Wednesday, April 30, 2025
spot_img
spot_img
spot_img

CM Mann ਵੱਲੋਂ ਮੁਸਲਿਮ ਭਰਾਵਾਂ ਨੂੰ ਈਦ ਦਾ ਤੋਹਫ਼ਾ; Malerkotla ਦੇ ਵਿਕਾਸ ਲਈ 200 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਐਲਾਨ

ਯੈੱਸ ਪੰਜਾਬ
ਮਾਲੇਰਕੋਟਲਾ, 31 ਮਾਰਚ, 2025

Punjab ਦੇ ਮੁੱਖ ਮੰਤਰੀ Bhagwant Singh Mann ਨੇ ਸੋਮਵਾਰ ਨੂੰ ਕਿਹਾ ਕਿ ਸੂਬਾ ਸਰਕਾਰ BJP ਦੀ ਅਗਵਾਈ ਵਾਲੀ NDA ਸਰਕਾਰ ਵੱਲੋਂ ਪੇਸ਼ ਕੀਤੇ ਗਏ ਵਕਫ਼ ਸੋਧ ਬਿੱਲ ਦਾ ਡਟ ਕੇ ਵਿਰੋਧ ਕਰੇਗੀ।

ਈਦ ਦੇ ਪਵਿੱਤਰ ਤਿਉਹਾਰ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮੁਸਲਿਮ ਭਾਈਚਾਰਾ ਇਸ ਬਿੱਲ ਦਾ ਜ਼ੋਰਦਾਰ ਵਿਰੋਧ ਕਰ ਰਿਹਾ ਹੈ ਅਤੇ ਆਮ ਆਦਮੀ ਪਾਰਟੀ ਇਸ ਘੜੀ ਵਿੱਚ ਭਾਈਚਾਰੇ ਨਾਲ ਖੜ੍ਹੀ ਹੈ।

ਉਨ੍ਹਾਂ ਕਿਹਾ ਕਿ ਮੁਸਲਿਮ ਭਾਈਚਾਰੇ ਦੇ ਹਿੱਤਾਂ ਦੀ ਰਾਖੀ ਲਈ ਪਾਰਟੀ ਸੰਸਦ ਅਤੇ ਵਿਧਾਨ ਸਭਾ ਦੋਵਾਂ ਵਿੱਚ ਇਸ ਬਿੱਲ ਦਾ ਜ਼ੋਰਦਾਰ ਵਿਰੋਧ ਕਰੇਗੀ।

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਸਮਾਜ ਦੇ ਹਰ ਵਰਗ ਦੀ ਭਲਾਈ ਯਕੀਨੀ ਬਣਾਉਣ ਲਈ ਵਚਨਬੱਧ ਹੈ ਅਤੇ ਇਸ ਲਈ ਹਰ ਹਰਬਾ ਵਰਤਿਆ ਜਾਵੇਗਾ।

ਇਕ ਹੋਰ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੀ ਸੰਜਮ ਨਾਲ ਵਰਤੋਂ ਕਰਨ ਲਈ ਵਚਨਬੱਧ ਹੈ।

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਪ ਦੀ ਸਰਕਾਰ ਨੇ ਚਾਰਜ ਸੰਭਾਲਣ ਤੋਂ ਬਾਅਦ ਸੂਬੇ ਵਿੱਚ 15947 ਰਜਵਾਹਿਆਂ ਨੂੰ ਸੁਰਜੀਤ ਕੀਤਾ ਹੈ, ਜਿਸ ਕਾਰਨ ਦੂਰ-ਦੁਰਾਡੇ ਦੇ ਪਿੰਡਾਂ ਵਿੱਚ ਵੀ ਪਾਣੀ ਟੇਲਾਂ ਤੱਕ ਪਹੁੰਚਿਆ ਹੈ।

ਉਨ੍ਹਾਂ ਕਿਹਾ ਕਿ ਇਹ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਕੰਮ ਕਰ ਰਿਹਾ ਹੈ ਅਤੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਸਿੰਜਾਈ ਲੋੜਾਂ ਲਈ ਨਹਿਰੀ ਪਾਣੀ ਯਕੀਨੀ ਬਣਾ ਰਿਹਾ ਹੈ।

ਸੂਬੇ ਵਿੱਚੋਂ ਨਸ਼ਿਆਂ ਦੀ ਅਲਾਮਤ ਨੂੰ ਜੜ੍ਹੋਂ ਪੁੱਟਣ ਲਈ ਸਥਾਨਕ ਈਦਗਾਹ ਵਿਖੇ ਅਦਾ ਕੀਤੀ ਜਾ ਰਹੀ ਨਮਾਜ਼ ਉੱਤੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਜਾਣ ਕੇ ਖੁਸ਼ੀ ਹੋਈ ਹੈ ਕਿ ਲੋਕ ‘ਯੁੱਧ ਨਸ਼ਿਆਂ ਵਿਰੁੱਧ’ ਦਾ ਵੱਡੇ ਪੱਧਰ ‘ਤੇ ਸਮਰਥਨ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਕਿਉਂਕਿ ਨਸ਼ਿਆਂ ਵਿਰੁੱਧ ਜੰਗ ਨੂੰ ਲੋਕਾਂ ਦੇ ਸਰਗਰਮ ਸਹਿਯੋਗ ਨਾਲ ਹੀ ਜਿੱਤਿਆ ਜਾ ਸਕਦਾ ਹ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਜੰਗ ਜਿੱਤਣ ਅਤੇ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਸਰਗਰਮ ਜਨਤਕ ਭਾਗੀਦਾਰੀ ਦੀ ਬਹੁਤ ਲੋੜ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਲੋਕਾਂ ਦੀ ਸਹੂਲਤ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ ਅਤੇ ਅਜਿਹੀ ਹੀ ਇੱਕ ਪਹਿਲਕਦਮੀ ਤਹਿਤ ਸੂਬੇ ਦੀਆਂ ਸਾਰੀਆਂ ਸੜਕਾਂ ਦਾ ਕਾਇਆ-ਕਲਪ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਇਹ ਸੜਕਾਂ ਰਾਹਗੀਰਾਂ ਲਈ ਸਹੂਲਤ ਵਜੋਂ ਕੰਮ ਕਰਦੀਆਂ ਹਨ ਅਤੇ ਲੋਕਾਂ ਨੂੰ ਸਮਾਨ ਅਤੇ ਸੇਵਾਵਾਂ ਦੀ ਸੁਖਾਲੀ ਪਹੁੰਚ ਵੀ ਕਰਦੀਆਂ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਸੜਕਾਂ ਸੂਬੇ ਦੇ ਆਰਥਿਕ ਵਿਕਾਸ ਨੂੰ ਹੁਲਾਰਾ ਦਿੰਦੀਆਂ ਹਨ।

ਇਸ ਦੌਰਾਨ ਸਥਾਨਕ ਈਦਗਾਹ ਵਿਖੇ ਨਮਾਜ਼ ਅਦਾ ਕਰਨ ਮਗਰੋਂ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਸੂਬੇ ਦੇ ਮੁਸਲਿਮ ਭਰਾਵਾਂ ਨੂੰ ਈਦ ਦੇ ਵੱਡੇ ਤੋਹਫੇ ਵਜੋਂ ਇਤਿਹਾਸਕ ਕਸਬੇ ਮਾਲੇਰਕੋਟਲਾ ਦੇ ਸਰਬਪੱਖੀ ਵਿਕਾਸ ਲਈ 200 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਐਲਾਨ ਕੀਤਾ।

ਭਗਵੰਤ ਸਿੰਘ ਮਾਨ ਨੇ ਸਰਬ ਸਾਂਝੀਵਾਲਤਾ, ਸ਼ਾਂਤੀ ਅਤੇ ਸਦਭਾਵਨਾ ਦੇ ਪ੍ਰਤੀਕ ਇਸ ਪਵਿੱਤਰ ਤਿਉਹਾਰ ਦੀ ਲੋਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਤਿਉਹਾਰ ਰਮਜ਼ਾਨ ਦੇ ਪਵਿੱਤਰ ਮਹੀਨੇ ਦੀ ਸਮਾਪਤੀ ਨੂੰ ਦਰਸਾਉਂਦਾ ਹੈ, ਜੋ ਦਾਨ ਅਤੇ ਉਦਾਰਤਾ ਦੀ ਭਾਵਨਾ ਨੂੰ ਦਿੜ੍ਹ ਕਰਵਾਉਂਦਾ ਹੈ ਅਤੇ ਹਮਦਰਦੀ ਦੀਆਂ ਭਾਵਨਾਵਾਂ ਨੂੰ ਉਜਾਗਰ ਕਰਦਾ ਹੈ।

ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਇਹ ਪਵਿੱਤਰ ਦਿਹਾੜਾ ਭਾਈਚਾਰਕ ਸਾਂਝ ਅਤੇ ਸ਼ਾਂਤੀ ਦੇ ਬੰਧਨਾਂ ਨੂੰ ਮਜ਼ਬੂਤ ਕਰੇਗਾ, ਜੋ ਸਾਡੇ ਮਹਾਨ ਗੁਰੂਆਂ, ਸੰਤਾਂ ਅਤੇ ਪੀਰਾਂ ਦੁਆਰਾ ਪ੍ਰਚਾਰੀਆਂ ਗਈਆਂ ਮਹਾਨ ਮਨੁੱਖੀ ਕਦਰਾਂ-ਕੀਮਤਾਂ ਨੂੰ ਦਰਸਾਉਂਦਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਪਵਿੱਤਰ ਤਿਉਹਾਰ ਆਪਸੀ ਸਦਭਾਵਨਾ ਨੂੰ ਮਜ਼ਬੂਤ ਕਰਦਾ ਹੈ ਅਤੇ ਸਾਨੂੰ ਸਾਰਿਆਂ ਨੂੰ ਪਿਆਰ, ਦੋਸਤੀ ਅਤੇ ਸਦਭਾਵਨਾ ਦੇ ਮਾਰਗ ‘ਤੇ ਚੱਲਣ ਦੀ ਪ੍ਰੇਰਨਾ ਦਿੰਦਾ ਹੈ।

ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਜਾਤ-ਪਾਤ, ਰੰਗ, ਨਸਲ ਦੇ ਭੇਦਭਾਵ ਤੋਂ ਉਪਰ ਉਠ ਕੇ ਸਮੂਹਿਕ ਤੌਰ ‘ਤੇ ਇਸ ਖੁਸ਼ੀ ਦੇ ਤਿਉਹਾਰ ਨੂੰ ਉਤਸ਼ਾਹ ਅਤੇ ਧਾਰਮਿਕ ਸ਼ਰਧਾ ਨਾਲ ਮਨਾਉਣ।

ਇਸ ਦੌਰਾਨ ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਤਿਹਾਸਕ ਸ਼ਹਿਰ ਮਾਲੇਰਕੋਟਲਾ ਨੂੰ ਵਿਕਸਤ ਕਰਨਾ ਸੂਬਾ ਸਰਕਾਰ ਦਾ ਫਰਜ਼ ਬਣਦਾ ਹੈ ਅਤੇ ਇਸ ਨੂੰ ‘ਮਾਡਲ ਜ਼ਿਲ੍ਹੇ’ ਵਜੋਂ ਉਭਾਰਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਸਰਹਿੰਦ ਵਿਖੇ ਛੋਟੇ ਸਾਹਿਬਜ਼ਾਦਿਆਂ ਦੀ ਫਾਂਸੀ ਵਿਰੁੱਧ ਆਵਾਜ਼ ਬੁਲੰਦ ਕਰ ਕੇ ਮਾਲੇਰਕੋਟਲਾ ਦੇ ਨਵਾਬ ਵੱਲੋਂ ਮਾਰੇ ‘ਹਾਅ ਦੇ ਨਾਅਰੇ’ ਦਾ ਕਰਜ਼ਾ ਪੰਜਾਬੀ ਅਤੇ ਖਾਸ ਕਰਕੇ ਸਿੱਖ ਕਦੇ ਵੀ ਨਹੀਂ ਚੁਕਾ ਸਕਦੇ।

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ, ਜਿਸ ਲਈ ਪਹਿਲਾਂ ਹੀ ਰੋਡਮੈਪ ਤਿਆਰ ਕੀਤਾ ਜਾ ਚੁੱਕਾ ਹੈ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਜ਼ਿਲ੍ਹੇ ਨੂੰ ਅਤਿ ਆਧੁਨਿਕ ਬੁਨਿਆਦੀ ਢਾਂਚੇ ਅਤੇ ਬੁਨਿਆਦੀ ਨਾਗਰਿਕ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ, ਜਿਸ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਸਰਕਾਰ ਸੂਬੇ ਵਿੱਚ ਸ਼ਾਂਤੀ ਅਤੇ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ। ਭਗਵੰਤ ਸਿੰਘ ਮਾਨ ਨੇ ਦੁਹਰਾਇਆ ਕਿ ਪੰਜਾਬ ਵਿੱਚ ਸਮਾਜਿਕ ਸਾਂਝ ਇੰਨੀ ਮਜ਼ਬੂਤ ਹੈ ਕਿ ਪੰਜਾਬ ਦੀ ਉਪਜਾਊ ਧਰਤੀ ’ਤੇ ਕੋਈ ਵੀ ਬੀਜ ਉੱਗ ਸਕਦਾ ਹੈ ਪਰ ਇੱਥੇ ਨਫ਼ਰਤ ਦਾ ਬੀਜ ਕਿਸੇ ਵੀ ਕੀਮਤ ’ਤੇ ਨਹੀਂ ਉੱਗੇਗਾ।

ਮਾਲੇਰਕੋਟਲਾ ਵਾਸੀਆਂ ਲਈ ਵੱਡੇ ਪ੍ਰੋਜੈਕਟਾਂ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮਾਲੇਰਕੋਟਲਾ ਵਿਖੇ ਜਲਦੀ ਹੀ 100 ਸੀਟਾਂ ਵਾਲਾ ਮੈਡੀਕਲ ਕਾਲਜ ਬਣਾਇਆ ਜਾਵੇਗਾ, ਜਿਸ ਨਾਲ ਜ਼ਿਲ੍ਹਾ ਮੈਡੀਕਲ ਸਿੱਖਿਆ ਦੇ ਧੁਰੇ ਵਜੋਂ ਉਭਰੇਗਾ।

ਉਨ੍ਹਾਂ ਕਿਹਾ ਕਿ ਮੈਡੀਕਲ ਕਾਲਜ ਦੇ ਨਾਲ-ਨਾਲ ਮਾਲੇਰਕੋਟਲਾ ਵਿਖੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ 200 ਬਿਸਤਰਿਆਂ ਵਾਲਾ ਸੁਪਰ ਸਪੈਸ਼ਲਿਟੀ ਹਸਪਤਾਲ ਵੀ ਬਣਾਇਆ ਜਾਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮਾਲੇਰਕੋਟਲਾ ਵਿੱਚ ਮੌਜੂਦਾ ਲੜਕੀਆਂ ਦੇ ਕਾਲਜ ਨੂੰ ਵਿਦਿਅਕ ਸਹੂਲਤਾਂ ਵਿੱਚ ਸੁਧਾਰ ਲਈ ਅਪਗ੍ਰੇਡ ਕੀਤਾ ਜਾਵੇਗਾ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਮਾਲੇਰਕੋਟਲਾ ਵਿੱਚ ਨਵੇਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅਤੇ ਤਹਿਸੀਲ ਕੰਪਲੈਕਸ ਦੇ ਨਾਲ-ਨਾਲ ਅਮਰਗੜ੍ਹ ਵਿੱਚ ਇੱਕ ਹੋਰ ਤਹਿਸੀਲ ਕੰਪਲੈਕਸ ਦੀ ਉਸਾਰੀ ਲਈ ਫੰਡ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਮਾਲੇਰਕੋਟਲਾ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਨਵਾਂ ਬੱਸ ਸਟੈਂਡ, ਲਿੰਕ ਸੜਕਾਂ, ਸਫ਼ਾਈ ਸਹੂਲਤਾਂ ਅਤੇ ਖੇਡ ਮੈਦਾਨ ਵਿਕਸਤ ਕੀਤੇ ਜਾਣਗੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਰਗ-ਰੌਣੀ ਅਤੇ ਖੰਨਾ ਰੋਡ ਨੂੰ ਮਜ਼ਬੂਤ ਕਰ ਕੇ ਲੋਕਾਂ ਨੂੰ ਵਧੀਆ ਸੜਕੀ ਸੰਪਰਕ ਦਿੱਤਾ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਪਿੰਡਾਂ ਲਈ ਮਿੰਨੀ ਬੱਸ ਸੇਵਾ ਸ਼ੁਰੂ ਕੀਤੀ ਜਾਵੇਗੀ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਮਿੰਨੀ ਬੱਸਾਂ ਦੇ ਪਰਮਿਟ ਦਿੱਤੇ ਜਾਣਗੇ, ਜਿਸ ਨਾਲ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ ਅਤੇ ਪੇਂਡੂ ਆਵਾਜਾਈ ਵਿੱਚ ਸੁਧਾਰ ਹੋਵੇਗਾ।

ਉਨ੍ਹਾਂ ਕਿਹਾ ਕਿ ਸਰਕਾਰ ਨਾਜਾਇਜ਼ ਜਾਇਦਾਦਾਂ, ਮਾਲ ਵਿਭਾਗ ਵਿੱਚ ਭ੍ਰਿਸ਼ਟਾਚਾਰ ਅਤੇ ਨਸ਼ਿਆਂ ਦੀ ਅਲਾਮਤ ਵਿਰੁੱਧ ਮੁਹਿੰਮ ਜਾਰੀ ਰੱਖੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮਾਲੇਰਕੋਟਲਾ ਦੀ ਤਰੱਕੀ ਲਈ 200 ਕਰੋੜ ਰੁਪਏ ਅਲਾਟ ਕੀਤੇ ਗਏ ਹਨ ਅਤੇ ਸੂਬਾ ਸਰਕਾਰ ਜ਼ਿਲ੍ਹੇ ਦੇ ਸਰਬਪੱਖੀ ਵਿਕਾਸ ਲਈ ਦਿੜ੍ਹ ਸੰਕਲਪ ਹੈ।

ਅਹਿਮ ਖ਼ਬਰਾਂ

ਸਾਡੇ ਨਾਲ ਜੁੜੋ

221,668FansLike
112,222FollowersFollow

ਸਿੱਖ ਜਗ਼ਤ

ਮਨੋਰੰਜਨ

Hollywood ਸਿਤਾਰੇ ਐਡਵਰਡ ਸੋਨਨਬਲਿਕ ਤੇ ਮਾਰਕ ਬੈਨਿੰਗਟਨ ‘Guru Nanak Jahaz’ ਰਾਹੀਂ ਕਰ ਰਹੇ ਹਨ ਪੰਜਾਬੀ ਇੰਡਸਟਰੀ ਵਿੱਚ ਡੈਬਿਊ

ਯੈੱਸ ਪੰਜਾਬ 24 ਅਪ੍ਰੈਲ, 2025 ਇਤਿਹਾਸਕ ਕੋਮਾਗਾਟਾ ਮਾਰੂ ਘਟਨਾ 'ਤੇ ਆਧਾਰਿਤ ਬਹੁਤ ਹੀ ਉਤਸ਼ਾਹਤ ਪੰਜਾਬੀ ਫਿਲਮ "Guru Nanak Jahaz" 1 ਮਈ 2025 ਨੂੰ ਰਿਲੀਜ਼ ਹੋਣ ਜਾ...

Babbu Maan ਅਤੇ Guru Randhwa ਦੀ ਫ਼ਿਲਮ ‘ਸ਼ੌਕੀ ਸਰਦਾਰ’ ਦੇ ਦੇ ਗ਼ੀਤਾਂ ਨੇ ਪਾਈ ਧਮਾਲ; ‘ਸ਼ੇਰ ਤੇ ਸ਼ਿਕਾਰ’ ’ਤੇ ‘ਚੁੰਨੀ’ ਕਰ ਰਹੇ ਹਨ ‘ਟਰੈਂਡ’

ਯੈੱਸ ਪੰਜਾਬ 17 ਅਪ੍ਰੈਲ, 2025 ਬਹੁਤ ਉਡੀਕੀ ਜਾ ਰਹੀ Punjab Film ਸ਼ੌਂਕੀ ਸਰਦਾਰ ਦਾ ਉਤਸ਼ਾਹ ਸਿਖਰ 'ਤੇ ਪਹੁੰਚ ਰਿਹਾ ਹੈ, ਇਸਦੇ ਹਾਲ ਹੀ ਵਿੱਚ ਰਿਲੀਜ਼ ਹੋਏ...

Nit C ਨੇ ਪੇਸ਼ ਕੀਤਾ “Impala” – ਪਿਆਰ, ਸ਼ਾਨਦਾਰੀ ਅਤੇ ਕਲਾਸਿਕ ਵਾਈਬਜ਼ ਦਾ ਸੁਰੀਲਾ ਗੀਤ

ਯੈੱਸ ਪੰਜਾਬ 1 ਅਪ੍ਰੈਲ, 2025 ਉੱਭਰਦਾ ਹਿੱਪ-ਹੌਪ ਗਾਇਕ Nit C ਆਪਣਾ ਨਵਾਂ ਗੀਤ "Impala" ਲੈ ਕੇ ਆਇਆ ਹੈ। ਇਹ ਗੀਤ ਪੁਰਾਣੇ ਜ਼ਮਾਨੇ ਦੀ ਖੂਬਸੂਰਤੀ ਨੂੰ ਅੱਜ...

Kandhari ਦਾ ਨਵਾਂ ਗੀਤ “9 Outta 10” ਰਿਲੀਜ਼ – ਸੁਣਨ ਲਈ ਤਿਆਰ ਹੋ ਜਾਓ!

ਯੈੱਸ ਪੰਜਾਬ 27 ਮਾਰਚ, 2025 Punjabi ਸੰਗੀਤ ਦੀ ਸਨਸਨੀ Kandhari ਇੱਕ ਹੋਰ ਧਮਾਕੇਦਾਰ ਗੀਤ "9 Outta 10" ਲੈ ਕੇ ਆਇਆ ਹੈ, ਜੋ ਹੁਣ ਸਭ ਮਿਊਜ਼ਿਕ ਪਲੇਟਫਾਰਮਾਂ...

‘Mehar’ ਦੀ ਸ਼ੂਟਿੰਗ ਮੁਕੰਮਲ! Raj Kundra ਨੇ ਕਾਸਟ ਨਾਲ ਮਨਾਇਆ ਜਸ਼ਨ

ਯੈੱਸ ਪੰਜਾਬ 24 ਮਾਰਚ, 2025 Raj Kundra ਨੇ ਫਿਲਮ ਦੇ ਕਲਾਕਾਰਾਂ ਨਾਲ ਇੱਕ Video ਸਾਂਝਾ ਕੀਤਾ, ਜਿਸ ਵਿੱਚ ਉਨ੍ਹਾਂ ਨੂੰ ਸ਼ੂਟਿੰਗ ਦੇ ਪੂਰਾ ਹੋਣ ਦਾ ਜਸ਼ਨ...

Punjabi Film “ਸ਼ੌਂਕੀ ਸਰਦਾਰ” ਦਾ Teaser ਹੋਇਆ ਰਿਲੀਜ਼; 16 ਮਈ ਨੂੰ ਹੋਵੇਗੀ ਰਿਲੀਜ਼

ਯੈੱਸ ਪੰਜਾਬ 10 ਮਾਰਚ, 2025 ਬਹੁਤ ਉਡੀਕੀ ਜਾ ਰਹੀ ਪੰਜਾਬੀ ਫਿਲਮ "Shaunki Sardar " ਨੇ ਟੀਜ਼ਰ ਰਿਲੀਜ਼ ਹੋ ਚੁੱਕਾ ਹੈ, ਜਿਸ ਨੇ ਸਭ ਪਾਸੇ ਧੂਮ ਮਚਾ...

Sunanda Sharma ਕੇਸ: ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਦਖ਼ਲ ਤੋਂ ਬਾਅਦ Pushpinder Dhaliwal ਗ੍ਰਿਫ਼ਤਾਰ

ਯੈੱਸ ਪੰਜਾਬ ਚੰਡੀਗੜ੍ਹ, 10 ਮਾਰਚ, 2025 Punjab State Women Commission ਦੇ ਦਖ਼ਲ ਤੋਂ ਬਾਅਦ Punjab Police ਨੇ ਪ੍ਰਸਿੱਧ ਗਾਇਕਾ ਅਤੇ ਅਦਾਕਾਰਾ Sunanda Sharma ਵੱਲੋਂ ਦਾਇਰ ਕੀਤੇ...

Babbu Mann, Guru Randhawa, Guggu Gill ਅਤੇ Nimrit Ahluwalia ਦੀ ‘ਸ਼ੌਂਕੀ ਸਰਦਾਰ’ ਦਾ ਟੀਜ਼ਰ 10 ਮਾਰਚ ਨੂੰ ਹੋਵੇਗਾ ਰਿਲੀਜ਼

ਯੈੱਸ ਪੰਜਾਬ 9 ਮਾਰਚ, 2025 Punjabi Cinema ਵਿੱਚ ਪਹਿਲੀ ਵਾਰ, ਤਿੰਨ ਦਮਦਾਰ ਕਲਾਕਾਰ - Babbu Maan, Guru Randhawa ਅਤੇ Guggu Gill - ਇੱਕ ਫਿਲਮ ਵਿੱਚ ਇਕੱਠੇ...

ਖ਼ੇਡ ਖ਼ਬਰ

Innocent Hearts Premiere League: ਆਈਐਚਪੀਐਲ, ਕ੍ਰਿਕਟ ਦਾ ਉਤਸ਼ਾਹ ਨਾਲ ਹੋਇਆ ਉਦਘਾਟਨ

ਯੈੱਸ ਪੰਜਾਬ ਜਲੰਧਰ, 24 ਅਪ੍ਰੈਲ, 2025 Innocent Hearts Premiere League (ਆਈਐਚਪੀਐਲ) ਸੀਜ਼ਨ 1- ਕ੍ਰਿਕਟ ਦਾ ਅਧਿਕਾਰਤ ਤੌਰ 'ਤੇ ਉਦਘਾਟਨ ਕੀਤਾ ਗਿਆ , ਜੋ ਕਿ ਇੱਕ ਦਿਲਚਸਪ ਖੇਡ...

PSPCL ਖੇਡ ਕੋਟੇ ਤਹਿਤ ਭਰਤੀ ਕਰੇਗਾ, ਬਿਜਲੀ ਮੰਤਰੀ Harbhajan Singh ETO ਦਾ ਐਲਾਨ

ਯੈੱਸ ਪੰਜਾਬ ਪਟਿਆਲਾ, 22 ਅਪ੍ਰੈਲ, 2025 Punjab ਵਿੱਚ ਖੇਡਾਂ ਦੇ ਜਜ਼ਬੇ ਨੂੰ ਉਤਸ਼ਾਹਿਤ ਕਰਨ ਲਈ ਇੱਕ ਮਹੱਤਵਪੂਰਨ ਕਦਮ ਵਿੱਚ, ਬਿਜਲੀ ਮੰਤਰੀ Harbhajan Singh ETO ਨੇ ਐਲਾਨ ਕੀਤਾ...

Punjab ਦੀਆਂ ਸ਼ੂਟਰਜ਼ Sift Kaur Samra ਅਤੇ Simranjpreet Kaur Brar ਨੇ ਸ਼ੂਟਿੰਗ ਵਿਸ਼ਵ ਕੱਪ ਅਰਜਨਟਾਈਨਾ ਅਤੇ ਪੇਰੂ ਵਿੱਚ ਮਾਰੀਆਂ ਮੱਲਾਂ

ਯੈੱਸ ਪੰਜਾਬ ਫਰੀਦਕੋਟ, 22 ਅਪ੍ਰੈਲ, 2025 ਜਿਲ੍ਹਾ ਖੇਡ ਅਫਸਰ ਫਰੀਦਕੋਟ ਸ. ਬਲਜਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਆਈ.ਐਸ.ਐਸ.ਐੱਫ. ਵਰਲਡ ਕੱਪ ਮੁਕਾਬਲਿਆਂ ਵਿੱਚ Punjab ਦੇ ਜਿਲ੍ਹਾ...

Kurali ਦੀ ਧੀ Navpreet Kaur ਨੇ ਨੈਸ਼ਨਲ ਖੇਡਾਂ ਦੌਰਾਨ Weight Lifting ’ਚ ਕਾਂਸੀ ਦਾ ਤਮਗਾ ਜਿੱਤਿਆ

ਪ੍ਰਭਦੀਪ ਸਿੰਘ ਸੋਢੀ ਕੁਰਾਲੀ, 17 ਅਪ੍ਰੈਲ, 2025 ਸਥਾਨਕ ਸ਼ਹਿਰ ਦੇ ਵਾਰਡ ਨੰਬਰ 6 ਮਾਡਲ ਟਾਊਨ ਦੀ ਵਸਨੀਕ Navpreet Kaur ਪੁੱਤਰੀ ਸੋਹਣ ਸਿੰਘ ਕਾਨੂੰਗੋ ਨੇ ਬੀਤੇ ਦਿਨੀਂ...

Khelo India Youth Games ਲਈ ਮੱਲਖੰਭ ਦੇ ਟ੍ਰਾਇਲ 17 ਅਪ੍ਰੈਲ ਨੂੰ ਹੋਣਗੇ

ਯੈੱਸ ਪੰਜਾਬ ਚੰਡੀਗੜ੍ਹ, 15 ਅਪ੍ਰੈਲ, 2025 ਬਿਹਾਰ ਵਿਖੇ 4 ਮਈ ਤੋਂ 15 ਮਈ ਤੱਕ ਹੋਣ ਵਾਲੀਆਂ Khelo India Youth Games ਲਈ Punjab ਦੀ ਮੱਲਖੰਭ (ਮੁੰਡੇ ਤੇ...

ਖੇਲੋ ਇੰਡੀਆ ਯੂਥ ਗੇਮਜ਼ ਲਈ Volleyball ਦੇ Trials ਹੁਣ 14 ਅਪ੍ਰੈਲ ਨੂੰ ਹੋਣਗੇ

ਯੈੱਸ ਪੰਜਾਬ ਚੰਡੀਗੜ੍ਹ, 12 ਅਪ੍ਰੈਲ, 2025 ਬਿਹਾਰ ਵਿਖੇ 4 ਮਈ ਤੋਂ 15 ਮਈ ਤੱਕ ਹੋਣ ਵਾਲੀਆਂ ਖੇਲੋ ਇੰਡੀਆ ਯੂਥ ਗੇਮਜ਼ ਲਈ Punjab ਦੀ Volleyball (ਮੁੰਡੇ) ਟੀਮ...

Punjab Under-23 Cricket Team ਨੇ ਪਹਿਲੀ ਵਾਰ ਜਿੱਤੀਆਂ ਦੇਸ਼ ਪਧਰੀ ਤਿੰਨ ਟਰਾਫੀਆਂ

ਯੈੱਸ ਪੰਜਾਬ ਪਟਿਆਲਾ, 17 ਮਾਰਚ, 2025 ਬੀਤੇ ਦਿਨੀ ਸਮਾਪਤ ਹੋਈ ਅੰਡਰ 23 ਬਹੁ ਦਿਨੀ CK Nayudu Cricket Trophy ਵਿੱਚ Punjab ਦੇ ਮੁੰਡਿਆਂ ਦੀ ਕ੍ਰਿਕਟ ਟੀਮ ਨੇ...

ਆਲ ਇੰਡੀਆ ਸਰਵਿਸਜ਼ Table Tennis Tournament ਲਈ ਪੰਜਾਬ ਟੀਮਾਂ ਦੇ ਟਰਾਇਲ 4 ਮਾਰਚ ਨੂੰ

ਯੈੱਸ ਪੰਜਾਬ ਚੰਡੀਗੜ੍ਹ, 27 ਫਰਵਰੀ, 2025 ਸੈਂਟਰਲ ਸਿਵਲ ਸਰਵਿਸਜ਼ ਕਲਚਰਲ ਐਂਡ ਬੋਰਡ ਵੱਲੋਂ All India Services Table Tennis (ਪੁਰਸ਼ ਤੇ ਮਹਿਲਾ) ਟੂਰਨਾਮੈਂਟ 16 ਤੋਂ 20 ਮਾਰਚ,...
spot_img