੰਡੀ, ਜਲੰਧਰ ਮਕਸੂਦਾਂ ਵਿਖੇ ਮਕੈਨੀਕਲ ਸੈਪਰੇਟਰ ਮਸ਼ੀਨ ਲਗਾਈ ਗਈ ਹੈ। ਜੋ ਕਿ ਮੰਡੀ ਵਿੱਚ ਜਮ੍ਹਾਂ ਕੂੜੇ ਨੂੰ ਸੈਗਰੀਗੇਟ ਕਰੇਗੀ ਅਤੇ ਇਸਦੀ ਸਫਾਈ ਨੂੰ ਪੂਰਾ ਕਰਨ ਵਿੱਚ ਲਾਹੇਵੰਦ ਸਾਬਤ ਹੋਵੇਗੀ।

ਇਸ ਬਾਰੇ ਜਾਣਕਾਰੀ ਦਿੰਦਿਆਂ ਸ. ਬਰਸਟ ਨੇ ਦੱਸਿਆ ਕਿ ਸਬਜੀ ਮੰਡੀ, ਜਲੰਧਰ, ਮਕਸੂਦਾਂ ਪੰਜਾਬ ਦੀ ਪਹਿਲੀ ਮੰਡੀ ਹੈ, ਜਿੱਥੇ ਕੂੜੇ ਦੀ ਸਫਾਈ ਲਈ ਪਹਿਲ ਕਦਮੀ ਕੀਤੀ ਗਈ ਹੈ। ਇਹ ਮੰਡੀ ਕਰੀਬ 58.47 ਏਕੜ ਖੇਤਰ ਵਿੱਚ ਫੈਲੀ ਹੋਈ ਹੈ। ਇੱਥੇ ਰੋਜਾਨਾਂ ਹਜਾਰਾਂ ਲੋਕ ਸਬਜੀ ਖਰੀਦਣ ਅਤੇ ਵੇਚਣ ਲਈ ਆਉਂਦੇ ਹਨ। ਮੰਡੀ ਦੇ ਵੱਡਾ ਹੋਣ ਅਤੇ ਰੋਜਾਨਾਂ ਹਜਾਰਾਂ ਲੋਕਾਂ ਦੇ ਆਉਣ ਕਾਰਨ ਇੱਥੇ ਕਰੀਬ 2.75 ਏਕੜ ਖੇਤਰ ਵਿੱਚ ਕੂੜੇ ਦੇ ਢੇਰ ਲੱਗੇ ਹੋਏ ਹਨ, ਜੋ ਵੱਧ ਕੇ ਹੁਣ ਕਰੀਬ 4 ਏਕੜ ਵਿੱਚ ਫੈਲ ਗਏ ਹਨ।

ਮੰਡੀ ਵਿੱਚ ਆਉਣ ਵਾਲੇ ਲੋਕ ਵੀ ਇਸ ਗੰਦਗੀ ਤੋਂ ਕਾਫੀ ਪ੍ਰੇਸ਼ਾਨ ਹਨ। ਇਸ ਸਮੱਸਿਆਂ ਦੇ ਹੱਲ ਲਈ ਇਹ ਕਦਮ ਚੁੱਕਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਸ਼ੀਨ ਰਾਹੀਂ ਕੂੜੇ ਅਤੇ ਖਾਦ ਨੂੰ ਵੱਖੋਂ-ਵਖਰਾਂ ਕਰਕੇ ਮੰਡੀ ਦੀ ਸਫਾਈ ਨੂੰ ਯਕੀਨੀ ਬਣਾਇਆ ਜਾਵੇਗਾ।

ਚੇਅਰਮੈਨ ਨੇ ਕਿਹਾ ਕਿ ਮੰਡੀ ਵਿੱਚ ਇਹ ਕੂੜੇ ਦੇ ਢੇਰ ਕੋਈ ਨਵੇਂ ਨਹੀਂ ਲੱਗੇ ਹਨ, ਸਗੋਂ ਪਿਛਲੇ ਲਗਭਗ 25 ਸਾਲਾਂ ਤੋਂ ਇੱਥੇ ਕੂੜਾ ਜਮ੍ਹਾਂ ਹੋ ਰਿਹਾ ਹੈ। ਲੰਬਾ ਸਮਾਂ ਸੱਤਾ ਵਿੱਚ ਰਹਿਣ ਦੇ ਬਾਵਜੂਦ ਅਕਾਲੀ-ਭਾਜਪਾ ਤੇ ਕਾਂਗਰਸ ਵੱਲੋਂ ਇਸ ਸਬੰਧ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਜਿਸਦੇ ਨਤੀਜੇ ਵੱਜੋਂ ਅੱਜ ਇੱਥੇ ਕੂੜੇ ਦਾ ਅੰਬਾਰ ਲੱਗਾ ਹੋਇਆ ਹੈ।

ਉਨ੍ਹਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਇਨ੍ਹਾਂ ਕੂੜੇ ਦੇ ਢੇਰਾਂ ਨੂੰ ਜਲਦ ਤੋਂ ਜਲਦ ਸਾਫ ਕਰਵਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਕੂੜੇ ਦੇ ਨਿਪਟਾਰੇ ਲਈ ਅੱਜ-ਕੱਲ੍ਹ ਤਰ੍ਹਾਂ-ਤਰ੍ਹਾਂ ਦੇ ਤਜਰਬੇ ਕੀਤੇ ਜਾ ਰਹੇ ਹਨ, ਜੋ ਸਫ਼ਲ ਵੀ ਹੋ ਰਹੇ ਹਨ।

ਜਿਸਨੂੰ ਅਸੀਂ ਕੂੜਾ ਸਮਝ ਕੇ ਸੁੱਟ ਦਿੰਦੇ ਹਾਂ, ਉਹੀ ਕੂੜਾ ਅੱਜ ਕਮਾਈ ਦਾ ਸਾਧਨ ਵੀ ਬਣ ਸਕਦਾ ਹੈ ਅਤੇ ਵਧੇਰੇ ਲੋਕਾਂ ਨੇ ਅੱਜ ਇਸ ਨੂੰ ਕਮਾਈ ਦਾ ਸਾਧਨ ਬਣਾ ਰੱਖਿਆ ਹੈ ਤੇ ਹੁਣ ਪੰਜਾਬ ਮੰਡੀ ਬੋਰਡ ਨੇ ਵੀ ਕੂੜੇ ਦਾ ਨਿਪਟਾਰਾ ਕਰਨ ਦੇ ਨਾਲ-ਨਾਲ ਇਸਤੋਂ ਕਮਾਈ ਕਰਨ ਦੀ ਯੋਜਨਾ ਤਹਿਤ ਕੰਮ ਸ਼ੁਰੂ ਕਰ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਇਹ ਤਾਂ ਸ਼ੁਰੂਆਤ ਹੈ। ਜਲਦ ਹੀ ਮੰਡੀਆਂ ਵਿੱਚ ਪਲਾਂਟ ਲਗਾ ਕੇ ਕੂੜੇ ਦੇ ਪੱਕੇ ਨਿਪਟਾਰੇ ਲਈ ਢੁਕਵੇਂ ਪ੍ਰਬੰਧ ਕੀਤੇ ਜਾਣਗੇ। ਇਸ ਨਾਲ ਮੰਡੀ ਵਿੱਚ ਜਿੱਥੇ ਸਾਫ਼-ਸਫਾਈ ਰਹੇਗੀ, ਉੱਥੇ ਹੀ ਕੂੜੇ ਤੋਂ ਬਣਨ ਵਾਲੀ ਖਾਦ ਰਾਹੀ ਮੰਡੀ ਬੋਰਡ ਦੀ ਆਮਦਨ ਵਿੱਚ ਵਾਧਾ ਹੋਵੇਗਾ।

ਉਨ੍ਹਾਂ ਦੱਸਿਆ ਕਿ ਮੁੱਖ ਯਾਰਡ ਫਗਵਾੜਾ ਵਿੱਚ ਵੇਸਟ ਮੈਨੇਜਮੈਂਟ (ਐਫ ਐਂਡ ਵੀ) ਪਲਾਂਟ ਲਗਾਇਆ ਜਾ ਰਿਹਾ ਹੈ, ਜਿਸਦੇ ਲਈ ਸਟੀਲ ਕਵਰ ਸ਼ੈੱਡ ਦੀ ਉਸਾਰੀ ਕੀਤੀ ਜਾ ਚੁੱਕੀ ਹੈ। ਇਸ ਪਲਾਂਟ ਦੀ ਕਪੈਸਟੀ 5 ਟਨ ਹੈ ਅਤੇ ਇਹ ਦਿਨ ਵਿੱਚ ਲਗਾਤਾਰ 8 ਘੰਟੇ ਚੱਲੇਗਾ। ਇਸੇ ਤਰ੍ਹਾਂ ਸਬਜੀ ਮੰਡੀ, ਲੁਧਿਆਣਾ ਵਿਖੇ ਵੀ ਬਾਇਓਵੇਸਟ ਕੰਪੈਕਟਰ ਪਲਾਂਟ ਲਗਾਇਆ ਜਾ ਰਿਹਾ ਹੈ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ