ਯੈੱਸ ਪੰਜਾਬ
ਅੰਮ੍ਰਿਤਸਰ, 21 ਮਾਰਚ, 2025
United Power Lifting India ਐਂਡ ਸਪੋਰਟਸ ਐਸੋਸੀਏਸ਼ਨ ਆਫ ਗੁਜਰਾਤ ਵੱਲੋਂ ਬੀਤੇ ਦਿਨੀ ਸੂਰਤ ਵਿਖੇ ਕਰਵਾਈ ਗਈ ਚੈਂਪੀਅਨਸ਼ਿਪ ਵਿੱਚ Amritsar ਦੇ ਨੌਜਵਾਨ Gurkirpal Singh Khokhar ਨੇ 82.5 ਕਿਲੋ ਗ੍ਰਾਮ ਭਾਰ ਵਰਗ ਵਿੱਚ 662.5 ਕਿਲੋ ਭਾਰ ਚੁੱਕ ਕੇ ਸੋਨੇ ਦਾ ਤਗਮਾ ਹਾਸਿਲ ਕੀਤਾ ਹੈ। ਅੱਜ Amritsar ਪੁੱਜਣ ਉੱਤੇ ਐਸਡੀਐਮ ਗੁਰ ਸਿਮਰਨ ਸਿੰਘ ਢਿੱਲੋ ਨੇ ਉਹਨਾਂ ਨੂੰ ਜੀ ਆਇਆਂ ਕਿਹਾ।
ਉਹਨਾਂ ਦੱਸਿਆ ਕਿ ਇਸ ਓਪਨ ਏਸ਼ੀਆ ਚੈਂਪੀਅਨਸ਼ਿਪ ਵਿੱਚ ਖੋਖਰ ਨੇ 270 ਕਿਲੋ ਸਕਵੈਟ, 272.5 ਕਿਲੋ ਡੈਡ ਲਿਫਟ ਅਤੇ 120,0 ਕਿਲੋਗ੍ਰਾਮ ਦੀ ਬੈਂਚ ਪ੍ਰੈਸ ਲਗਾ ਕੇ ਆਪਣੀ ਸ਼੍ਰੇਣੀ ਵਿੱਚੋਂ ਪਹਿਲਾ ਸਥਾਨ ਹਾਸਲ ਕਰਦੇ ਹੋਏ ਸੋਨੇ ਦਾ ਤਗਮਾ ਪ੍ਰਾਪਤ ਕੀਤਾ।
ਉਹਨਾਂ ਇਸ ਪ੍ਰਾਪਤੀ ਲਈ ਸ੍ਰੀ ਖੋਖਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਤੁਹਾਡੇ ਵਰਗੇ ਨੌਜਵਾਨ ਸਾਡੇ ਬੱਚਿਆਂ ਅਤੇ ਗੱਭਰੂਆਂ ਦਾ ਮਾਰਗ ਦਰਸ਼ਕ ਹਨ ਅਤੇ ਤੁਸੀਂ ਇਕੱਲਾ ਅੰਮ੍ਰਿਤਸਰ ਜ਼ਿਲ੍ਹੇ ਦਾ ਹੀ ਨਹੀਂ ਸਮੁੱਚੇ ਪੰਜਾਬ ਤੋਂ ਨੌਜਵਾਨ ਪ੍ਰੇਰਨਾ ਲੈਣਗੇ ਅਤੇ ਜ਼ਿੰਦਗੀ ਵਿੱਚ ਕੁਝ ਬਣਨਗੇ।