ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਅਗਸਤ 23, 2024:
ਅਮਰੀਕਾ-ਮੈਕਸੀਕੋ ਸਰਹੱਦ ਉਪਰ ਇਕ ਟਰੱਕ ਵਿਚੋਂ 2 ਟੱਨ ਡਰੱਗ (ਮੈਥੰਫੈਟਾਮਾਈਨ) ਬਰਾਮਦ ਹੋਣ ਦੀ ਖਬਰ ਹੈ। ਇਹ ਟਰੱਕ ਮੈਕਸੀਕੋ ਤੋਂ ਅਮਰੀਕਾ ਵਿਚ ਦਾਖਲ ਹੋਇਆ ਸੀ। ਟ
ਰੱਕ ਦੇ 29 ਸਾਲਾ ਡਰਾਈਵਰ ਨੂੰ ਹੋਰ ਜਾਂਚ ਲਈ ਗ੍ਰਿਫਤਾਰ ਕਰਕੇ ਹੋਮਲੈਂਡ ਸਕਿਉਰਿਟੀ ਦੇ ਹਵਾਲੇ ਕਰ ਦਿੱਤਾ ਗਿਆ ਹੈ। ਡਰੱਗ ਹਦਵਾਣਿਆਂ ਦੀ ਸ਼ਕਲ ਦੇ ਬਣਾਏ 1220 ਪੈਕਟਾਂ ਵਿਚ ਬੰਦ ਸੀ।
ਯੂ ਐਸ ਕਸਟਮਜ ਐਂਡ ਬਾਰਡਰ ਪੈਟਰੋਲ ਪ੍ਰੋਟੈਕਸ਼ਨ ਅਨੁਸਾਰ ਇਹ ਬ੍ਰਾਮਦਗੀ ਸੈਨ ਡਇਏਗੋ ਵਿਚ ਓਟੇ ਮੈਸਾ ਪੋਰਟ ਆਫ ਐਂਟਰੀ ਕਮਰਸ਼ੀਅਲ ਫੈਸਿਲਟੀ ਵਿਖੇ ਹੋਈ ਹੈ। ਬਰਾਮਦ ਡਰੱਗ ਦੀ ਕੁਲ ਕੀਮਤ 5 ਮਿਲੀਅਨ ਡਾਲਰ ਤੋਂ ਵਧ ਹੈ।
ਟਰੱਕ ਜਦੋਂ ਅਮਰੀਕਾ ਵਿਚ ਦਾਖਲ ਹੋਣ ਲਈ ਪਹੁੰਚਿਆ ਤਾਂ ਉਸ ਨੂੰ ਜਾਂਚ ਲਈ ਰੋਕ ਲਿਆ ਗਿਆ। ਟਰੱਕ ਵਿਚ ਲੱਦੇ ਹਦਵਾਣਿਆਂ ਨੂੰ ਲਾਹਿਆ ਗਿਆ ਤੇ ਜਾਂਚ ਉਪਰੰਤ ਪਤਾ ਲੱਗਾ ਕਿ ਇਹ ਹਦਵਾਣੇ ਨਹੀਂ ਹਨ ਬਲ ਕਿ ਡਰੱਗ ਦੇ ਪੈਕਟ ਹਨ।