Friday, November 22, 2024
spot_img
spot_img
spot_img

ਪਹਿਲ ਦੇ ਆਧਾਰ ’ਤੇ ਹੋਵੇਗੀ ਸਰਹੱਦੀ ਪਿੰਡਾਂ ਦਾ ਵਿਕਾਸ: ਕੁਲਦੀਪ ਸਿੰਘ ਧਾਲੀਵਾਲ

ਯੈੱਸ ਪੰਜਾਬ
ਅੰਮ੍ਰਿਤਸਰ, 21 ਨਵੰਬਰ, 2024

ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਸਰਹੱਦੀ ਪਿੰਡਾਂ ਦੇ ਵਿਕਾਸ ਲਈ ਵਚਨਬੱਧ ਹੈ ਅਤੇ ਸਰਹੱਦੀ ਪਿੰਡਾਂ ਵਿੱਚ ਸੜ੍ਹਕਾਂ, ਹਸਪਤਾਲ, ਸਕੂਲਾਂ ਦਾ ਨਿਰਮਾਣ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਕੈਬਨਿਟ ਮੰਤਰੀ ਸ: ਕੁਲਦੀਪ ਸਿੰਘ ਧਾਲੀਵਾਲ ਨੇ ਬਲਾਕ ਹਰਸ਼ਾ ਛੀਨਾ ਵਿਖੇ ਮੀਟਿੰਗ ਕਰਦਿਆਂ ਦੱਸਿਆ ਕਿ ਅੱਜ ਸਮੇਂ ਦੀ ਮੁੱਖ ਲੋੜ ਹੈ ਕਿ ਅਸੀਂ ਆਪਣੇ ਸਰਹੱਦਾਂ ਨੂੰ ਹੋਰ ਮਜ਼ਬੂਤ ਤੇ ਸੁਰੱਖਿਆ ਬਣਾਉਣਾ ਹੈ।

ਇਸ ਲਈ ਸਰਹੱਦੀ ਪਿੰਡਾਂ ਦਾ ਵਿਕਾਸ ਬਹੁਤ ਜ਼ਰੂਰੀ ਹੈ। ਸ: ਧਾਲੀਵਾਲ ਨੇ ਕਿਹਾ ਕਿ ਪਿੰਡਾਂ ਦੇ ਲੋਕ ਸਾਡੀ ਸਰਹੱਦਾਂ ਦੇ ਸਰਤਾਜ ਹਨ। ਇਨਾਂ ਦੀ ਬਦੌਲਤ ਹੀ ਦੇਸ਼ ਵਾਸੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਹਨ।

ਸ: ਧਾਲੀਵਾਲ ਨੇ ਕਿਹਾ ਕਿ ਸਰਹੱਦੀ ਪਿੰਡਾਂ ਦੇ ਵਿਕਾਸ ਲਈ ਕੇਂਦਰ ਸਰਕਾਰ ਕੋਲੋਂ ਹੋਰ ਗ੍ਰਾਂਟਾਂ ਦੀ ਮੰਗ ਕੀਤੀ ਜਾਵੇਗੀ ਅਤੇ ਸੂਬਾ ਸਰਕਾਰ ਵੀ ਆਪਣੇ ਫ਼ੰਡਾਂ ਵਿਚੋਂ ਪਿੰਡਾਂ ਦਾ ਵਿਕਾਸ ਕਰੇਗੀ।

ਇਸ ਮੌਕੇ ਹਲਕਾ ਅਟਾਰੀ ਦੇ ਵਿਧਾਇਕ ਸ: ਜਸਵਿੰਦਰ ਸਿੰਘ ਰਮਦਾਸ ਨੇ ਕਿਹਾ ਕਿ ਸਰਹੱਦੀ ਪਿੰਡਾਂ ਦੇ ਲੋਕਾਂ ਦੀਆਂ ਕਈ ਮੁਸ਼ਕਿਲਾਂ ਹਨ, ਜਿਨਾਂ ਨੂੰ ਦੂਰ ਕਰਨ ਲਈ ਕੇਂਦਰ ਸਰਕਾਰ ਨੂੰ ਪਹਿਲ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਜੇਕਰ ਸਾਡੀਆਂ ਸਰਹੱਦਾਂ ਮਜ਼ਬੂਤ ਹਨ ਤਾਂ ਦੇਸ਼ ਵੀ ਜ਼ਿਆਦਾ ਮਜ਼ਬੂਤ ਹੋਵੇਗਾ।

ਇਸ ਮੌਕੇ ਡਿਪਟੀ ਕਮਿਸ਼ਨਰ ਮੈਡਮ ਸਾਕਸ਼ੀ ਸਾਹਨੀ ਵਲੋਂ ਪਿੰਡਾਂ ਦੇ ਵਿਕਾਸ ਲਈ ਸਵਾਸ ਸਕੀਮ ਵੀ ਲਾਂਚ ਕੀਤੀ ਗਈ ਜਿਸਦਾ ਮੁੱਖ ਮਕਸਦ ਸੁਰੱਖਿਆ ਵਿਕਸਿਤ, ਆਤਮ ਨਿਰਭਰ, ਆਧੁਨਿਕ ਸਰਹੱਦ ਬਣਾਉਣਾ ਹੈ।

ਉਨਾਂ ਦੱਸਿਆ ਕਿ ਨੀਤੀ ਆਯੋਗ ਭਾਰਤ ਸਰਕਾਰ ਵਲੋਂ ਪਿਛਲੇ ਬਲਾਕਾਂ ਦਾ ਵਿਕਾਸ ਕਰਨ ਲਈ ਜਿਲ੍ਹਾ ਅੰਮ੍ਰਿਤਸਰ ਦੇ ਦੋ ਬਲਾਕ ਅਜਨਾਲਾ ਅਤੇ ਹਰਸ਼ਾ ਛੀਨਾ ਨੂੰ ਅਭਿਲਾਸ਼ੀ ਬਲਾਕ ਪ੍ਰੋਗਰਾਮ ਤਹਿਤ ਚੁਣਿਆ ਗਿਆ ਸੀ ਦੇ ਕੰਮਾਂ ਦੀ ਸਮੀਖਿਆ ਕਰਦੇ ਹੋਏ ਦੱਸਿਆ ਕਿ ਇਨਾਂ ਬਲਾਕਾਂ ਦਾ ਵਿਕਾਸ ਪਹਿਲ ਦੇ ਆਧਾਰ ਤੇ ਕੀਤਾ ਜਾ ਰਿਹਾ ਹੈ।

ਉਨਾਂ ਦੱਸਿਆ ਕਿ ਇਨਾਂ ਦੋਹਾਂ ਬਲਾਕਾਂ ਵਿੱਚ ਅਭਿਲਾਸ਼ੀ ਪ੍ਰੋਗਰਾਮ ਤਹਿਤ ਟ੍ਰੇਨਿੰਗ, ਫੈਲੋ ਅਤੇ ਡੀਜੀਟਲ ਨੋਟਪੈਡ, ਅਭਿਲਾਸ਼ੀ ਬਲਾਕ ਫੈਲੋ ਲਈ ਲਏ ਜਾਣਗੇ। ਉਨਾਂ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਇਸ ਪ੍ਰੋਗਰਾਮ ਅਧੀਨ ਪੰਜ ਥੀਮ ਚੁਣੇ ਗਏ ਸਨ। ਜਿਨ੍ਹਾਂ ਸਮਾਜਿਕ ਵਿਕਾਸ, ਸਿਹਤ ਤੇ ਪੋਸ਼ਨ, ਖੇਤੀ ਅਤੇ ਜਲ ਸਰੋਤ , ਸਿੱਖਿਆ ਅਤੇ ਮੁੱਢਲਾ ਢਾਂਚਾ ਸ਼ਾਮਲ ਹੈ, ਜਿਸ ਅਧੀਨ11 ਵਿਭਾਗ ਸ਼ਾਮਲ ਕੀਤੇ ਗਏ ਸਨ ਅਤੇ ਇਨਾਂ ਥੀਮਾਂ ਤਹਿਤ ਬਾਲਕਾਂ ਦਾ ਸਰਵਪੱਖੀ ਵਿਕਾਸ ਕੀਤਾ ਜਾਣਾ ਸੀ। ਉਨਾਂ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਇਸ ਅਨੁਸਾਰ ਆਪਣੇ ਕੰਮਾਂ ਵਿੱਚ ਤੇਜੀ ਲਿਆਉਣ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੂਰੇ ਦੇਸ਼ ਵਿੱਚ 328 ਜ਼ਿਲ੍ਹਿਆਂ ਦੇ 500 ਬਲਾਕ ਵਿੱਚ ਅਭਿਲਾਸ਼ੀ ਬਲਾਕ ਪ੍ਰੋਗਰਾਮ ਤਹਿਤ ਚੁਣੇ ਗਏ ਸਨ। ਜਿਸ ਤਹਿਤ ਡਾਟਾ ਅਧਾਰਤ ਗਵਰਨੈਂਸ ਮੁਕਾਬਲਾ, ਦਰਜਾਬੰਦੀ ਅਤੇ ਨਿਯੰਤਰਨ ਨਿਗਰਾਨੀ ਨੂੰ ਕਰਨਾ ਹੈ।

ਇਸ ਮੀਟਿੰਗ ਵਿੱਚ ਪਨਸਪ ਦੇ ਚੇਅਰਮੈਨ ਸ ਬਲਦੇਵ ਸਿੰਘ ਮਿਆਦੀਆਂ, ਸਹਾਇਕ ਕਮਿਸ਼ਨਰ ਸ੍ਰੀਮਤੀ ਗੁਰਸਿਮਰਨ ਕੌਰ, ਮੈਡਮ ਸੋਨਮ, ਸਿਵਲ ਸਰਜਨ ਡਾ. ਕਿਰਨਦੀਪ ਕੌਰ , ਸੀਡੀਪੀਓ ਮੀਨਾ ਦੇਵੀ, ਤੋਂ ਇਲਾਵਾ ਵੱਖ-ਵੱਚ ਬਲਾਕਾਂ ਦੇ ਬੀ.ਡੀ.ਪੀ.ਓਜ਼ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ