ਯੈੱਸ ਪੰਜਾਬ
ਫਾਜ਼ਿਲਕਾ, 23 ਜੁਲਾਈ, 2024
ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਦੱਸਿਆ ਕਿ ਫਾਜ਼ਿਲਕਾ ਦੇ 21 ਸਾਲ ਦੀ ਛੋਟੀ ਉਮਰ ਦੇ ਖਿਡਾਰੀ ਜ਼ੋਰਾਵਰ ਸਿੰਘ ਬੇਦੀ ਨੇ ਇਟਲੀ ਵਿੱਚ ਸਮਾਪਤ ਹੋਏ ਇੰਟਰਨੈਸ਼ਨ ਯੂਨੀਅਰ ਵਿਸ਼ਵ ਕੱਪ ਸ਼ਾਟਗਨ ਵਿੱਚ ਚਾਂਦੀ ਦਾ ਤਗਮਾ ਹਾਸਲ ਕਰਕੇ ਫਾਜ਼ਿਲਕਾ ਹੀ ਨਹੀਂ ਸਗੋਂ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਸਾਡੇ ਜ਼ਿਲ੍ਹੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਡੇ ਜ਼ਿਲ੍ਹੇ ਦੇ ਖਿਡਾਰੀ ਇੰਟਰਨੈਸ਼ਨਲ ਵਿੱਚ ਬਹੁਤ ਵਧੀਆ ਸੂਟ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਖੇਡ ਮੁਕਾਬਲੇ ਵਿੱਚ ਲਗਭਗ 40 ਦੇਸ਼ਾਂ ਨੇ ਭਾਗ ਲਿਆ ਸੀ।
ਉਨ੍ਹਾਂ ਦੱਸਿਆ ਕਿ ਜ਼ੋਰਾਵਰ ਦੀ ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਇੰਡੀਆ ਨਾਲ ਰਜਿਸਟ੍ਰੇਸ਼ਨ ਜ਼ਿਲ੍ਹਾ ਫਾਜ਼ਿਲਕਾ ਤੋਂ ਪੰਜਾਬ ਦੇ ਨਿਸ਼ਾਨੇਬਾਜ਼ ਵਜੋਂ ਹੈ ਤੇ ਫਿਰ ਉਸਨੇ ਚੇਨਈ ਵਿਖੇ ਜਨਵਰੀ ਵਿੱਚ ਹੋਈਆਂ ਖੇਲੋ ਇੰਡੀਆ ਸਕੂਲ ਖੇਡਾਂ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ ਅਤੇ ਉਹ ਭਾਰਤ ਦੀ ਪ੍ਰਤੀਨਿਧਤਾ ਕਰਨ ਵਾਲਾ ਸਭ ਤੋਂ ਘੱਟ ਉਮਰ ਦਾ ਸਕੀਟ ਨਿਸ਼ਾਨੇਬਾਜ਼ ਹੈ।
ਇੱਥੋਂ ਹੀ ਇਸ ਨੂੰ ਇੰਟਰਨੈਸ਼ਨਲ ਯੂਨੀਅਰ ਵਿਸ਼ਵ ਕੱਪ ਸ਼ਾਟਗਨ ਲਈ ਚੁਣਿਆ ਗਿਆ। ਉਨ੍ਹਾਂ ਕਿਹਾ ਕਿ ਹੁਣ ਇਸ ਖਿਡਾਰੀ ਦੇ ਇੰਟਰਨੈਸ਼ਨਲ ਸ਼ਾਟਗਨ ਵਿੱਚ ਫਿਰ ਟਰੈਲ ਪਟਿਆਲਾ ਵਿੱਚ ਹੋਣ ਜਾ ਰਹੇ ਹਨ ਜਿਸ ਲਈ ਖਿਡਾਰੀ ਦੀ ਵਧੀਆ ਤਿਆਰੀ ਹੈ।