Saturday, November 16, 2024
spot_img
spot_img
spot_img

ਭਾਰਤੀ ਰਾਜਦੂਤ ਵੱਲੋਂ ਪ੍ਰਮੁੱਖ ਕਾਂਗਰਸ ਮੈਂਬਰਾਂ ਨਾਲ ਮੀਟਿੰਗਾਂ ਦੌਰਾਨ ਭਾਰਤ-ਅਮਰੀਕਾ ਸਬੰਧਾਂ ਬਾਰੇ ਚਰਚਾ

ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਨਵੰਬਰ 16, 2024:

ਅਮਰੀਕਾ ਵਿਚਲੇ ਭਾਰਤੀ ਰਾਜਦੂਤ ਵਿਨੇ ਮੋਹਨ ਕਵਾਤਰਾ ਨੇ ਅਮਰੀਕੀ ਕਾਂਗਰਸ ਦੇ ਅਨੇਕਾਂ ਪ੍ਰਮੁੱਖ ਮੈਂਬਰਾਂ ਨਾਲ ਵੱਖਰੇ ਵੱਖਰੇ ਤੌਰ ‘ਤੇ ਮੀਟਿੰਗ ਕੀਤੀ ਜਿਸ ਦੌਰਾਨ ਵੱਖ ਵੱਖ ਖੇਤਰਾਂ ਵਿਚ ਭਾਰਤ-ਅਮਰੀਕਾ ਸਬੰਧਾਂ ਨੂੰ ਨਿਰੰਤਰ ਮਜ਼ਬੂਤ ਬਣਾਉਣ ਬਾਰੇ ਚਰਚਾ ਹੋਈ।

ਕਵਾਤਰਾ ਨੇ ਜਿਨਾਂ ਕਾਂਗਰਸ ਮੈਂਬਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਉਨਾਂ ਵਿਚ ਕਾਂਗਰਸਵੋਮੈਨ ਡੇਬੋਰਾਹ ਰੌਸ, ਕਾਂਗਰਸ ਸਾਂਸੰਦ ਐਂਡੀ ਬਰ, ਰਿਕ ਮਕੋਰਮਿਕ ਤੇ ਭਾਰਤੀ-ਅਮਰੀਕੀ ਸਾਂਸੰਦ ਐਮੀ ਬੇਰਾ, ਆਰ ਓ ਖੰਨਾ, ਸ਼੍ਰੀ ਥਾਨੇਦਾਰ ਤੇ ਰਾਜਾ ਕ੍ਰਿਸ਼ਨਾਮੂਰਤੀ ਸ਼ਾਮਿਲ ਹਨ।

ਮੀਟਿੰਗਾਂ ਦੌਰਾਨ ਭਾਰਤ-ਅਮਰੀਕਾ ਦੁਪਾਸੜ ਸਬੰਧ ਚਰਚਾ ਦਾ ਕੇਂਦਰ ਬਿੰਦੂ ਰਿਹਾ। ਕਵਾਤਰਾ ਨੇ ਦੋਨਾਂ ਦੇਸ਼ਾਂ ਵਿਚਾਲੇ ਭਾਈਵਾਲੀ ਨੂੰ ਹੋਰ ਮਜ਼ਬੂਤ ਬਣਾਉਣ ‘ਤੇ ਜੋਰ ਦਿੱਤਾ।

ਦੁਪਾਸੜ ਹਿੱਤਾਂ ਨੂੰ ਮੁੱਖ ਰੱਖ ਕੇ ਕੌਮਾਂਤਰੀ ਘਟਨਾਕ੍ਰਮ ਬਾਰੇ ਵੀ ਚਰਚਾ ਹੋਈ। ਕਵਾਤਰਾ ਤੇ ਆਰ ਓ ਖੰਨਾ ਜੋ ਸਦਨ ਵਿਚ ਭਾਰਤੀ ਗੁੱਟ ਦੇ ਸਹਿ ਪ੍ਰਧਾਨ ਹਨ, ਵਿਚਾਲੇ ਬਹੁਤ ਮਹੱਤਵਪੂਰਨ ਵਿਚਾਰ ਵਟਾਂਦਰਾ ਹੋਇਆ।

ਜਿਕਰਯੋਗ ਹੈ ਕਿ ਬਰ ਅਤੇ ਖੰਨਾ ਨੇ ਸਾਂਝੇ ਤੌਰ ‘ਤੇ ਅਮਰੀਕਾ ਤੇ ਭਾਰਤ ਵਿਚਾਲੇ ਰਖਿਆ ਖੇਤਰ ਵਿਚ ਸਹਿਯੋਗ ਵਧਾਉਣ ਲਈ ਬਿੱਲ ਪੇਸ਼ ਕੀਤਾ ਸੀ।

ਕਾਂਗਰਸ ਮੈਂਬਰ ਕ੍ਰਿਸ਼ਨਾਮੂਰਤੀ ਜਿਨਾਂ ਦੀ ਹਾਲ ਹੀ ਵਿਚ ਟਰੰਪ ਪ੍ਰਸ਼ਾਸਨ ਵਿਚ ਨਿਯੁਕਤੀ ਹੋਈ ਹੈ, ਸ਼੍ਰੀ ਥਾਨੇਦਾਰ ਤੇ ਮਕੋਰਮਿਕ ਨਾਲ ਹੋਏ ਵਿਚਾਰ ਵਟਾਂਦਰੇ ਦੌਰਾਨ ਵੀ ਦੋਨਾਂ ਦੇਸ਼ਾਂ ਵਿਚਾਲੇ ਸਬੰਧ ਚਰਚਾ ਦਾ ਮੁੱਖ ਵਿਸ਼ਾ ਰਿਹਾ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ

error: Content is protected !!