Sunday, December 29, 2024
spot_img
spot_img
spot_img

Dera Baba Nanak ਵਿੱਚ Sukhjinder Randhawa ਨੂੰ ਵੱਡਾ ਝਟਕਾ; AAP ਦੇ Gurdeep Singh Randhawa ਨੇ ਜਿੱਤੀ ਜ਼ਿਮਨੀ ਚੋਣ

ਯੈੱਸ ਪੰਜਾਬ
ਡੇਰਾ ਬਾਬਾ ਨਾਨਕ, 23 ਨਵੰਬਰ, 2024:

Dera Baba Nanak ਦੀ Bye-Election ਵਿੱਚ ਸੀਨੀਅਰ Congress ਆਗੂ Sukhjinder Singh Randhawa ਨੂੰ ਵੱਡਾ ਝਟਕਾ ਲੱਗਾ ਹੈ। AAP ਦੇ ਉਮੀਦਵਾਰ Gurdeep Singh Randhawa ਨੇ ਸ: ਸੁਖਜਿੰਦਰ ਸਿੰਘ ਰੰਧਾਵਾ ਦੀ ਧਰਪਤਨੀ ਅਤੇ ਕਾਂਗਰਸ ਉਮੀਦਵਾਰ Jatinder Kaur Randhawa ਨੂੰ 5722 ਵੋਟਾਂ ਦੇ ਫ਼ਰਕ ਨਾਲ ਹਰਾਇਆ ਹੈ।

‘ਆਮ ਆਦਮੀ ਪਾਰਟੀ’ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਨੂੰ 59044 ਵੋਟਾਂ ਹਾਸਲ ਹੋਈਆਂ ਜਦਕਿ ਜਤਿੰਦਰ ਕੌਰ ਰੰਧਾਵਾ ਨੂੰ 53322 ਵੋਟਾਂ ਪ੍ਰਾਪਤ ਹੋਈਆਂ। ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ, ਸਾਬਕਾ ਅਕਾਲੀ ਆਗੂ ਰਵੀਕਰਨ ਸਿੰਘ ਕਾਹਲੋਂ ਨੂੰ ਮਹਿਜ਼ 6449 ਵੋਟਾਂ ਪ੍ਰਾਪਤ ਹੋਈਆਂ ਅਤੇ ਉਨ੍ਹਾਂ ਦੀ ਜ਼ਮਾਨਤ ਜ਼ਬਤ ਹੋ ਗਈ।

ਜ਼ਿਕਰਯੋਗ ਹੈ ਕਿ ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕਾ ਦੀ ਸੀਟ ਸ: ਸੁਖ਼ਜਿੰਦਰ ਸਿੰਘ ਰੰਧਾਵਾ ਵੱਲੋਂ ਗੁਰਦਾਸਪੁਰ ਲੋਕ ਸਭਾ ਚੋਣ ਜਿੱਤਣ ਉਪਰੰਤ ਖ਼ਾਲੀ ਹੋਈ ਸੀ ਅਤੇ ਕਾਂਗਰਸ ਪਾਰਟੀ ਨੇ ਉਨ੍ਹਾਂ ਦੀ ਪਤਨੀ ਜਤਿੰਦਰ ਕੌਰ ਰੰਧਾਵਾ ਨੂੰ ਉਮੀਦਵਾਰ ਬਣਾਇਆ ਸੀ।

ਸੀਨੀਅਰ ਕਾਂਗਰਸ ਆਗੂ ਸ: ਸੁਖ਼ਜਿੰਦਰ ਸਿੰਘ ਰੰਧਾਵਾ ਲਈ ਇਹ ਵੱਡਾ ਝਟਕਾ ਹੈ ਕਿਉਂਕਿ ਉਹ ਰਾਜ ਦੇ ਸਾਬਕਾ ਉਪ-ਮੁੱਖ ਮੰਤਰੀ ਹੋਣ ਦੇ ਨਾਲ ਨਾਲ ਕੌਮੀ ਪੱਧਰ ਦੇ ਨੇਤਾ ਹਨ। ਉਹ ਰਾਜਸਥਾਨ ਕਾਂਗਰਸ ਦੇ ਇੰਚਾਰਜ ਅਤੇ ਮੌਜੂਦਾ ਸੰਸਦ ਮੈਂਬਰ ਹਨ। ਉਹ ਖ਼ੁਦ ਇਸ ਸੀਟ ਤੋਂ ਤਿੰਨ ਵਾਰ ਜੇਤੂ ਰਹੇ ਸਨ।

ਇਹ ਪਹਿਲੀ ਵਾਰ ਹੈ ਕਿ ਕੋਈ ਆਗੂ ਸੁਖ਼ਜਿੰਦਰ ਸਿੰਘ ਰੰਧਾਵਾ ਪਰਿਵਾਰ ਦਾ ਗੜ੍ਹ ਤੋੜਨ ਵਿੱਚ ਸ਼ਫ਼ਲ ਹੋਇਆ ਹੈ।


ਇਹ ਵੀ ਪੜ੍ਹੋ: Barnala Bye Election ਵਿੱਚ ਕਾਂਗਰਸ ਉਮੀਦਵਾਰ Kala Dhillon ਜਿੱਤੇ, ‘AAP’ ਦੇ ਬਾਗੀ ਨੇ ਵਿਗਾੜੀ ਖ਼ੇਡ


ਇਹ ਵੀ ਪੜ੍ਹੋ: Chabbewal ’ਚ ‘ਆਪ’ ਦੇ Dr. Ishank ਚੱਬੇਵਾਲ ਜੇਤੂ ਰਹੇ, ਵੱਡੇ ਫ਼ਰਕ ਨਾਲ ਕਾਂਗਰਸ ਉਮੀਦਵਾਰ ਨੂੰ ਹਰਾਇਆ


ਇਹ ਵੀ ਪੜ੍ਹੋ: Giodderbaha Bye-Election: AAP ਦੇ Dimpy Dhillon ਨੇ Raja Warring ਦਾ ਕਿਲਾ ਢਾਹਿਆ, Amrita Warring ਤੇ Manpreet Badal ਹਾਰੇ


 

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ