Monday, January 13, 2025
spot_img
spot_img
spot_img
spot_img

ਜਲੰਧਰ ਦਿਹਾਤੀ ਪੁਲਿਸ ਨੇ ਫਾਈਨਾਂਸ ਕੰਪਨੀ ਦੀ ਲੁੱਟ ਦੀ ਝੂਠੀ ਵਾਰਦਾਤ ਕੀਤਾ ਪਰਦਾਫਾਸ; ਦੋ ਦੋਸ਼ੀ ਫੜੇ

ਯੈੱਸ ਪੰਜਾਬ
ਜਲੰਧਰ, ਅਗਸਤ 28, 2024:

ਜਲੰਧਰ ਦਿਹਾਤੀ ਪੁਲਿਸ ਨੇ ਇੱਕ ਵੱਡੀ ਸਫਲਤਾ ਪ੍ਰਾਪਤ ਕਰਦੇ ਹੋਏ ਡਗੈਤੀ ਦੀ ਰਿਪੋਰਟ ਦੇ ਕੁਝ ਘੰਟਿਆਂ ਵਿੱਚ ਹੀ ਇੱਕ ਮਨਘੜਤ ਲੁੱਟ ਦੇ ਮਾਮਲੇ ਦਾ ਪਰਦਾਫਾਸ਼ ਕੀਤਾ ਹੈ।

ਅਸਲ ਵਿੱਚ ਨਕੋਦਰ-ਮਲਸੀਆਂ ਖੇਤਰ ਵਿੱਚ ਕਥਿਤ ਤੌਰ ‘ਤੇ 2 ਲੱਖ ਰੁਪਏ ਦੀ ਚੋਰੀ ਦੀ ਘਟਨਾ ਨੂੰ ਫਾਈਨਾਂਸ ਕੰਪਨੀ ਦੇ ਦੋ ਕਰਮਚਾਰੀਆਂ ਦੁਆਰਾ ਕੰਪਨੀ ਦੇ ਫੰਡਾਂ ਦੀ ਦੁਰਵਰਤੋਂ ਕਰਨ ਲਈ ਝੂਠੀ ਰਿਪੋਰਟ ਕੀਤੀ ਸੀ

ਫੜੇ ਗਏ ਵਿਅਕਤੀਆਂ ਦੀ ਪਛਾਣ ਸੁਰਜੀਤ ਸਿੰਘ ਵਾਸੀ ਨਕੋਦਰ ਅਤੇ ਸੈਮ ਵਾਸੀ ਆਦਮਪੁਰ, ਜਲੰਧਰ ਵਜੋਂ ਹੋਈ ਹੈ। ਉਨ੍ਹਾਂ ‘ਤੇ ਧੋਖਾਧੜੀ ਅਤੇ ਅਪਰਾਧਿਕ ਸਾਜ਼ਿਸ਼ ਨਾਲ ਸਬੰਧਤ ਧਾਰਾਵਾਂ ਸਮੇਤ ਭਾਰਤੀ ਨਿਆ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਜਲੰਧਰ ਦਿਹਾਤੀ ਦੇ ਸੀਨੀਅਰ ਪੁਲਿਸ ਕਪਤਾਨ ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਪੁਲਿਸ ਨੂੰ ਐਮਰਜੈਂਸੀ ਹੈਲਪਲਾਈਨ 112 ‘ਤੇ ਨਕੋਦਰ-ਮਲਸੀਆਂ ਰੋਡ ‘ਤੇ ਲੁੱਟ-ਖੋਹ ਦੀ ਸੂਚਨਾ ਦਿੱਤੀ ਗਈ ਸੀ।

ਉਨ੍ਹਾਂ ਕਿਹਾ, “ਸਾਡੀ ਐਮਰਜੈਂਸੀ ਰਿਸਪਾਂਸ ਵਹੀਕਲ (ਈਆਰਵੀ) ਟੀਮ ਤੁਰੰਤ ਘਟਨਾ ਸਥਾਨ ‘ਤੇ ਪਹੁੰਚ ਗਈ। ਐਸਐਚਓ ਸ਼ਾਹਕੋਟ, ਐਸਐਚਓ ਨਕੋਦਰ ਅਤੇ ਸੀਆਈਏ ਸਟਾਫ ਦੀ ਟੀਮ ਨੇ ਡੀਐਸਪੀ ਨਕੋਦਰ ਦੀ ਨਿਗਰਾਨੀ ਹੇਠ ਜਾਂਚ ਸ਼ੁਰੂ ਕਰ ਦਿੱਤੀ ਸੀ।”

ਜਿਉਂ ਜਿਉਂ ਜਾਂਚ ਅੱਗੇ ਵਧਦੀ ਗਈ, ਸੀਸੀਟੀਵੀ ਫੁਟੇਜ ਦੀ ਡੂੰਘਾਈ ਨਾਲ ਸਮੀਖਿਆ ਕਰਨ ਤੋਂ ਪਤਾ ਲੱਗਿਆ ਕਿ ਅਜਿਹੀ ਕੋਈ ਲੁੱਟ ਨਹੀਂ ਹੋਈ, ਸੁਰਜੀਤ ਸਿੰਘ ‘ਤੇ ਸ਼ੱਕ ਹੋਇਆ, ਜਿਸ ਨੇ ਕੰਪਨੀ ਦੇ ਫੰਡਾਂ ਨੂੰ ਡਾਇਵਰਟ ਕਰਨ ਲਈ ਜੁਰਮ ਦੀ ਝੂਠੀ ਰਿਪੋਰਟ ਕੀਤੀ ਸੀ।

ਮੁੱਢਲੀ ਤਫਤੀਸ਼ ਦੌਰਾਨ ਦੋਵਾਂ ਵਿਅਕਤੀਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਗੱਲ ਕਬੂਲ ਕਰ ਲਈ, ਇਹ ਮੰਨਦੇ ਹੋਏ ਕਿ ਉਹ ਬਿਨਾਂ ਕਿਸੇ ਨਤੀਜੇ ਦੇ ਫਰਾਰ ਹੋ ਸਕਦੇ ਹਨ।

ਅੱਗੇ ਦੀ ਜਾਂਚ ਤੋਂ ਪਤਾ ਲੱਗਾ ਕਿ ਕਰਮਚਾਰੀਆਂ ਨੇ ਚੋਰੀ ਕੀਤੇ ਫੰਡਾਂ ਨੂੰ ਬਰਾਬਰ ਵੰਡਣ ਦੇ ਇਰਾਦੇ ਨਾਲ, ਹਿੰਸਕ ਡਕੈਤੀ ਦੀ ਨਕਲ ਕਰਨ ਲਈ ਜਾਣਬੁੱਝ ਕੇ ਆਪਣੇ ਕੱਪੜੇ ਪਾੜ ਦਿੱਤੇ ਸਨ।

ਪੁਲਿਸ ਦੀ ਤੇਜ਼ ਕਾਰਵਾਈ ਨੇ ਕਹਾਣੀ ਦਾ ਪਰਦਾਫਾਸ਼ ਕੀਤਾ ਅਤੇ ਗਬਨ ਕੀਤੀ ਰਕਮ ਦੀ ਪੂਰੀ ਰਿਕਵਰੀ ਕੀਤੀ ਹੈ।

ਐਸਐਸਪੀ ਖੱਖ ਨੇ ਈਆਰਵੀ ਟੀਮਾਂ ਦੀ ਚੌਕਸੀ ਅਤੇ ਤੁਰੰਤ ਜਵਾਬ ਦੇਣ ਲਈ ਸ਼ਲਾਘਾ ਕੀਤੀ, ਜਿਨ੍ਹਾਂ ਨੇ ਦੋਸ਼ੀਆਂ ਨੂੰ ਫੜਨ ਅਤੇ ਕੰਪਨੀ ਦੇ ਫੰਡਾਂ ਦੀ ਦੁਰਵਰਤੋਂ ਨੂੰ ਰੋਕਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

ਜਨਤਾ ਨੂੰ ਇੱਕ ਸਖ਼ਤ ਸੰਦੇਸ਼ ਵਿੱਚ, ਐਸਐਸਪੀ ਖੱਖ ਨੇ ਜਾਅਲੀ ਖ਼ਬਰਾਂ ਫੈਲਾਉਣ ਜਾਂ ਪੁਲਿਸ ਨੂੰ ਗਲਤ ਜਾਣਕਾਰੀ ਦੇਣ ਵਿਰੁੱਧ ਚੇਤਾਵਨੀ ਦਿੱਤੀ।

“ਅਜਿਹੀਆਂ ਕਾਰਵਾਈਆਂ ਨਾ ਸਿਰਫ ਕੀਮਤੀ ਪੁਲਿਸ ਸਰੋਤਾਂ ਦੀ ਬਰਬਾਦੀ ਕਰਦੀਆਂ ਹਨ, ਬਲਕਿ ਸਮਾਜ ਵਿੱਚ ਬੇਲੋੜੀ ਦਹਿਸ਼ਤ ਵੀ ਪੈਦਾ ਕਰਦੀਆਂ ਹਨ। ਅਸੀਂ ਨਾਗਰਿਕਾਂ ਨੂੰ ਜ਼ਿੰਮੇਵਾਰ ਬਣਨ ਅਤੇ ਸਿਰਫ ਸੱਚੀਆਂ ਘਟਨਾਵਾਂ ਦੀ ਰਿਪੋਰਟ ਕਰਨ ਦੀ ਅਪੀਲ ਕਰਦੇ ਹਾਂ,”

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ