Monday, January 13, 2025
spot_img
spot_img
spot_img
spot_img

ਅਮਰੀਕਾ ਵਿਚ ਭਾਰਤੀ ਮੂਲ ਦੇ ਡਾਕਟਰ ਦੀ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ

ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਅਗਸਤ 28, 2024:

ਅਮਰੀਕਾ ਦੇ ਅਲਾਬਾਮਾ ਰਾਜ ਦੇ ਟਸਕਾਲੋਸਾ ਸ਼ਹਿਰ ਵਿਚ ਅਣਪਛਾਤੇ ਹਮਲਾਵਰਾਂ ਵੱਲੋਂ ਭਾਰਤੀ ਮੂਲ ਦੇ ਡਾਕਟਰ ਪੇਰਮਸੈਟੀ ਰਮੇਸ਼ ਬਾਬੂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦੇਣ ਦੀ ਖਬਰ ਹੈ।

ਡਾ ਬਾਬੂ ਕ੍ਰਿਮਸਨ ਕੇਅਰ ਨੈੱਟਵਰਕ ਦੇ ਸੰਸਥਾਪਕ ਤੇ ਮੈਡੀਕਲ ਡਾਇਰੈਕਟਰ ਸਨ ਜਿਸ ਨੈੱਟਵਰਕ ਤਹਿਤ ਅਨੇਕਾਂ ਸਥਾਨਕ ਕਲੀਨਿਕਾਂ ਦਾ ਪ੍ਰਬੰਧ ਚਲਾਇਆ ਜਾਂਦਾ ਹੈ।

ਡਾਕਟਰੀ ਭਾਈਚਾਰੇ ਵਿਚ ਜਾਣੇ ਪਛਾਣੇ ਡਾ ਬਾਬੂ ਨੂੰ ਗੋਲੀਆਂ ਵੱਜਣ ਉਪਰੰਤ ਘਟਨਾ ਸਥਾਨ ‘ਤੇ ਪੁੱਜੇ ਪੁਲਸ ਅਫਸਰ ਤੇ ਡਾਕਟਰੀ ਅਮਲੇ ਵੱਲੋਂ ਉਨਾਂ ਨੂੰ ਮੌਕੇ ਉਪਰ ਹੀ ਮ੍ਰਿਤਕ ਐਲਾਨ ਦਿੱਤਾ ਗਿਆ।

ਅਧਿਕਾਰੀਆਂ ਨੇ ਕਿਹਾ ਹੈ ਕਿ ਘਟਨਾ ਸਬੰਧੀ ਹੋਰ ਵੇਰਵਾ ਜਾਂਚ ਉਪਰੰਤ ਹੀ ਜਾਰੀ ਕੀਤਾ ਜਾਵੇਗਾ। ਡਾ ਬਾਬੂ  ਦਾ ਪਿਛੋਕੜ ਤਿਰੂਪਤੀ (ਆਂਧਰਾ ਪ੍ਰਦੇਸ਼) ਨਾਲ  ਜੁੜਿਆ ਹੋਇਆ  ਹੈ।

ਉਨਾਂ  ਨੂੰ ਡਾਕਟਰੀ ਖੇਤਰ ਵਿਚ ਤਕਰੀਬਨ 4 ਦਹਾਕਿਆਂ ਦਾ  ਤਜ਼ਰਬਾ ਸੀ। ਡਾ ਬਾਬੂ ਦੀ ਮੌਤ ਉਪਰੰਤ ਭਾਰਤੀ ਭਾਈਚਾਰੇ ਵਿਚ ਡਰ ਤੇ ਰੋਸ ਦੀ ਭਾਵਨਾ ਪਾਈ ਜਾ ਰਹੀ ਹੈ।

1986 ਵਿਚ ਸ੍ਰੀ ਵੈਂਕਟੇਸਵਾੜਾ ਮੈਡੀਕਲ ਕਾਲਜ ਤੋਂ ਗਰੈਜੂਏਟ ਦੀ ਡਿਗਰੀ ਕਰਨ ਵਾਲੇ ਡਾ ਬਾਬੂ ਆਪਣੇ ਪਿੱਛੇ ਦੋ ਪੁੱਤਰ ਤੇ ਦੋ ਧੀਆਂ ਛੱਡ ਗਏ ਹਨ।

ਟਸਕਾਲੋਸਾ ਸਿਟੀ ਕੌਂਸਲ ਦੇ ਪ੍ਰਧਾਨ ਕਿਪ ਟਾਇਨਰ ਨੇ ਡਾਕਟਰ ਦੀ ਮੌਤ ਉਪਰ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਉਹ ਇਕ ਬਹੁਤ ਪਿਆਰੇ ਤੇ ਨਜਦੀਕੀ ਮਿੱਤਰ ਸਨ ਤੇ ਉਹ ਪੂਰੀ ਤਰਾਂ ਅਮਰੀਕੀ ਲੋਕਾਂ  ਨੂੰ ਸਮਰਪਿਤ ਸਨ।

ਡਾਕਰ ਪੇਰਮਸੈਟੀ ਤੇਲਗੂ ਦੇਸਮ ਪਾਰਟੀ ਦੇ ਆਗੂ ਪੇਰਮਸੈਟੀ ਰਮਈਆਹ ਦੇ ਭਰਾ ਸਨ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ