Sunday, March 23, 2025
spot_img
spot_img
spot_img

FM Cheema ਅਤੇ IPRM Bains ਵੱਲੋਂ ਪੱਤਰਕਾਰਾਂ ਨੂੰ ਬਿਹਤਰ ਕੰਮਕਾਜੀ ਮਾਹੌਲ ਪ੍ਰਦਾਨ ਕਰਨ ਲਈ ਅਤਿ-ਆਧੁਨਿਕ ਪ੍ਰੈੱਸ ਲੌਂਜ ਦਾ ਉਦਘਾਟਨ

FM Cheema IPRM Bains Inaugurate 1

FM Cheema IPRM Bains Inaugurate 2

ਯੈੱਸ ਪੰਜਾਬ
ਚੰਡੀਗੜ੍ਹ, 21 ਮਾਰਚ, 2025

Punjab ਦੇ ਵਿੱਤ ਮੰਤਰੀ ਐਡਵੋਕੇਟ Harpal Singh Cheema ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. Harjot Singh Bains ਨੇ ਅੱਜ ਇਥੇ ਅਤਿ-ਆਧੁਨਿਕ ਪ੍ਰੈੱਸ ਲੌਂਜ ਦਾ ਉਦਘਾਟਨ ਕੀਤਾ। ਇਹ ਲੌਂਜ ਪੱਤਰਕਾਰਾਂ ਨੂੰ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਕੰਮਕਾਜੀ ਮਾਹੌਲ ਪ੍ਰਦਾਨ ਕਰਨ ਦੇ ਉਦੇਸ਼ ਨਾਲ ਤਿਆਰ ਕੀਤਾ ਗਿਆ ਹੈ। ਦੱਸਣਯੋਗ ਹੈ ਕਿ Punjab ਵਿਧਾਨ ਸਭਾ ਪ੍ਰੈੱਸ ਗੈਲਰੀ ਕਮੇਟੀ ਦੇ ਯਤਨਾਂ ਸਦਕਾ ਪੰਜਾਬ ਸਿਵਲ ਸਕੱਤਰੇਤ, ਚੰਡੀਗੜ੍ਹ ਦੀ ਦੂਜੀ ਮੰਜ਼ਿਲ ‘ਤੇ ਬਣੇ ਇਸ ਪ੍ਰੈੱਸ ਲੌਂਜ ਦਾ ਦੋ ਦਹਾਕਿਆਂ ਬਾਅਦ ਨਵੀਨੀਕਰਨ ਕੀਤਾ ਗਿਆ ਹੈ।

ਇਸ ਮੌਕੇ ਮੁੱਖ ਮੰਤਰੀ Punjab ਦੇ ਓ.ਐਸ.ਡੀ. (ਮੀਡੀਆ) ਆਦਿਲ ਆਜ਼ਮੀ, ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਮਾਲਵਿੰਦਰ ਸਿੰਘ ਜੱਗੀ, ਡਾਇਰੈਕਟਰ ਵਿਮਲ ਸੇਤੀਆ, ਵਧੀਕ ਡਾਇਰੈਕਟਰ (ਐਡਮਿਨ) ਸੰਦੀਪ ਸਿੰਘ ਗਾੜ੍ਹਾ, ਜਾਇੰਟ ਡਾਇਰੈਕਟਰ (ਪ੍ਰੈੱਸ) ਹਰਜੀਤ ਸਿੰਘ ਗਰੇਵਾਲ, ਪੰਜਾਬ ਵਿਧਾਨ ਸਭਾ ਪ੍ਰੈੱਸ ਗੈਲਰੀ ਕਮੇਟੀ ਦੇ ਪ੍ਰਧਾਨ ਅਸ਼ਵਨੀ ਚਾਵਲਾ, ਉਪ ਪ੍ਰਧਾਨ ਅਮਿਤ ਪਾਂਡੇ, ਸਕੱਤਰ ਦੀਪਕ ਸ਼ਰਮਾ ਅਤੇ ਹੋਰ ਸੀਨੀਅਰ ਪੱਤਰਕਾਰ ਵੀ ਮੌਜੂਦ ਸਨ।

ਇਹ ਪ੍ਰੈੱਸ ਲੌਂਜ, ਜਿਸਦਾ ਨਵੀਨੀਕਰਨ ਬਾਅਦ ਅੱਜ ਉਦਘਾਟਨ ਕੀਤਾ ਗਿਆ, ਅਤਿ-ਆਧੁਨਿਕ ਤਕਨਾਲੋਜੀ ਅਤੇ ਜ਼ਰੂਰੀ ਸਹੂਲਤਾਂ ਨਾਲ ਲੈਸ ਹੈ, ਜੋ ਮੀਡੀਆ ਦੀ ਮਜ਼ਬੂਤੀ ਅਤੇ ਪੱਤਰਕਾਰੀ ਲਈ ਸੁਤੰਤਰ, ਨਿਰਪੱਖ ਤੇ ਉਸਾਰੂ ਮਾਹੌਲ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਇਸ ਲੌਂਜ ਵਿੱਚ ਹਾਈ-ਸਪੀਡ ਇੰਟਰਨੈਟ, ਡੈਸਕਟਾਪ, ਪ੍ਰਿੰਟਰ ਅਤੇ ਬੈਠਣ ਲਈ ਢੁਕਵੇਂ ਪ੍ਰਬੰਧ ਹਨ, ਜੋ ਇਹ ਯਕੀਨੀ ਬਣਾਉਂਦੇ ਹਨ ਕਿ ਜਨਤਾ ਤੱਕ ਜਾਣਕਾਰੀ ਦੇ ਪਾਸਾਰ ਲਈ ਪੱਤਰਕਾਰਾਂ ਕੋਲ ਲੋੜੀਂਦੇ ਸਾਧਨ ਅਤੇ ਸਰੋਤ ਉਪਲਬਧ ਹੋਣ ਤਾਂ ਜੋ ਉਹ ਪ੍ਰਭਾਵਸ਼ਾਲੀ ਢੰਗ ਨਾਲ ਆਪਣੀ ਡਿਊਟੀ ਨਿਭਾ ਸਕਣ।

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਪੱਤਰਕਾਰਾਂ ਦੀ ਭਲਾਈ ਅਤੇ ਪੱਤਰਕਾਰੀ ਦੇ ਸਮਰਥਨ ਪ੍ਰਤੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਸ. ਹਰਜੋਤ ਸਿੰਘ ਬੈਂਸ ਨੇ ਲੋਕਤੰਤਰ ਵਿੱਚ ਇੱਕ ਆਜ਼ਾਦ ਅਤੇ ਨਿਰਪੱਖ ਪ੍ਰੈਸ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਪ੍ਰੈੱਸ ਲੌਂਜ ਦੀ ਅਹਿਮੀਅਤ ਨੂੰ ਉਜਾਗਰ ਕੀਤਾ।

ਪ੍ਰੈੱਸ ਲੌਂਜ, ਵੱਖ-ਵੱਖ ਸਰਕਾਰੀ ਵਿਭਾਗਾਂ, ਰਾਜ ਸਰਕਾਰ ਦੀਆਂ ਗਤੀਵਿਧੀਆਂ ਅਤੇ ਕਾਰਜਾਂ ਨੂੰ ਕਵਰ ਕਰਨ ਵਾਲੇ ਪੱਤਰਕਾਰਾਂ ਲਈ ਇੱਕ ਹੱਬ ਵਜੋਂ ਕੰਮ ਕਰਦਾ ਹੈ। ਉਨ੍ਹਾਂ ਕਿਹਾ ਕਿ ਇਹ ਸਹੂਲਤ ਜਾਣਕਾਰੀ ਤੱਕ ਵਧੇਰੇ ਪਹੁੰਚ, ਬਿਹਤਰ ਸੰਚਾਰ ਅਤੇ ਮੀਡੀਆ ਪੇਸ਼ੇਵਰਾਂ ਲਈ ਇੱਕ ਸਾਰਥਕ ਕੰਮਕਾਜੀ ਮਾਹੌਲ ਨੂੰ ਯਕੀਨੀ ਬਣਾਉਂਦਾ ਹੈ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ