Monday, January 13, 2025
spot_img
spot_img
spot_img
spot_img

Chitkara University ਵਿੱਚ National Theater Festival: ਰੰਗਰੇਜ਼ 2024 ਦਾ ਸ਼ਾਨਦਾਰ ਆਯੋਜਨ

ਯੈੱਸ ਪੰਜਾਬ
ਚੰਡੀਗਡ਼੍ਹ, 16 ਦਸੰਬਰ, 2024

Chitkara University Punjab ਨੇ National Theater Festival ਰੰਗਰੇਜ਼ 2024 ਦੀ ਸ਼ਾਨਦਾਰ ਮੇਜ਼ਬਾਨੀ ਕੀਤੀ। ਇਸ ਵਰ੍ਹੇ ਇਸ ਫੈਸਟੀਵਲ ਦਾ ਥੀਮ ਸੀ, ‘‘ਜ਼ਿਕਰ-ਦ ਲੰਗ੍ਵਿਜ ਆਫ, ਮੇਮੋਰੀਜ , ਦ ਸਟੇਜ ਆਫ ਏਕ੍ਸਪ੍ਰੇਸਨਸ”। ਇਸ ਉਤਸਵ ਵਿਚ ਮਨੁੱਖੀ ਸਥਿਤੀ ਦੇ ਪ੍ਰਗਟਾਵੇ ਲਈ ਰਚਨਾਤਮਕਤਾ, ਪ੍ਰਤਿਭਾ ਅਤੇ ਸੱਭਿਆਚਾਰਕ ਵਿਭਿੰਨਤਾ ਨੂੰ ਇਕੱਠੇ ਲਿਆਉਣ ਲਈ ਥੀਏਟਰ ਦੀ ਸ਼ਕਤੀ ਦਾ ਜਸ਼ਨ ਮਨਾਇਆ ਗਿਆ।

ਫੈਸਟੀਵਲ ਦਾ ਉਦਘਾਟਨ Chitkara University ਦੀ ਪ੍ਰੋ-ਚਾਂਸਲਰ ਡਾ. ਮਧੂ ਚਿਤਕਾਰਾ ਅਤੇ ਮੁੱਖ ਮਹਿਮਾਨ, ਨਾਮਵਰ ਵਿਗਿਆਪਨ ਅਤੇ ਫ਼ਿਲਮ ਨਿਰਦੇਸ਼ਕ ਸੁਬੋਧ ਪੋਦਾਰ, ਦੀ ਮੌਜੂਦਗੀ ਵਿਚ ਇੱਕ ਪ੍ਰੇਰਨਾਦਾਇਕ ਉਦਘਾਟਨ ਸੈਸ਼ਨ ਨਾਲ ਹੋਇਆ।

ਇਸ ਮੌਕੇ ਜੱਜਾਂ ਦਾ ਇੱਕ ਵਿਸ਼ੇਸ਼ ਪੈਨਲ, ਜਿਸ ਵਿੱਚ ਸ਼੍ਰੀਮਤੀ ਸਵੀਟੀ ਰੁਹੇਲ, ਸ਼੍ਰੀ ਵੰਸ਼ ਭਾਰਦਵਾਜ ਅਤੇ ਸ਼੍ਰੀ ਚੱਕਰੇਸ਼ ਕੁਮਾਰ ਵਰਗੇ ਉੱਘੇ ਨਾਮ ਸ਼ਾਮਲ ਸਨ, ਮੌਜੂਦ ਸੀ। ਭਾਰਤ ਦੇ ਵੱਖ-ਵੱਖ ਰਾਜਾਂ ਜਿਵੇਂ ਕਿ ਹਰਿਆਣਾ, ਪੰਜਾਬ, ਹਿਮਾਚਲ ਪ੍ਰਦੇਸ਼ ਦੇ ਪ੍ਰਤੀਯੋਗੀਆਂ ਨੇ ਇਸ ਮੌਕੇ ਆਕਰਸ਼ਕ ਪ੍ਰਦਰਸ਼ਨ ਕੀਤਾ। ਟੀਮਾਂ ਦੇ ਬੇਮਿਸਾਲ ਪ੍ਰਤਿਭਾ ਨੂੰ ਸਨਮਾਨਿਤ ਕਰਨ ਲਈ 6 ਲੱਖ ਰੁਪਏ ਦੀ ਇਨਾਮੀ ਰਾਸ਼ੀ ਰੱਖੀ ਗਈ।

ਫੈਸਟੀਵਲ ਵਿੱਚ ਕਈ ਤਰ੍ਹਾਂ ਦੇ ਲਾਈਵ ਪ੍ਰਦਰਸ਼ਨ ਪੇਸ਼ ਕੀਤੇ ਗਏ, ਜਿਸ ਵਿੱਚ ਪ੍ਰੋਸੈਨੀਅਮ ਨਾਟਕ, ਨੁੱਕਡ਼ ਨਾਟਕ, ਮੋਨੋਲੋਗ, ਫਰਿੰਜ ਥੀਏਟਰ ਅਤੇ ਜ਼ਿਕਰ-ਏ-ਅਲਫਾਜ਼, ਓਪਨ ਮਾਈਕ ਸੈਸ਼ਨ ਆਦਿ ਸ਼ਾਮਿਲ ਸਨ। ਪ੍ਰਭ ਗਿੱਲ ਦੀ ਰੂਹ ਭਰੀ ਆਵਾਜ਼ ਵਾਲੀ ਗਾਇਕੀ ਅਤੇ ਡੀਜੇ ਅਲੀ ਮਰਚੈਂਟ ਦੀਆਂ ਧੁਨਾਂ ਨੇ ਇਸ ਸਮਾਰੋਹ ਵਿਚ ਖ਼ੂਬ ਰੌਣਕ ਲਾਈ। ਸਥਾਨਕ ਸੱਭਿਆਚਾਰ ਨੂੰ ਦਰਸਾਉਂਦੇ ਸਟਾਲਾਂ ਨੇ ਸਮਾਰੋਹ ਦੀ ਦਿੱਖ ਵਿੱਚ ਹੋਰ ਵਾਧਾ ਕੀਤਾ।

ਜੇਤੂਆਂ ਨੇ ਸ਼ਾਨਦਾਰ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਸਟਰੀਟ ਪਲੇ ਵਰਗ ਵਿੱਚ ਰਾਜਧਾਨੀ ਕਾਲਜ, ਨਵੀਂ ਦਿੱਲੀ ਨੇ ਪਹਿਲਾ ਇਨਾਮ ਜਿੱਤਿਆ। ਸ਼ਹੀਦ ਭਗਤ ਸਿੰਘ ਕਾਲਜ, ਨਵੀਂ ਦਿੱਲੀ ਨੇ ਦੂਜਾ ਅਤੇ ਅਜ਼ੀਜ਼ ਆਰਟਸ, ਪੰਜਾਬ ਨੇ ਤੀਜਾ ਇਨਾਮ ਜਿੱਤਿਆ। ਇਸੇ ਤਰਾਂ ਸ਼ਿਆਮ ਲਾਲ ਕਾਲਜ, ਨਵੀਂ ਦਿੱਲੀ ਨੂੰ ਇਸ ਵਰਗ ਵਿੱਚ ਉਤਸ਼ਾਹ ਵਧਾਊ ਇਨਾਮ ਦਿੱਤਾ ਗਿਆ।

ਸਟੇਜ ਪਲੇ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗਡ਼੍ਹ ਨੇ ਪਹਿਲਾ ਅਤੇ ਹਲਕਾਰਾ ਥੀਏਟਰ ਗਰੁੱਪ ਕੁਰੂਕਸ਼ੇਤਰ ਹਰਿਆਣਾ ਨੇ ਦੂਜਾ ਸਥਾਨ ਅਤੇ ਪ੍ਰਯਾਸ ਥੀਏਟਰ ਗਰੁੱਪ, ਕੈਥਲ, ਹਰਿਆਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਮਸਖ਼ਰੇ ਥੀਏਟਰ ਗਰੁੱਪ ਹਰਿਆਣਾ ਨੂੰ ਉਤਸ਼ਾਹ ਵਧਾਊ ਇਨਾਮ ਦਿੱਤਾ ਗਿਆ।

ਮੋਨੋਲਾਗ ਵਰਗ ਵਿੱਚ ਨਵੀਂ ਦਿੱਲੀ ਦੀ ਪ੍ਰੇਰਨਾ ਗੋਇਲ ਨੇ ਪਹਿਲਾ ਸਥਾਨ ਹਾਸਲ ਕੀਤਾ। ਮੁਹਾਲੀ(ਪੰਜਾਬ) ਦੇ ਮਨਜਿੰਦਰ ਸਿੰਘ ਨੇ ਦੂਜਾ ਸਥਾਨ ਅਤੇ ਨੋਇਡਾ ਦੀ ਅਨੰਨਿਆ ਸ਼ਰਮਾ ਨੇ ਤੀਜਾ ਸਥਾਨ ਹਾਸਲ ਕੀਤਾ।

ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਚੰਡੀਗਡ਼੍ਹ ਨੇ ਫਰਿੰਜ ਥੀਏਟਰ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ, ਲੇਡੀ ਸ੍ਰੀ ਰਾਮ ਕਾਲਜ, ਨਵੀਂ ਦਿੱਲੀ ਨੇ ਦੂਜਾ ਅਤੇ ਚੰਡੀਗਡ਼੍ਹ ਦੇ ਜੀਜੀਡੀਐਸਡੀ ਕਾਲਜ ਨੇ ਤੀਜਾ ਸਥਾਨ ਜਿੱਤਿਆ।

ਓਪਨ ਮਾਈਕ ਦੇ ਜੇਤੂਆਂ ਵਿੱਚ ਤੀਰਥ ਦਾਰਜੀ (ਜੀਐਲਐਸ ਯੂਨੀਵਰਸਿਟੀ, ਅਹਿਮਦਾਬਾਦ), ਆਯੂਸ਼ ਸ਼ਰਮਾ (ਗ੍ਰਾਫਿਕ ਏਰਾ ਯੂਨੀਵਰਸਿਟੀ, ਦੇਹਰਾਦੂਨ), ਅਤੇ ਕੁੰਵਰਦੀਪ ਸਿੰਘ, ਕ੍ਰਿਸ਼ਨ ਦੇਵ, ਅਤੇ ਸਹਿਜਬੀਰ ਸਿੰਘ (ਚਿਤਕਾਰਾ ਯੂਨੀਵਰਸਿਟੀ, ਪੰਜਾਬ) ਸ਼ਾਮਿਲ ਸਨ।

ਸਮਾਪਤੀ ਸਮਾਰੋਹ ਵਿੱਚ ਬੋਲਦਿਆਂ ਡਾ. ਮਧੂ ਚਿਤਕਾਰਾ ਨੇ ਕਿਹਾ, ‘‘ਰੰਗ ਮੰਚ ਵਿਚ ਲੋਕਾਂ ਦੀਆਂ ਭਾਵਨਾਵਾਂ ਨਾਲ ਜੁਡ਼ਨ ਅਤੇ ਕਹਾਣੀਆਂ ਸੁਣਾਉਣ ਦੀ ਸਦੀਵੀਂ ਸ਼ਕਤੀ ਹੈ। ਉਨ੍ਹਾਂ ਕਿਹਾ ਕਿ,‘‘ਰੰਗਰੇਜ਼ 2024”, ਜੋ ਅੱਜ ਇੱਕ ਰਾਸ਼ਟਰੀ ਉਤਸਵ ਬਣ ਗਿਆ ਹੈ, ਆਉਣ ਵਾਲੇ ਸਾਲਾਂ ਵਿੱਚ ਇਸ ਦਾ ਸਦੀਵੀ ਗੂੰਜਣਾ ਯਕੀਨੀ ਹੈ ਤੇ ਇਸ ਨੂੰ ਰਸਮੀ ਤੌਰ ’ਤੇ ਅੰਤਰਰਾਸ਼ਟਰੀ ਮਾਨਤਾ ਮਿਲੇਗੀ। ਉਨ੍ਹਾਂ ਕਿਹਾ ਕਿ ਇਹ ਪਲੇਟਫਾਰਮ ਪ੍ਰਤਿਭਾ ਨੂੰ ਨਿਖਾਰਨ ਅਤੇ ਪੋਸ਼ਣ ਲਈ ਮੰਚ ਪ੍ਰਦਾਨ ਕਰਦਾ ਹੈ ਅਤੇ ਇੱਕ ਵਿਲੱਖਣ ਤੇ ਅਰਥਪੂਰਨ ਤਰੀਕੇ ਨਾਲ ਕਲਾਤਮਕ ਪ੍ਰਗਟਾਵੇ ਨੂੰ ਉਤਸ਼ਾਹਿਤ ਕਰਦਾ ਹੈ।”

ਉਨ੍ਹਾਂ ਕਿਹਾ ਕਿ ਰੰਗਰੇਜ਼ 2024 ਨੇ ਸਾਬਤ ਕਰ ਦਿੱਤਾ ਕਿ ਇਹ ਪਲੇਟਫਾਰਮ ਭਾਰਤੀ ਸੰਸਕ੍ਰਿਤੀ ਅਤੇ ਇਸ ਦੇ ਵਿਭਿੰਨ ਅਨੁਭਵਾਂ ਦਾ ਜਸ਼ਨ ਮਨਾਉਂਦਾ ਹੈ ਅਤੇ ਇਹ ਮਨੁੱਖੀ ਅਨੁਭਵਾਂ ਦੇ ਸਾਰ ਨੂੰ ਦਰਸਾਉਣ ਲਈ ਇੱਕ ਸ਼ਕਤੀਸ਼ਾਲੀ ਮਾਧਿਅਮ ਹੈ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ