ਯੈੱਸ ਪੰਜਾਬ
ਚੰਡੀਗੜ੍ਹ, 7 ਅਕਤੂਬਰ, 2024:
ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਨੇ ਮੰਗਲਵਾਰ 8 ਅਕਤੂਬਰ ਨੂੰ ਪੰਜਾਬ ਕੈਬਨਿਟ ਦੀ ਮੀਟਿੰਗ ਸੱਦੀ ਹੈ।
ਇਹ ਮੀਟਿੰਗ ਜਲੰਧਰ ਦੇ ਪੀ.ਏ.ਪੀ.ਕੰਪਲੈਕਸ ਵਿੱਚ ਸਥਿਤ ਜੀ.ਓ. ਮੈੱਸ ਦੇ ਕਾਨਫਰੰਸ ਰੂਮ ਵਿਖ਼ੇ ਦੁਪਹਿਰ 1 ਵਜੇ ਸ਼ੁਰੂ ਹੋਵੇਗੀ।
ਹਾਲਾਂਕਿ ਇਸਦਾ ਏਜੰਡਾ ਅਜੇ ਜਾਰੀ ਨਹੀਂ ਕੀਤਾ ਗਆ ਅਤੇ ਕਿਹਾ ਗਿਆ ਹੈ ਕਿ ਏਜੰਡਾ ਬਾਅਦ ਵਿੱਚ ਜਾਰੀ ਹੋਵੇਗਾ ਪਰ ਸੂਤਰਾਂ ਅਨੁਸਾਰ ਇਸ ਮੌਕੇ ਦੀਵਾਲੀ ਦੇ ਮੱਦੇਨਜ਼ਰ ਕੁਝ ਅਹਿਮ ਐਲਾਨ ਕੀਤੇ ਜਾ ਸਕਦੇ ਹਨ।