Monday, October 7, 2024
spot_img
spot_img
spot_img
spot_img
spot_img

IKGPTU ਵਿਖੇ “ਮਾਨਸਿਕ ਸੰਤੁਲਨ ਅਤੇ ਭਾਵਨਾਤਮਕ ਸੰਬੰਧ” ਵਿਸ਼ੇ ਉਪਰ ਰੋਜ਼ਾ ਸੈਮੀਨਾਰ ਆਯੋਜਿਤ

ਯੈੱਸ ਪੰਜਾਬ
ਜਲੰਧਰ/ਕਪੂਰਥਲਾ, ਅਗਸਤ 3, 2024:

ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ.ਕੇ.ਜੀ ਪੀ.ਟੀ.ਯੂ) ਵਿਖੇ ਸੈਂਟਰ ਫਾਰ ਅਗਜ਼ੀਕਿਉਟਿਵ ਐਜੂਕੇਸ਼ਨ (ਸੀ.ਈ.ਈ) ਵੱਲੋਂ ਯੂਨੀਵਰਸਿਟੀ ਅਧਿਕਾਰੀਆਂ, ਫੈਕਲਟੀ ਅਤੇ ਸਟਾਫ਼ ਲਈ ਇਕ ਰੋਜ਼ਾ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ!

ਇਸਦਾ ਵਿਸ਼ਾ “ਮਾਨਸਿਕ ਸੰਤੁਲਨ ਅਤੇ ਭਾਵਨਾਤਮਕ ਸੰਬੰਧ” ਰਿਹਾ ! ਸੈਮੀਨਾਰ ਦਾ ਉਦੇਸ਼ ਯੂਨੀਵਰਸਿਟੀ ਵਿਖੇ ਕੰਮ ਕਰਦੇ ਹਰ ਵਰਗ ਨੂੰ ਮਾਨਸਿਕ ਤੌਰ ਤੇ ਤੰਦਰੁਸਤ ਬਣਾਉਣਾ, ਸੰਬੰਧਾਂ ਸੰਬੰਧੀ ਭਾਵਨਾਤਮਕ ਮਜ਼ਬੂਤੀ ਨਾਲ ਰਹਿਣ ਬਾਰੇ ਦੱਸਣਾ ਸੀ!

ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ (ਡਾ) ਸੁਸ਼ੀਲ ਮਿੱਤਲ ਦੇ ਦਿਸ਼ਾ ਨਿਰਦੇਸ਼ ਮੁਤਾਬਿਕ ਇਸ ਵਿਸ਼ੇ ਦੀ ਚੋਣ ਸੈਂਟਰ ਫਾਰ ਅਗਜ਼ੀਕਿਉਟਿਵ ਐਜੂਕੇਸ਼ਨ ਵੱਲੋਂ ਕੀਤੀ ਗਈ! ਸੈਂਟਰ ਦੇ ਹੈਡ ਯੂਨੀਵਰਸਿਟੀ ਰਜਿਸਟਰਾਰ ਡਾ. ਐਸ.ਕੇ. ਮਿਸ਼ਰਾ ਇਸ ਸੈਮੀਨਾਰ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ!

ਯੂਨੀਵਰਸਿਟੀ ਦੇ ਮੈਨੇਜਮੈਂਟ ਵਿਭਾਗ ਦੇ ਮੁਖੀ ਪ੍ਰੋ (ਡਾ.) ਹਰਮੀਨ ਸੋਚ ਅਤੇ ਇਸੇ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਪੂਜਾ ਮਹਿਤਾ ਨੇ ਸੈਮੀਨਾਰ ਵਿਚ ਰਿਸੋਰਸ ਪਰਸਨ (ਬੁਲਾਰੇ) ਵਜੋਂ ਸ਼ਿਰਕਤ ਕੀਤੀ ਗਈ।

ਉਦਘਾਟਨੀ ਸਤਰ ਨੂੰ ਸੰਬੋਧਨ ਕਰਦੇ ਹੋਏ ਰਜਿਸਟਰਾਰ ਡਾ. ਐਸ.ਕੇ. ਮਿਸ਼ਰਾ ਨੇ ਕਿਹਾ ਕਿ ਕਿਸੇ ਵੀ ਰਿਸ਼ਤੇ ਵਿੱਚ ਭਾਵਨਾਤਮਕ ਵਿਵੇਕ ਆਪਸੀ ਸੰਬੰਧਾਂ ਨੂੰ ਮਜ਼ਬੂਤ ਕਰਦਾ ਹੈ!

ਭਾਵਨਾਤਮਕ ਵਿਵੇਕ ਤੇ ਸਾਂਝ ਰਿਸ਼ਤਿਆਂ ਵਿਚ ਨੇੜਤਾ ਨੂੰ ਵਧਾਉਂਦੀ ਹੈ! ਉਨ੍ਹਾਂ ਕਿਹਾ ਕਿ ਜੀਵਨ ਨੂੰ ਪਾਜ਼ੀਟਿਵ ਦਿਸਾ ਵਿੱਚ ਲਿਆਉਣ ਲਈ ਦਿਮਾਗ, ਦਿਲ ਤੇ ਜੁਬਾਨ ਉਪਰ ਕਾਬੂ ਹੋਣਾ ਬੁਹਤ ਜ਼ਰੂਰੀ! ਡਾ.ਮਿਸ਼ਰਾ ਨੇ ਕਿਹਾ ਕਿ ਦਿਮਾਗ, ਦਿਲ ਤੇ ਜੁਬਾਨ ਉਪਰ ਕੰਟਰੋਲ ਕਰਨ ਨਾਲ ਦੁਨੀਆਂ ਦੀਆਂ ਸੱਭ ਮੁਸ਼ਕਿਲਾਂ ਉਪਰ ਜਿੱਤ ਹਾਸਿਲ ਕੀਤੀ ਜਾ ਸਕਦੀ ਹੈ!

ਜਿੰਦਗੀ ਵਿੱਚ ਕਈ ਤਰ੍ਹਾਂ ਦੇ ਉਤਾਰ ਚੜਾਅ ਆਉਂਦੇ ਹਨ, ਇਸ ਲਈ ਆਪਣਾ ਦਿਲ ਮਜਬੂਤ ਹੋਣਾ ਚਾਹੀਦਾ ਹੈ।

ਡਾ. ਮਿਸਰਾ ਨੇ ਕਿਹਾ ਕਿ ਇੰਦਰੀਆਂ ਤੇ ਕਾਬੂ ਪਾ ਕੇ ਸਵੈ-ਜਾਗਰੂਕਤਾ ਦਾ ਅਭਿਆਸ ਕਰਕੇ ਬਹੁਤ ਸਾਰੇ ਝਗੜਿਆਂ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕੀਤਾ ਜਾ ਸਕਦਾ ਹੈ! ਉਹਨਾਂ “ਮਾਨਸਿਕ ਸੰਤੁਲਨ ਅਤੇ ਭਾਵਨਾਤਮਕ ਸੰਬੰਧ” ਵਿਸ਼ੇ ਨੂੰ ਚੁਣਨ ਲਈ ਦੋਵੇਂ ਫੈਕਲਟੀ ਬੁਲਾਇਆਂ ਨੂੰ ਵਧਾਈ ਦਿੱਤੀ!

ਬੁਲਾਰੇ ਵੱਜੋਂ ਪ੍ਰੋਫੈਸਰ (ਡਾ.) ਹਰਮੀਨ ਸੋਚ ਨੇ ਨੇ ਕਿਹਾ ਭਾਵਨਾਤਮਕਤਾ ਇੱਕ ਅਜਿਹਾ ਵਿਸ਼ਾ ਹੈ ਜੋ ਅਸੀ ਕਿਤਾਬਾਂ ਰਾਹੀਂ ਨਹੀਂ ਪੜ੍ਹਦੇ, ਬਲਕਿ ਜਿੰਦਗੀ ਦੇ ਉਤਾਰ-ਚੜ੍ਹਾਅ ਰਾਹੀਂ ਸਿੱਖਦੇ ਹਾਂ ਜਾਂ ਮਹਿਸੂਸ ਕਰਦੇ ਹਾਂ।

ਉਨ੍ਹਾਂ ਕਿਹਾ ਕਿ ਭਾਵਨਾ ਉਹ ਵਿਸ਼ਾ ਹੈ, ਜੋ ਸਾਡੀ ਸਰੀਰ ਦੀ ਭਾਸ਼ਾ ਰਾਹੀਂ ਸਾਡੇ ਵਿਹਾਰ ਬਾਰੇ  ਦੂਜਿਆਂ ਨੂੰ ਪਤਾ ਲੱਗਦੀ ਹੈ। ਡਾ. ਸੋਚ ਨੇ ਕਿਹਾ ਕਿ ਸਾਨੂੰ ਆਪਣੀਆਂ ਭਾਵਨਾਵਾਂ, ਵਿਚਾਰਾਂ ਵੱਲ ਧਿਆਨ ਦੇਣਾ ਅਤੇ ਆਪਣੇ ਵਿਵਹਾਰ ਨੂੰ ਪਛਾਣਨਾ  ਭਾਵਨਾਤਮਕ ਬੁੱਧੀ ਦੇ ਵਿਕਾਸ ਲਈ ਮਹੱਤਵਪੂਰਨ ਹੈ।

ਆਪਣੇ ਵਿਵਹਾਰ ਤੋਂ ਜਾਣੂ ਹੋ ਕੇ ਪ੍ਰਸਥਿਤੀਆਂ ਵਿੱਚ ਕਿਵੇਂ ਪ੍ਰਤੀਕਿਰਿਆ ਕਰਨੀ ਹੈ ਅਤੇ ਆਪਣੀਆਂ ਭਾਵਨਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਕਿਵੇਂ ਪ੍ਰਬੰਧਿਤ ਕਰਨਾ ਹੈ, ਬਾਰੇ ਉਹਨਾਂ ਜਾਗਰੂਕ ਕੀਤਾ! ਉਨ੍ਹਾਂ ਨੇ ਪੀ.ਪੀ.ਟੀ ਸਲਾਈਡਾਂ ਰਾਹੀਂ ਭਾਵਨਾਵਾਂ ਦੇ ਵੱਖ-ਵੱਖ ਪੜਾਵਾ ਨੂੰ ਉਦਾਹਰਣ ਦੇ ਕੇ ਜਾਣੂ ਕਰਵਾਇਆ। ਉਨਾਂ ਅੰਤ ਵਿਚ ਪ੍ਰਸ਼ਨ-ਉਤਰ ਦਾ ਸੈਸ਼ਨ ਵੀ ਰੱਖਿਆ।

ਦੂਸਰੇ ਬੁਲਾਰੇ ਸਹਾਇਕ ਪ੍ਰੋਫੈਸਰ (ਡਾ.) ਪੂਜਾ ਮਹਿਤਾ ਨੇ ਆਪਣੇ ਲੈਕਚਰ ਵਿੱਚ ਇੱਕ ਟੀਮ ਵਿੱਚ ਰਹਿ ਕੇ ਕੰਮ ਕਰਨ ਦੀ ਮਹੱਤਤਾ ਬਾਰੇ ਦੱਸਿਆ! ਉਹਨਾਂ ਸਾਂਝਾ ਕੀਤਾ ਕਿ ਕਿਵੇਂ ਇੱਕ ਟੀਮ ਵਿੱਚ ਰਹਿ ਕੇ ਔਖੇ ਤੋਂ ਔਖੇ ਕੰਮ ਨੂੰ ਵੀ ਅਸਾਨੀ ਨਾਲ ਸੁਲਝਾਇਆ ਜਾ ਸਕਦਾ ਹੈ।

ਉਨ੍ਹਾਂ ਕਿਹਾ ਕਿ ਹਰੇਕ ਗਰੁਪ ਇੱਕ ਟੀਮ ਵਜੋਂ ਕੰਮ ਕਰਦਾ ਹੈ, ਕਿਸੇ ਵੀ ਗੋਲ ਨੂੰ ਪਾਉਣ ਲਈ ਕੋਆਰਡੀਨੇਸ਼ਨ ਦੀ ਬਹੁਤ ਜ਼ਰੂਰਤ ਹੁੰਦੀ ਹੈ, ਬਿਨ੍ਹਾਂ ਕੋਆਰਡੀਨੇਸ਼ਨ ਤੋਂ ਉਸ ਗੋਲ ਤੇ ਨਹੀਂ ਪੁਹੰਚਿਆ ਜਾ ਸਕਦਾ ਹੈ, ਜਿਸ ਨੂੰ ਪਾਉਣ ਲਈ ਅਸੀ ਦਿਨ ਰਾਤ ਮਿਹਨਤ ਕਰਦੇ ਹਾਂ।

ਉਨ੍ਹਾਂ ਕਿਹਾ ਕਿ ਕਿਸੇ ਵੀ ਟੀਮ ਨੂੰ ਬਣਾਉਣ ਲਈ ਇਕ ਲੀਡਰ ਦੀ ਅਹਿਮ ਭੂਮਿਕਾ ਹੁੰਦੀ ਹੈ। ਇਕ ਵਧੀਆ ਲੀਡਰ ਹੀ ਆਪਣੀ ਟੀਮ ਨੂੰ ਆਖਰੀ ਮੰਜ਼ਲ ਤੱਕ ਪਹੁੰਚਾਉਂਦਾ ਹੈ। ਉਨ੍ਹਾਂ ਨੇ ਮੁਲਾਜ਼ਮਾ ਨੂੰ ਵੱਖ-ਵੱਖ ਖੇਡਾਂ ਰਾਹੀਂ ਟੀਮ ਦੀ ਅਹਿਮੀਅਤ ਬਾਰੇ ਦੱਸਿਆ।

ਇਸ ਮੌਕੇ ਸੀ.ਈ.ਈ ਦੇ ਡਿਪਟੀ ਰਜਿਸਟਰਾਰ ਸੋਰਵ ਸ਼ਰਮਾਂ ਵੱਲੋਂ ਮੌਜੂਦ ਅਧਿਕਾਰੀਆਂ, ਫਕੈਲਟੀ ਮੈਂਬਰ ਅਤੇ ਸਮੂਹ ਕਰਮਚਾਰੀਆਂ ਦਾ ਸਵਾਗਤ ਤੇ ਧੰਨਵਾਦ ਕੀਤਾ ਗਿਆ। ਸੈਮੀਨਾਰ ਦੇ ਦੋਵਾਂ ਬੁਲਾਰਿਆਂ ਨੂੰ ਅਤੇ ਪ੍ਰਤੀਭਾਗੀਆਂ ਨੂੰ ਰਜਿਸਟਰਾਰ ਡਾ. ਐਸ .ਕੇ. ਮਿਸਰਾ ਵੱਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ!

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ