ਯੈੱਸ ਪੰਜਾਬ
ਅੰਬਾਲਾ, 22 ਜੁਲਾਈ, 2024:
ਹਰਿਆਣਾ ਦੇ ਜ਼ਿਲ੍ਹਾ ਅੰਬਾਲਾ ਵਿੱਚ ਪਿੰਡ ਨਾਰਾਇਣਗੜ੍ਹ ਤੋਂ ਵੱਡੀ ਵਾਰਦਾਤ ਦੀ ਖ਼ਬਰ ਹੈ।
ਜ਼ਮੀਨੀ ਵਿਵਾਦ ਦੇ ਚੱਲਦਿਆਂ ਇਕ ਸਾਬਕਾ ਫ਼ੌਜੀ ਨੇ ਆਪਣੀ ਮਾਂ, ਆਪਣੇ ਭਰਾ, ਭਰਜਾਈ ਅਤੇ ਭਰਾ ਦੇ ਦੋ ਬੱਚਿਆਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਜਦਕਿ ਦੋ ਹੋਰ ਜ਼ਖ਼ਮੀ ਦੱਸੇ ਜਾ ਰਹੇ ਹਨ।
ਸਾਬਕਾ ਫ਼ੌਜੀ ਦੀ ਪਛਾਣ ਭੂਸ਼ਣ ਕੁਮਾਰ ਵਜੋਂ ਕੀਤੀ ਗਈ ਹੈ ਜਿਸਨੇ ਐਤਵਾਰ ਦੀ ਰਾਤ ਆਪਣੀ ਮਾਂ ਅਤੇ ਭਰਾ ਦੇ ਪਰਿਵਾਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਸੁੱਤੇ ਹੋਏ ਪਰਿਵਾਰਕ ਮੈਂਬਰਾਂ ’ਤੇ ਹਮਲਾ ਕਰਨ ਉਪਰੰਤ ਉਨ੍ਹਾਂ ਵਿੱਚੋਂ ਪੰਜ ਦੀ ਮੌਤ ਹੋ ਗਈ ਤਾਂ ਪਿੰਡ ਦੇ ਹੀ ਸ਼ਮਸ਼ਾਨਘਾਟ ਵਿੱਚ ਲਾਸ਼ਾਂ ਸਾੜਣ ਦੀ ਕੋਸ਼ਿਸ਼ ਕੀਤੀ ਗਈ।
ਪਿੰਡ ਦੇ ਸਰਪੰਚ ਵੱਲੋਂ ਪੁਲਿਸ ਨੂੰ ਸੂਚਿਤ ਕੀਤੇ ਜਾਣ ’ਤੇ ਪੁਲਿਸ ਤੜਕੇ ਲਗਪਗ 3 ਵਜੇ ਸ਼ਮਸ਼ਾਨਘਾਟ ਪੂੁੱਜੀ ਅਤੇ ਅਧਸੜੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲਿਆ। ਪੁਲਿਸ ਦੇ ਪੁੱਜਣ ’ਤੇ ਦੋਸ਼ੀ ਫ਼ਰਾਰ ਹੋ ਗਿਆ।
ਇਸ ਮਾਮਲੇ ਵਿੱਚ ਸੱਤ ਸਾਲਾਂ ਦੀ ਇੱਕ ਬੱਚੀ ਦੀ ਹਾਲਤ ਗੰਭੀਰ ਬਣੀ ਹੋਈ ਹੈ ਜਿਸ ਨੂੰ ਪੀ.ਜੀ.ਆਈ.ਚੰਡੀਗੜ੍ਹ ਵਿਖ਼ੇ ਰੈਫ਼ਰ ਕੀਤਾ ਗਿਆ ਹੈ।
ਪੁਲਿਸ ਨੇ ਕੇਸ ਦਰਜ ਕਰਕੇ ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ।