Friday, October 4, 2024
spot_img
spot_img
spot_img
spot_img
spot_img

ਵਿਨੇਸ਼ ਫ਼ੋਗਾਟ ਨੂੰ ਅਯੋਗ ਕਰਾਰ ਦਿੱਤੇ ਜਾਣ ਦੇ ਮਾਮਲੇ ਵਿੱਚ ਭਾਰਤੀ ਉਲੰਪਿਕ ਦਲ ਵੱਲੋਂ ਫ਼ੈਸਲੇ ਨੂੰ ਚੁਣੌਤੀ ਨਾ ਦੇਣਾ ਖ਼ਿਡਾਰੀਆਂ ਦਾ ਅਪਮਾਨ: ਇਸਤਰੀ ਜਾਗ੍ਰਿਤੀ ਮੰਚ

ਦਲਜੀਤ ਕੌਰ
ਸੰਗਰੂਰ, 7 ਅਗਸਤ, 2024

ਇਸਤਰੀ ਜਾਗ੍ਰਿਤੀ ਮੰਚ ਦੇ ਜਨਰਲ ਸਕੱਤਰ ਅਮਨਦੀਪ ਕੌਰ ਅਤੇ ਪ੍ਰੈੱਸ ਸਕੱਤਰ ਜਸਵੀਰ ਕੌਰ ਜੱਸੀ ਨੇ ਕਿਹਾ ਹੈ ਕਿ ਵਿਨੇਸ਼ ਫੋਗਾਟ ਜੋ ਕਿ 50 ਕਿੱਲੋ ਦੀ ਸ਼੍ਰੇਣੀ ਦੇ ਵਿੱਚ ਪਹਿਲੀ ਭਾਰਤੀ ਮਹਿਲਾ ਜੋ ਕਿ ਓਲੰਪਿਕਸ ਦੇ ਵਿੱਚ ਫਾਈਨਲ ਦੇ ਵਿੱਚ ਪਹੁੰਚੀ ਸੀ ਅਤੇ ਬਿਲਕੁਲ ਗੋਲਡ ਬਿਲਕੁਲ ਫਾਈਨਲ ਦੇ ਮੈਚ ਤੋਂ ਪਹਿਲਾਂ ਉਸ ਦਾ 100 ਗ੍ਰਾਮ ਭਾਰ ਵਧਣਾ ਇੱਕ ਤਰ੍ਹਾਂ ਦੇ ਨਾਲ ਬਹੁਤ ਤਰ੍ਹਾਂ ਦੇ ਸ਼ੰਕੇ ਖੜੇ ਕਰ ਰਿਹਾ ਹੈ।

ਆਗੂਆਂ ਨੇ ਇਤਰਾਜ਼ ਉਠਾਇਆ ਕਿ ਭਾਰਤੀ ਓਲੰਪਿਕ ਦਲ ਨੂੰ ਰਾਤ ਨੂੰ ਹੀ ਇਸ ਦਾ ਪਤਾ ਲੱਗ ਜਾਣ ਦੇ ਬਾਵਜੂਦ ਭਾਰਤੀ ਓਲੰਪਿਕ ਦਲ ਨੇ ਇਸ ਫੈਸਲੇ ਨੂੰ ਕੋਈ ਚੁਣੌਤੀ ਦਿੱਤੇ ਬਿਨਾਂ ਇਸ ਨੂੰ ਮੰਨ ਲੈਣਾ ਭਾਰਤੀ ਖਿਡਾਰੀਆਂ ਦਾ ਅਪਮਾਨ ਹੈ, ਦੂਸਰਾ ਜੇਕਰ ਉਹ ਸੇਮੀ- ਫਾਈਨਲ ਤੱਕ 50 ਕਿਲੋ ਭਾਰ ਦੇ ਨਾਲ ਖੇਡੀ ਹੈ ਤਾਂ ਫਿਰ ਉਹ ਸਮੁੱਚੀ ਖੇਡ ਵਿੱਚੋਂ ਅਯੋਗ ਕਿਵੇਂ ਹੋ ਸਕਦੀ ਹੈ?

ਜਿਕਰਯੋਗ ਹੈ ਕਿ ਵਿਨੇਸ਼ ਫੋਗਾਤ ਨੇ ਖੇਡ ਜਗਤ ਵਿੱਚ ਲੜਕੀਆਂ ਦੇ ਨਾਲ ਹੁੰਦੀ ਜਿਨਸੀ ਛੇੜਛਾੜ ਦੇ ਖਿਲਾਫ ਨੈਸ਼ਨਲ ਸਪੋਰਟਸ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ ਸੰਘਰਸ਼ਸ਼ੀਲ ਰਹੀ ਹੈ। ਇਸ ਕਰਕੇ ਇਹ ਸਾਰਾ ਮਾਮਲਾ ਬਹੁਤ ਸਾਰਾ ਸ਼ੱਕੀ ਲੱਗ ਰਿਹਾ ਹੈ।

ਆਗੂਆਂ ਨੇ ਭਾਰਤੀ ਓਲੰਪਿਕ ਟੀਮ ਦੇ ਨਾਲ ਭਾਰਤੀ ਅਧਿਕਾਰਤ ਟੀਮ ਵਿਨੇਸ਼ ਫੋਗਾਟ ਦੇ 100 ਗ੍ਰਾਮ ਭਰ ਵਧਣ ਕਾਰਣ ਅਯੋਗ ਹੋਣ ਦੇ ਕਾਰਨਾਂ ਦਾ ਜਵਾਬ ਮੰਗਿਆ ਹੈ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ