Tuesday, December 24, 2024
spot_img
spot_img
spot_img

ਚਿਤਕਾਰਾ ਇੰਟਰਨੈਸ਼ਨਲ ਸਕੂਲ ਵਿਖ਼ੇ ਛੇਵੇਂ ‘ਸਿਨੇਮਾਸਟਰੋ’ ਫ਼ਿਲਮ ਫ਼ੈਸਟੀਵਲ ਦੌਰਾਨ ਅਪਾਰਸ਼ਕਤੀ ਖੁਰਾਣਾ ਨੇ ਸਾਂਝੇ ਕੀਤੇ ਤਜਰਬੇ

ਯੈੱਸ ਪੰਜਾਬ
ਚੰਡੀਗੜ੍ਹ, 24 ਅਕਤੂਬਰ, 2024

ਚਿਤਕਾਰਾ ਇੰਟਰਨੈਸ਼ਨਲ ਸਕੂਲ ਨੇ ਸਿਨੇਵਿਦਿਆ ਦੇ ਸਹਿਯੋਗ ਨਾਲ ਸਿਨੇਮਾਸਟ੍ਰੋ ਫਿਲਮ ਫੈਸਟੀਵਲ ਅਤੇ ਅਵਾਰਡ ਦੇ ਛੇਵੇਂ ਐਡੀਸ਼ਨ ਦਾ ਸਫਲ ਆਯੋਜਨ ਕੀਤਾ। ਸਿਨੇਮਾਸਟ੍ਰੋ ਫਿਲਮ ਫੈਸਟੀਵਲ ਇੱਕ ਗਤੀਸ਼ੀਲ ਪਲੇਟਫਾਰਮ ਹੈ ਜੋ ਨੌਜਵਾਨ ਫਿਲਮ ਨਿਰਮਾਤਾਵਾਂ ਦੀ ਰਚਨਾਤਮਕਤਾ ਅਤੇ ਪ੍ਰਤਿਭਾ ਨੂੰ ਉਭਾਰਨ ਲਈ ਬਣਾਇਆ ਗਿਆ ਹੈ। ਇਸ ਸਾਲ ਸਿਨੇਮਾਸਟ੍ਰੋ ਫਿਲਮ ਫੈਸਟੀਵਲ ਦੇ ਛੇਵੇਂ ਐਡੀਸ਼ਨ ਵਿੱਚ ਟ੍ਰਾਈਸਿਟੀ ਖੇਤਰ ਦੇ ਬਹੁਤ ਸਾਰੇ ਸਕੂਲਾਂ ਨੇ ਭਾਗ ਲਿਆ ਅਤੇ ਵਿਦਿਆਰਥੀਆਂ ਦੀ ਫਿਲਮ ਨਿਰਮਾਣ ਅਤੇ ਕਹਾਣੀ ਸੁਣਾਉਣ ਦੀ ਕਲਾ ਦਾ ਇੱਕ ਜੀਵੰਤ ਜਸ਼ਨ ਬਣ ਗਿਆ।

ਦੰਗਲ, ਸ੍ਤ੍ਰੀ ਅਤੇ ਲੁਕਾ ਚੂਪੀ ਵਰਗੀਆਂ ਫਿਲਮਾਂ ਵਿੱਚ ਆਪਣੀ ਅਦਾਕਾਰੀ ਲਈ ਮਸ਼ਹੂਰ ਅਦਾਕਾਰ ਅਪਾਰਸ਼ਕਤੀ ਖੁਰਾਣਾ ਨੇ ਅੱਜ ਹੋਏ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਅਪਾਰਸ਼ਕਤੀ ਖੁਰਾਣਾ ਨੇ ਨੌਜਵਾਨਾਂ ਨਾਲ ਗੱਲਬਾਤ ਕੀਤੀ ਅਤੇ ਮਨੋਰੰਜਨ ਉਦਯੋਗ ਵਿੱਚ ਆਪਣੇ ਸਫ਼ਰ ਅਤੇ ਨਿੱਜੀ ਤਜ਼ਰਬਿਆਂ ਨੂੰ ਸਾਰਿਆਂ ਨਾਲ ਸਾਂਝਾ ਕੀਤਾ।

ਉਸਨੇ ਵਿਦਿਆਰਥੀਆਂ ਨੂੰ ਜਨੂੰਨ, ਸਮਰਪਣ ਅਤੇ ਕਹਾਣੀ ਸੁਣਾਉਣ ਦੀ ਮਹੱਤਤਾ ਬਾਰੇ ਦੱਸਿਆ ਅਤੇ ਉਹਨਾਂ ਨੂੰ ਆਪਣੀ ਰਚਨਾਤਮਕਤਾ ਨੂੰ ਨਿਖਾਰਨ ਅਤੇ ਫਿਲਮ ਨਿਰਮਾਣ ਵਿੱਚ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪ੍ਰੇਰਿਤ ਕੀਤਾ। ਸਿਨੇਮਾ ਦੀ ਦੁਨੀਆ ਬਾਰੇ ਉਨ੍ਹਾਂ ਦੀ ਸੂਝ ਨੇ ਸਾਰਿਆਂ ਨੂੰ ਆਕਰਸ਼ਤ ਕੀਤਾ ਅਤੇ ਉਭਰਦੇ ਫਿਲਮ ਨਿਰਮਾਤਾਵਾਂ ‘ਤੇ ਅਮਿੱਟ ਛਾਪ ਛੱਡੀ।

ਸਿਨੇਵਿਦਿਆ ਦੇ ਸੰਸਥਾਪਕ ਅਤੇ ਮਸ਼ਹੂਰ ਸਿਨੇਮੈਟੋਗ੍ਰਾਫਰ ਅਮਿਤਾਭਾ ਸਿੰਘ, ਜੋ ਕਿ ਆਪਣੀਆਂ ਫਿਲਮਾਂ ਖੋਸਲਾ ਕਾ ਘੋਸਲਾ ਅਤੇ ਨੈਸ਼ਨਲ ਅਵਾਰਡ ਜੇਤੂ ਚਿੱਲਰ ਪਾਰਟੀ ਲਈ ਜਾਣੇ ਜਾਂਦੇ ਹਨ, ਪ੍ਰੋਗਰਾਮ ਵਿੱਚ ਇੱਕ ਪ੍ਰਮੁੱਖ ਸ਼ਖਸੀਅਤ ਸਨ। ਅਮਿਤਾਭਾ ਸਿੰਘ ਸਿਨੇਮਾ ਰਾਹੀਂ ਨੌਜਵਾਨਾਂ ਦੀ ਅਗਲੀ ਪੀੜ੍ਹੀ ਦਾ ਮਾਰਗਦਰਸ਼ਨ ਕਰਨ ਲਈ ਵਚਨਬੱਧ ਹਨ। ਉਹ ਵਿਦਿਆਰਥੀਆਂ ਨੂੰ ਫਿਲਮ ਦੇ ਤਕਨੀਕੀ ਅਤੇ ਰਚਨਾਤਮਕ ਪਹਿਲੂਆਂ ਦੀ ਪੜਚੋਲ ਕਰਨ ਦਾ ਮੌਕਾ ਪ੍ਰਦਾਨ ਕਰ ਰਹੇ ਹਨ। ਉਨ੍ਹਾਂ ਦੇ ਮਾਰਗਦਰਸ਼ਨ ਨੇ ਭਾਰਤੀ ਫਿਲਮ ਉਦਯੋਗ ਦੇ ਭਵਿੱਖ, ਖਾਸ ਕਰਕੇ ਬਾਲ ਸਿਨੇਮਾ ਦੇ ਖੇਤਰ ਵਿੱਚ, ਨੌਜਵਾਨ ਪ੍ਰਤਿਭਾ ਦੀ ਭੂਮਿਕਾ ‘ਤੇ ਜ਼ੋਰ ਦਿੱਤਾ।

ਚਿਤਕਾਰਾ ਇੰਟਰਨੈਸ਼ਨਲ ਸਕੂਲ, ਚੰਡੀਗੜ੍ਹ ਅਤੇ ਪੰਚਕੂਲਾ ਦੀ ਡਾਇਰੈਕਟਰ ਡਾ: ਨਿਯਤੀ ਚਿਤਕਾਰਾ ਨੇ ਸਕੂਲੀ ਸਿੱਖਿਆ ਅਤੇ ਫਿਲਮ ਉਦਯੋਗ ਦੇ ਵਿਚਕਾਰ ਪਾੜੇ ਨੂੰ ਭਰਨ ਲਈ ਸਿਨੇਮਾਸਟ੍ਰੋ ਫਿਲਮ ਫੈਸਟੀਵਲ ਦੀ ਭੂਮਿਕਾ ‘ਤੇ ਮਾਣ ਪ੍ਰਗਟ ਕੀਤਾ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਿਨੇਮਾਸਟ੍ਰੋ ਵਿਦਿਆਰਥੀਆਂ ਨੂੰ ਵਿਜ਼ੂਅਲ, ਕਹਾਣੀ ਸੁਣਾਉਣ, ਸਹਿਯੋਗ, ਸਮੱਸਿਆ ਹੱਲ ਕਰਨ ਅਤੇ ਆਲੋਚਨਾਤਮਕ ਸੋਚ ਦੇ ਹੁਨਰ ਨੂੰ ਵਿਕਸਿਤ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਦਾ ਹੈ, ਜੋ ਕਿਸੇ ਵੀ ਪੇਸ਼ੇਵਰ ਖੇਤਰ ਵਿੱਚ ਸਫਲਤਾ ਲਈ ਜ਼ਰੂਰੀ ਹਨ।

ਫੈਸਟੀਵਲ ਵਿੱਚ ਵਿਦਿਆਰਥੀਆਂ ਦੁਆਰਾ ਤਿਆਰ ਕੀਤੀਆਂ ਗਈਆਂ ਵੱਖ-ਵੱਖ ਲਘੂ ਫਿਲਮਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ, ਜੋ ਕਿ ਵਖ ਵਖ ਵਿਸ਼ਿਆਂ ਦੇ ਵਿਸ਼ਾਲ ਸਪੈਕਟ੍ਰਮ ਨੂੰ ਦਰਸਾਉਂਦੀਆਂ ਹਨ।

ਡਰਾਮੇ ਅਤੇ ਹੋਰ੍ਰੋਰ ਤੋਂ ਲੈ ਕੇ ਫ਼ਿਕਸ਼ਨ ਅਤੇ ਸਮਾਜਿਕ ਟਿੱਪਣੀ ਤੱਕ, ਫਿਲਮਾਂ ਦਿਖਾਈਆਂ ਗਈਆਂ ਜੋ ਵਿਦਿਆਰਥੀਆਂ ਦੀ ਰਚਨਾਤਮਕਤਾ ਅਤੇ ਤਕਨੀਕੀ ਹੁਨਰ ਦਾ ਪ੍ਰਮਾਣ ਸਨ। ਪ੍ਰਸਿੱਧ ਫਿਲਮਾਂ ਵਿੱਚ “ਨਾਰੀ” ਸ਼ਾਮਲ ਹੈ, ਜੋ ਕਿ ਔਰਤਾਂ ਦੇ ਸਸ਼ਕਤੀਕਰਨ ‘ਤੇ ਕੇਂਦਰਿਤ ਹੈ ਜਦੋਂ ਕਿ “ਸਟ੍ਰੀਟ ਟੇਲਜ਼”, ਸੜਕਾਂ ਤੇ ਰੇਹਨ ਵਾਲੇ ਜਾਨਵਰਾਂ ਦੀ ਦੁਰਦਸ਼ਾ ਨੂੰ ਉਜਾਗਰ ਕਰਦੀ ਹੈ। “ਬੇਯੋੰਡ ਦ ਬੋਰ੍ਡ੍ਸ” ਬੋਰਡ ਪਰੀਕ੍ਸ਼ਾਵਾਂ ਤੋਂ ਪਰੇ ਵਿਦਿਆਰਥੀਆਂ ਦੇ ਸੰਘਰਸ਼ਾਂ ਨੂੰ ਉਜਾਗਰ ਕਰਦੀ ਹੈ। ਹੋਰ ਫਿਲਮਾਂ, ਜਿਵੇਂ ਕਿ ਬ੍ਰੇਥਲੇਸ, ਨੇ ਮਾਨਸਿਕ ਸਿਹਤ ਦੇ ਮੁੱਦਿਆਂ ‘ਤੇ ਚਰਚਾ ਕੀਤੀ, ਜਦੋਂ ਕਿ ਸਾਈਲੈਂਟ ਸਕ੍ਰੀਮਜ਼ ਨੇ ਆਪਣੇ ਨੌਜਵਾਨ ਸਿਰਜਣਹਾਰਾਂ ਦੇ ਵਿਲੱਖਣ ਦ੍ਰਿਸ਼ਟੀਕੋਣਾਂ ਨੂੰ ਦਰਸਾਉਂਦੇ ਹੋਏ, ਸਿਨੇਮਾ ਦੇ ਰਾਹੀਂ ਸ਼ਕਤੀਸ਼ਾਲੀ ਸੰਦੇਸ਼ ਦੇਣ ਦੀ ਸਮਰੱਥਾ ਦਾ ਪ੍ਰਦਰਸ਼ਨ ਕੀਤਾ ।

ਫੈਸਟੀਵਲ ਦੀ ਸਮਾਪਤੀ ਇੱਕ ਸ਼ਾਨਦਾਰ ਅਵਾਰਡ ਸਮਾਰੋਹ ਨਾਲ ਹੋਈ ਜਿਸ ਵਿੱਚ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਇਨਾਮ ਦਿੱਤੇ ਗਏ। ਸਰਵੋਤਮ ਨਿਰਦੇਸ਼ਕ, ਸਰਵੋਤਮ ਫਿਲਮ, ਸਰਵੋਤਮ ਸਿਨੇਮੈਟੋਗ੍ਰਾਫੀ, ਸਰਵੋਤਮ ਫਿਲਮ, ਸਰਵੋਤਮ ਸੰਪਾਦਨ, ਸਰਵੋਤਮ ਸਾਊਂਡ ਡਿਜ਼ਾਈਨ, ਸਰਵੋਤਮ ਅਦਾਕਾਰ ਅਤੇ ਸਰਵੋਤਮ ਸਕਰੀਨ ਰਾਈਟਿੰਗ ਸਮੇਤ ਵੱਖ-ਵੱਖ ਸ਼੍ਰੇਣੀਆਂ ਵਿੱਚ ਪੁਰਸਕਾਰ ਦਿੱਤੇ ਗਏ। ਹਰੇਕ ਜੇਤੂ ਨੂੰ ਉਨ੍ਹਾਂ ਦੀ ਪ੍ਰਾਪਤੀ ਨੂੰ ਯਾਦ ਕਰਨ ਲਈ ਇੱਕ ਸੁੰਦਰ ਟਰਾਫੀ ਅਤੇ ਪ੍ਰਸ਼ੰਸਾ ਪੱਤਰ ਦੇ ਨਾਲ ਇੱਕ ਗੁੱਡੀ ਬੈਗ ਦੇਕਰ ਸਨਮਾਨਿਤ ਕੀਤਾ ਗਿਆ।

ਸਿਨੇਮਾਸਟ੍ਰੋ – ਟੇਕ 6 ਸਿਰਫ ਇੱਕ ਫਿਲਮ ਫੈਸਟੀਵਲ ਨਹੀਂ ਹੈ ; ਇਹ ਨੌਜਵਾਨ ਪ੍ਰਤਿਭਾ ਦਾ ਜਸ਼ਨ ਹੈ, ਜੋ ਦਰਸਾਉਂਦਾ ਹੈ ਕਿ ਕਿਵੇਂ ਸਿੱਖਿਆ ਅਤੇ ਕਲਾਵਾਂ ਫਿਲਮ ਨਿਰਮਾਣ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਪ੍ਰੋਗਰਾਮ ਨੇ ਭਾਗੀਦਾਰਾਂ ‘ਤੇ ਇੱਕ ਸਥਾਈ ਪ੍ਰਭਾਵ ਛੱਡਿਆ, ਅਤੇ ਉਹਨਾਂ ਨੂੰ ਸਿਨੇਮਾ ਅਤੇ ਕਹਾਣੀ ਸੁਣਾਉਣ ਦੀ ਕਲਾ ਲਈ ਆਪਣੇ ਜਨੂੰਨ ਨੂੰ ਅੱਗੇ ਵਧਾਉਣ ਲਈ ਪ੍ਰੇਰਿਤ ਕੀਤਾ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ