ਯੈੱਸ ਪੰਜਾਬ
ਗਿੱਦੜਬਾਹਾ, 23 ਨਵੰਬਰ, 2024:
Punjab ਵਿੱਚ ਖਿੱਚ ਦਾ ਕੇਂਦਰ ਰਹੀ Gidderbaha Bye-Election Aam Aadmi Party ਦੇ ਉਮੀਦਵਾਰ Hardeep Singh Dimpy Dhillon ਨੇ ਜਿੱਤ ਲਈ ਹੈ। ਉਹਨਾਂ ਨੇ ਆਪਣੀ ਨਿਕਟ ਵਿਰੋਧੀ Congress ਪਾਰਟੀ ਦੀ ਉਮੀਦਵਾਰ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ Raja Warring ਦੀ ਪਤਨੀ Amrita Warring ਨੂੰ 21801 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾਇਆ।
ਇਸ ਚੋਣ ਵਿੱਚ ਅਕਾਲੀ ਦਲ ਨੂੰ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋਏ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ 71198 ਵੋਟਾਂ ਹਾਸਲ ਹੋਈਆਂ ਜਦਕਿ ਅੰਮਿਤਾ ਵੜਿੰਗ ਨੂੰ 49397 ਵੋਟਾਂ ਪ੍ਰਾਪਤ ਹੋਈਆਂ।
ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਕਾਫ਼ੀ ਪੱਛੜ ਗਏ ਅਤੇ ਉਨ੍ਹਾਂ ਨੂੰ ਕੇਵਲ 12174 ਵੋਟਾਂ ਹਾਸਲ ਹੋਈਆਂ। ਇੱਥੇ ਹੀ ਚੋਣ ਲੜ ਰਹੇ ਬਹਿਬਲ ਕਲਾਂ ਕਾਂਡ ਦੇ ਮ੍ਰਿਤਕ ਕ੍ਰਿਸ਼ਨ ਭਗਵਾਨ ਸਿੰਘ ਦੇ ਬੇਟੇ ਸੁਖ਼ਰਾਜ ਸਿੰਘ ਨੂੰ ਕੇਵਲ 708 ਵੋਟਾਂ ਹੀ ਮਿਲ ਸਕੀਆਂ।
ਜ਼ਿਕਰਯੋਗ ਹੈ ਕਿ ਭਾਜਪਾ ਉਮੀਦਵਾਰ ਅਤੇ ਦੋ ਵਾਰ ਵਿੱਤ ਮੰਤਰੀ ਰਹੇ ਮਨਪ੍ਰੀਤ ਸਿੰਘ ਬਾਦਲ ਦੀ ਜ਼ਮਾਨਤ ਜ਼ਬਤ ਹੋ ਗਈ।
ਜ਼ਿਕਰਯੋਗ ਹੈ ਕਿ ਗਿੱਦੜਬਾਹਾ ਵਿਧਾਨ ਸਭਾ ਸੀਟ ਲੁਧਿਆਣਾ ਤੋਂ ਰਾਜਾ ਵੜਿੰਗ ਦੀ ਲੋਕ ਸਭਾ ਮੈਂਬਰ ਵਜੋਂ ਜਿੱਤ ਤੋਂ ਬਾਅਦ ਹੀ ਖ਼ਾਲੀ ਹੋਈ ਸੀ। ਰਾਜਾ ਵੜਿੰਗ ਨੇ 2024 ਲੋਕ ਸਭਾ ਚੋਣਾਂ ਵਿੱਚ ਭਾਜਪਾ ਦੇ ਉਮੀਦਵਾਰ ਅਤੇ ਹੁਣ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਹਰਾਇਆ ਸੀ।
ਇਹ ਵੀ ਪੜ੍ਹੋ: Dera Baba Nanak ਵਿੱਚ Sukhjinder Randhawa ਨੂੰ ਵੱਡਾ ਝਟਕਾ; AAP ਦੇ Gurdeep Singh Randhawa ਨੇ ਜਿੱਤੀ ਜ਼ਿਮਨੀ ਚੋਣ
ਇਹ ਵੀ ਪੜ੍ਹੋ: Barnala Bye Election ਵਿੱਚ ਕਾਂਗਰਸ ਉਮੀਦਵਾਰ Kala Dhillon ਜਿੱਤੇ, ‘AAP’ ਦੇ ਬਾਗੀ ਨੇ ਵਿਗਾੜੀ ਖ਼ੇਡ
ਇਹ ਵੀ ਪੜ੍ਹੋ: Chabbewal ’ਚ ‘ਆਪ’ ਦੇ Dr. Ishank ਚੱਬੇਵਾਲ ਜੇਤੂ ਰਹੇ, ਵੱਡੇ ਫ਼ਰਕ ਨਾਲ ਕਾਂਗਰਸ ਉਮੀਦਵਾਰ ਨੂੰ ਹਰਾਇਆ