Sunday, January 12, 2025
spot_img
spot_img
spot_img
spot_img

ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ ਭਾਰਤੀਆਂ ਨੂੰ ਵਿਦਿਆਰਥੀ ਵੀਜ਼ੇ ਦੇਣ ਦੀ ਗਿਣਤੀ ਵਿੱਚ ਭਾਰੀ ਗਿਰਾਵਟ, ਕੇਵਲ 27.30 ਪ੍ਰਤੀਸ਼ਤ ਦਾ ਹੀ ਵੀਜ਼ਾ ਹੋਇਆ ਮਨਜ਼ੂਰ

ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ, ਅਗਸਤ 17, 2024:

ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ ਭਾਰਤ ਤੋਂ ਨਿਊਜ਼ੀਲੈਂਡ ਪੜ੍ਹਨ ਆਉਣ ਵਾਲੇ ਵਿਦਿਆਰਥੀਆਂ ਨੂੰ ਵੀਜ਼ਾ ਦੇਣ ਵੇਲੇ ਹੱਥ ਘੁੱਟਿਆ ਜਾ ਰਿਹਾ ਹੈ। ਇਮੀਗ੍ਰੇਸ਼ਨ ਨੇ ਕਿਹਾ ਕਿ ਇੰਡੀਆ ‘ਕੰਪਲੈਕਸ ਮਾਰਕੀਟ’  ਬਣ ਗਿਆ ਹੈ।

ਵੀਜ਼ੇ ਵਾਸਤੇ ਲੱਗਣ ਵਾਲੇ ਵਿਤੀ ਕਾਗਜ਼ਾਂ ਦੀ ਅਸਲੀਅਤ ਪਰਖਣ ਵਾਸਤੇ ਇਮੀਗ੍ਰੇਸ਼ਨ ਨੂੰ ਦੋ-ਚਾਰ ਹੋਣਾ ਪੈ ਰਿਹਾ ਹੈ। ਇੰਡੀਆ ‘ਕੰਪਲੈਕਸ ਮਾਰਕਿਟ’, 9NZ ਕਹਿੰਦਾ ਹੈ, ਕਿਉਂਕਿ ਵਿਦਿਆਰਥੀ ਵੀਜ਼ਾ ਘਟਦਾ ਜਾ ਰਿਹਾ ਹੈ।

ਇਮੀਗ੍ਰੇਸ਼ਨ ਅਧਿਕਾਰੀ ਭਾਰਤ ਨੂੰ ਇੱਕ ਗੁੰਝਲਦਾਰ ਬਾਜ਼ਾਰ ਦੇ ਰੂਪ ਵਿੱਚ ਬਿਆਨ ਕਰ ਰਹੇ ਹਨ ਅਤੇ ਜੋਖਮਾਂ ਵੱਲ ਇਸ਼ਾਰਾ ਕਰ ਰਹੇ ਹਨ ਕਿਉਂਕਿ ਨਵੇਂ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਇਸ ਸਾਲ ਭਾਰਤੀ ਵਿਦਿਆਰਥੀਆਂ ਲਈ ਵੀਜ਼ਾ ਪ੍ਰਵਾਨਗੀ ਦਰਾਂ ਵਿੱਚ ਕਮੀ ਆਈ ਹੈ।

ਜੂਨ 2024 ਦੇ ਛੇ ਮਹੀਨਿਆਂ ਵਿੱਚ, ਨਿਊਜ਼ੀਲੈਂਡ ਵਿੱਚ ਪ੍ਰਾਈਵੇਟ ਟਰੇਨਿੰਗ ਇਸਟੈਬਲਿਸ਼ਮੈਂਟ (P“5) ਵਿੱਚ ਪੜ੍ਹਨ ਲਈ ਅਪਲਾਈ ਕਰਨ ਵਾਲੇ ਭਾਰਤੀਆਂ ਵਿੱਚੋਂ ਸਿਰਫ਼ 27.30 ਪ੍ਰਤੀਸ਼ਤ ਹੀ ਵੀਜ਼ਾ ਪ੍ਰਾਪਤ ਕਰ ਸਕੇ, ਜੋ ਕਿ ਚੋਟੀ ਦੇ 15 ਵਿਦੇਸ਼ੀ ਬਾਜ਼ਾਰਾਂ ਵਿੱਚੋਂ ਸਭ ਤੋਂ ਮਾੜਾ ਪ੍ਰਦਰਸ਼ਨ ਹੈ।

ਇਸਦਾ ਮਤਲਬ ਹੈ ਕਿ ਭਾਰਤ ਹੁਣ ਪਿਛਲੇ ਸਾਲ ਦੇ ਮੁਕਾਬਲੇ ਸੂਚੀ ਵਿੱਚ ਸਭ ਤੋਂ ਹੇਠਾਂ ਖਿਸਕ ਗਿਆ ਹੈ, ਜਦੋਂ ਨੇਪਾਲ ਨੇ ਪੀ ਟੀ ਈ ਵਿਦਿਆਰਥੀਆਂ ਲਈ ਸਭ ਤੋਂ ਘੱਟ ਪ੍ਰਵਾਨਗੀ ਦਰਾਂ ਸਾਬਿਤ ਹੋਈਆਂ।

ਨੇਪਾਲ 20.6% ਸੀ ਅਤੇ ਭਾਰਤ ਲਈ 43 ਪ੍ਰਤੀਸ਼ਤ। ਟੀ-ਪੁੱਕੀਐਂਗਾ (ਨਿਊਜ਼ੀਲੈਂਡ ਇੰਸਟੀਚਿਊਟ ਆਫ ਸਕਿੱਲਜ ਐਂਡ ਟੈਕਨੋਲੋਜੀ) ਸੰਸਥਾਵਾਂ ਅਤੇ ਯੂਨੀਵਰਸਿਟੀਆਂ ਲਈ ਅਪਲਾਈ ਕਰਨ ਵਾਲੇ ਭਾਰਤੀ ਵਿਦਿਆਰਥੀ ਵੀ ਕੋਈ ਬਿਹਤਰ ਪ੍ਰਦਰਸ਼ਨ ਸਾਹਮਣੇ ਨਹੀਂ ਆ ਰਿਹਾ।

ਪਿਛਲੇ ਸਾਲ 56.5 ਫੀਸਦੀ ਦੇ ਮੁਕਾਬਲੇ ਇਸ ਸਾਲ ਜੂਨ ਤੱਕ ਸਿਰਫ 40 ਫੀਸਦੀ ਟੀ-ਪੁੱਕੀਐਂਗਾ (“e Pukenga) ਅਰਜ਼ੀਆਂ ਨੂੰ ਮਨਜ਼ੂਰੀ ਦਿੱਤੀ ਗਈ ਸੀ।

ਯੂਨੀਵਰਸਿਟੀ ਪੱਧਰ ’ਤੇ, ਜਿੱਥੇ ਪ੍ਰਵਾਨਗੀ ਦੀਆਂ ਦਰਾਂ ਇਤਿਹਾਸਕ ਤੌਰ ’ਤੇ ਉੱਚੀਆਂ ਰਹੀਆਂ ਹਨ, ਭਾਰਤੀ ਵਿਦਿਆਰਥੀਆਂ ਨੇ ਪਿਛਲੇ ਸਾਲ ਨਾਲੋਂ ਮਾੜਾ ਪ੍ਰਦਰਸ਼ਨ ਕੀਤਾ, 2023 ਵਿੱਚ 82.2 ਪ੍ਰਤੀਸ਼ਤ ਸੀ ਅਤੇ ਹੁਣ 70 ਪ੍ਰਤੀਸ਼ਤ ਰਿਹਾ।

ਭਾਰਤੀ ਵਿਦਿਆਰਥੀਆਂ ਦੇ ਵੀਜ਼ੇ ਵਾਸਤੇ ਵਿੱਤੀ ਲੋੜਾਂ ਦੀ ਪੂਰਤੀ ਕਰਨੀ ਹੁੰਦੀ ਹੈ। ਕਈ ਵਾਰ ਇਹ ਦਸਤਾਵੇਜ਼ ਪ੍ਰਮਾਣਿਤ ਨਹੀਂ ਹੁੰਦੇ ਅਤੇ ਗੈਰ ਵਿੱਤੀ ਬੈਂਕਿੰਗ ਕਾਰਪੋਰੇਸ਼ਨਾਂ ਤੋਂ ਫੰਡ ਆਉਂਦੇ ਹਨ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ