ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, 7 ਜਨਵਰੀ, 2025
Morgan Ortagus, ਜਿਸ ਨੇ ਕਿਸੇ ਵੇਲੇ Donald Trump ਦੇ ਵਿਵਹਾਰ ਨੂੰ ਲੈ ਕੇ ਸਵਾਲ ਉਠਾਏ ਸਨ ਤੇ ਉਸ ਦੀ ਸਖਤ ਸ਼ਬਦਾਂ ਵਿਚ ਅਲੋਚਨਾ ਕੀਤੀ ਸੀ ਹੁਣ ਮੁੜ ਉਨਾਂ ਨਾਲ ਕੰਮ ਕਰੇਗੀ। 20 ਜਨਵਰੀ ਨੂੰ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਜਾ ਰਹੇ ਟਰੰਪ ਨੇ ਐਲਾਨ ਕੀਤਾ ਹੈ ਕਿ ਓਰਟਾਗੁਸ ਮੱਧ ਪੂਰਬ ਅਮਨ ਵਾਸਤੇ ਉਨਾਂ ਦੇ ਵਿਸ਼ੇਸ਼ ਡਿਪਟੀ ਦੂਤ ਵਜੋਂ ਕੰਮ ਕਰੇਗੀ।
Trump ਦੇ ਪਹਿਲੇ ਕਾਰਜਕਾਲ ਦੌਰਾਨ ਓਰਟਾਗੁਸ ਨੇ 3 ਸਾਲ ਵਿਦੇਸ਼ ਵਿਭਾਗ ਵਿਚ ਬੁਲਾਰੇ ਵਜੋਂ ਕੰਮ ਕੀਤਾ ਸੀ। ਟਰੰਪ ਨੇ ਜਾਰੀ ਬਿਆਨ ਵਿਚ ਉਸ ਦੀ ਨਿਯੁਕਤੀ ਦਾ ਐਲਾਨ ਕਰਦਿਆਂ ਕਿਹਾ ਹੈ ”ਇਸ ਤੋਂ ਪਹਿਲਾਂ ਮਾਰਗਨ ਮੇਰਾ 3 ਸਾਲ ਵਿਰੋੋਧ ਕਰਦੀ ਰਹੀ ਹੈ ਪਰੰਤੂ ਮੈ ਆਸ ਕਰਦਾ ਹਾਂ ਕਿ ਉਸ ਨੇ ਸਬਕ ਸਿੱਖਿਆ ਹੋਵੇਗਾ।”
ਓਰਟਾਗੁਸ ਰਿਪਬਲੀਕਨਾਂ ਵਿਚ ਮਜਬੂਤ ਆਧਾਰ ਰਖਦੀ ਹੈ। ਟਰੰਪ ਨੇ ਕਿਹਾ ਹੈ ਕਿ ”ਆਮ ਤੌਰ ‘ਤੇ ਅਜਿਹਾ ਨਹੀਂ ਹੁੰਦਾ ਪਰੰਤੂ ਓਰਟਾਗੁਸ ਨੂੰ ਰਿਪਬਲੀਕਨਾਂ ਦਾ ਮਜਬੂਤ ਸਮਰਥਨ ਹਾਸਲ ਹੈ ਤੇ ਮੈ ਉਸ ਦੀ ਨਿਯੁਕਤੀ ਆਪਣੇ ਲਈ ਨਹੀਂ ਬਲਕਿ ਰਿਪਬਲੀਕਨਾਂ ਲਈ ਕਰ ਰਿਹਾ ਹਾਂ। ਵੇਖਦੇ ਹਾਂ ਕੀ ਹੁੰਦਾ ਹੈ।”