Monday, January 6, 2025
spot_img
spot_img
spot_img
spot_img

Jalandhar ਵਿੱਚ DOUBLE MURDER – ਦੋਸਤ ਦੇ ਘਰ ਸੁੱਤੇ ਨੌਜਵਾਨਾਂ ਨੂੰ ਗੋਲੀਆਂ ਮਾਰ ਮੁਕਾਇਆ

ਯੈੱਸ ਪੰਜਾਬ
ਜਲੰਧਰ, 4 ਜਨਵਰੀ, 2025:

Jalandhar ਵਿੱਚ ਸਨਿਚਰਵਾਰ ਨੂੰ Double Murder ਦਾ ਮਾਮਲਾ ਸਾਹਮਣੇ ਆਇਆ ਹੈ।

ਲੰਮਾ ਪਿੰਡ ਚੌਂਕ ਨੇੜੇ ਸਥਿਤ ਇੱਕ ਘਰ ਵਿੱਚ ਸੁੱਤੇ ਹੋਏ ਦੋ ਦੋਸਤਾਂ ਨੂੰ ਇੱਕ ਵਿਅਕਤੀ ਵੱਲੋਂ ਗੋਲੀਆਂ ਮਾਰ ਕੇ ਮਾਰ ਮੁਕਾਇਆ ਗਿਆ।

ਮ੍ਰਿਤਕਾਂ ਦੀ ਪਛਾਣ 22 ਸਾਲਾ Vinay Tiwari ਵਾਸੀ ਬਸਤੀ ਸ਼ੇਖ਼, ਜਲੰਧਰ ਅਤੇ 24 ਸਾਲਾ Shivam ਵਾਸੀ ਮੋਤਾ ਸਿੰਘ ਨਗਰ, ਜਲੰਧਰ ਵਜੋਂ ਹੋਈ ਹੈ ਜਦਕਿ ਹਮਲਾਵਰ ਦੀ ਪਛਾਣ ਮਿੱਠਾਪੁਰ ਦੇ ਰਹਿਣ ਵਾਲੇ Money ਵਜੋਂ ਹੋਈ ਹੈ।

ਥਾਣਾ ਲੰਮਾ ਪਿੰਡ ਤਹਿਤ ਆਉਂਦੇ ਸ਼ਹੀਦ ਊਧਮ ਸਿੰਘ ਨਗਰ ਵਿੱਚ ਵਾਪਰੀ ਇਸ ਵਾਰਦਾਤ ਨੂੰ ਅੰਜਾਮ ਦੇਣ ਉਪਰੰਤ ਮਣੀ ਫ਼ਰਾਰ ਹੋਣ ਵਿੱਚ ਸਫ਼ਲ ਹੋ ਗਿਆ। ਪਤਾ ਲੱਗਾ ਹੈ ਕਿ ਮਣੀ ਵਿਰੁੱਧ ਪਹਿਲਾਂ ਵੀ ਕੁਝ ਅਪਰਾਧਕ ਮਾਮਲੇ ਦਰਜ ਹਨ।

ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਦੋਸਤਾਂ ਨੇ ਰਾਤ ਨੂੰ ਇਸ ਘਰ ਵਿੱਚ ਇਕੱਠੇ ਹੋ ਕੇ ਸ਼ਰਾਬ ਪੀਤੀ ਜਿਸ ਦੌਰਾਨ ਕੁਝ ਵਿਵਾਦ ਹੋ ਗਿਆ। ਇਸ ਦੇ ਨਤੀਜੇ ਵਜੋਂ ਹੀ ਗੋਲੀਆਂ ਚੱਲੀਆਂ ਜਿਸ ਦੇ ਨਤੀਜੇ ਵਜੋਂ ਵਿਨੇ ਅਤੇ ਸ਼ਿਵਮ ਦੀ ਮੌਤ ਹੋ ਗਈ।

ਘਟਨਾ ਦੇ ਕਾਰਨਾਂ ਦਾ ਅਜੇ ਕੁਝ ਪਤਾ ਨਹੀਂ ਲੱਗਾ ਪਰ ਥਾਣਾ ਰਾਮਾ ਮੰਡੀ ਵਿੱਚ ਕਤਲ ਦਾ ਮਾਮਲਾ ਮਾਮਲਾ ਦਰਜ ਕਰਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਫ਼ਾਰੈਂਸਿਕ ਟੀਮ ਵੀ ਮੌਕੇ ’ਤੇ ਪੁੱਜੀ ਹੈ ਅਤੇ ਮਾਮਲੇ ਨਾਲ ਸੰਬੰਧਤ ਸਬੂਤ ਜੁਟਾਏ ਜਾ ਰਹੇ ਹਨ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ