Tuesday, January 14, 2025
spot_img
spot_img
spot_img
spot_img

Donald Trump ਵੱਲੋਂ Truth Social Media ਦੇ CEO Devin Nunes ਇੰਟੈਲੀਜੈਂਸ ਬੋਰਡ ਦੇ ਚੇਅਰਮੈਨ ਨਿਯੁਕਤ

ਹੁਸਨ ਲੜੋਆ ਬੰਗਾ
ਸੈਕਰਾਮੈਂਟੋ, ਕੈਲੀਫੋਰਨੀਆ, 17 ਦਸੰਬਰ, 2024

ਰਾਸ਼ਟਰਪਤੀ ਚੁਣੇ ਗਏ Donald Trump ਨੇ ਸਾਬਕਾ ਸਾਂਸਦ Devin Nunes ਜੋ Trump ਦੇ Truth Social Media ਦੇ CEO ਹਨ, ਨੂੰ ਰਾਸ਼ਟਰਪਤੀ ਦੇ ਇੰਟੈਲੀਜੈਂਸ ਸਲਾਹਕਾਰ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਟਰੰਪ ਨੇ ਇਹ ਜਾਣਕਾਰੀ Truth Social Media ਉਪਰ ਜਾਰੀ ਇਕ ਬਿਆਨ ਵਿਚ ਦਿੱਤੀ ਹੈ।

ਉਨਾਂ ਲਿਖਿਆ ਹੈ ਨੂਨਸ ਜਿਨਾਂ ਨੇ ਮੇਰੇ ਪਹਿਲੇ ਕਾਰਜਕਾਲ ਦੌਰਾਨ ਅਮਰੀਕੀ ਪ੍ਰਤੀਨਿੱਧ ਸਦਨ ਦੀ ਇੰਟੈਲੀਜੈਂਸ ਕਮੇਟੀ ਦੀ ਅਗਵਾਈ ਕੀਤੀ ਸੀ, ਸਲਾਹਕਾਰ ਬੋਰਡ ਦੇ ਚੇਅਰਮੈਨ ਵਜੋਂ ਸੇਵਾਵਾਂ ਨਿਭਾਉਂਦਿਆਂ ਟਰੁੱਥ ਸੋਸ਼ਲ ਦੇ ਸੀ ਈ ਓ ਵੀ ਬਣੇ ਰਹਿਣਗੇ। ਇੰਟੈਲੀਜੈਂਸ ਕਮੇਟੀ ਦੇ ਪ੍ਰਧਾਨ ਵਜੋਂ ਨੂਨਸ ਨੇ 2016 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਰੂਸ ਦੀ ਦਖਲਅੰਦਾਜੀ ਦੇ ਮੁੱਦੇ ‘ਤੇ ਟਰੰਪ ਦੀ ਜੋਰਦਾਰ ਢੰਗ ਨਾਲ ਪੈਰਵਾਈ ਕੀਤੀ ਸੀ ਤੇ ਉਸ ਨੇ ਦੋਸ਼ ਲਾਇਆ ਸੀ ਕਿ ਐਫ ਬੀ ਆਈ ਨੇ ਟਰੰਪ ਨੂੰ ਫਸਾਉਣ ਲਈ ਸਾਜਿਸ਼ ਰਚੀ ਹੈ। 2016 ਵਿਚ ਟਰੰਪ ਨੇ ਡੈਮੋਕਰੈਟਿਕ ਉਮੀਦਵਾਰ ਹਿਲੇਰੀ ਕਲਿੰਟਨ ਨੂੰ ਹਰਾਇਆ ਸੀ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ