Tuesday, October 22, 2024
spot_img
spot_img

ਚੰਡੀਗੜ੍ਹ ਦੇ MP ਮਨੀਸ਼ ਤਿਵਾੜੀ ਨੇ ਇੰਸਟੀਚਿਊਟ ਫ਼ਾਰ ਦੀ ਬਲਾਈਂਡ ਵੱਲੋਂ ਅਯੋਜਿਤ ਸਲਾਨਾ ਖ਼ੇਡਾਂ ਦਾ ਕੀਤਾ ਉਦਘਾਟਨ

ਯੈੱਸ ਪੰਜਾਬ
ਚੰਡੀਗੜ੍ਹ, 22 ਅਕਤੂਬਰ, 2024

ਚੰਡੀਗੜ੍ਹ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਖੇਡਾਂ ਸਾਨੂੰ ਮਾਨਸਿਕ ਅਤੇ ਸਰੀਰਿਕ ਤੌਰ ਤੇ ਮਜ਼ਬੂਤੀ ਪ੍ਰਦਾਨ ਕਰਦੀਆਂ ਹਨ। ਤਿਵਾੜੀ ਅੱਜ ਸੈਕਟਰ-7 ਸਥਿਤ ਸਪੋਰਟਸ ਕੰਪਲੈਕਸ ਵਿਖੇ ਇੰਸਟੀਟਿਊਟ ਫਾਰ ਦ ਬਲਾਇਡ ਵੱਲੋਂ ਆਯੋਜਿਤ ਕੀਤੀਆਂ ਗਈਆਂ ਸਲਾਨਾ ਖੇਡਾਂ ਦਾ ਉਦਘਾਟਨ ਕਰਨ ਮੌਕੇ ਮੌਜੂਦਗੀ ਨੂੰ ਸੰਬੋਧਨ ਕਰ ਰਹੇ ਸਨ। ਸੁਸਾਇਟੀ ਫਾਰ ਦ ਕੇਅਰ ਆਫ ਬਲਾਇੰਡ ਦੀ ਰਹਿਨੁਮਾਈ ਹੇਠ ਕਰਵਾਈਆਂ ਜਾ ਰਹੀਆਂ, ਇਹਨਾਂ ਖੇਡਾਂ ਦੌਰਾਨ ਵੱਖ-ਵੱਖ ਉਮਰ ਵਰਗ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।

ਇਸ ਮੌਕੇ ਸੰਬੋਧਨ ਕਰਦਿਆਂ, ਐਮ.ਪੀ ਤਿਵਾੜੀ ਨੇ ਕਿਹਾ ਕਿ ਖੇਡਾਂ ਸਾਨੂੰ ਸਰੀਰਿਕ ਅਤੇ ਮਾਨਸਿਕ ਤੌਰ ਤੇ ਮਜਬੂਤੀ ਪ੍ਰਦਾਨ ਕਰਦੀਆਂ ਹਨ। ਉਹਨਾਂ ਨੇ ਆਯੋਜਕਾਂ ਵੱਲੋਂ ਕੀਤੇ ਗਏ ਪ੍ਰਬੰਧਾਂ ਦੀ ਸ਼ਲਾਘਾ ਕੀਤੀ ਅਤੇ ਖਾਸ ਤੌਰ ਤੇ ਚੁਣੌਤੀਆਂ ਨੂੰ ਪਾਰ ਕਰਕੇ ਵੱਖ-ਵੱਖ ਮੁਕਾਬਲਿਆਂ ਵਿੱਚ ਹਿੱਸਾ ਲੈ ਰਹੇ ਖਿਡਾਰੀਆਂ ਦਾ ਵੀ ਹੌਸਲਾ ਵਧਾਇਆ। ਉਹਨਾਂ ਨੇ ਕਿਹਾ ਕਿ ਖਿਡਾਰੀ ਵੱਲੋਂ ਖੇਡ ਦੇ ਮੈਦਾਨ ਵਿੱਚ ਕੀਤੇ ਜਾ ਰਹੇ ਪ੍ਰਦਰਸ਼ਨ ਪਿੱਛੇ ਉਸਦੀ ਸਖਤ ਮਿਹਨਤ ਅਤੇ ਲਗਨ ਛਿਪੀ ਹੁੰਦੀ ਹੈ, ਜਿਹੜੀ ਉਸਦੇ ਮਾਪਿਆਂ ਅਤੇ ਕੋਚ ਦੇ ਸਹਿਯੋਗ ਤੋਂ ਬਗੈਰ ਮੁਮਕਿਨ ਨਹੀਂ ਹੈ। ਇਸ ਦੌਰਾਨ ਉਨਾਂ ਨੇ ਖੇਡਾਂ ਨੂੰ ਉਤਸਾਹਿਤ ਕਰਨ ਪ੍ਰਤੀ ਆਪਣੀ ਵਚਨਬੱਧਤਾ ਨੂੰ ਵੀ ਦੁਹਰਾਇਆ।

ਖੇਡਾਂ ਦੌਰਾਨ ਬਤੌਰ ਗੈਸਟ ਆਫ ਆਨਰ ਪਹੁੰਚੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐਚ.ਐਸ ਲੱਕੀ ਨੇ ਕਿਹਾ ਕਿ ਅੱਜ ਦੇ ਬੱਚੇ ਦੇਸ਼ ਦਾ ਆਉਣ ਵਾਲਾ ਭਵਿੱਖ ਹਨ ਅਤੇ ਉਹਨਾਂ ਦੀ ਮਜਬੂਤੀ ਦੇਸ਼ ਦੀ ਮਜਬੂਤੀ ਹੈ। ਉਹਨਾਂ ਨੇ ਬੱਚਿਆਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ।
ਇਸ ਤੋਂ ਪਹਿਲਾਂ, ਖੇਡਾਂ ਦੀ ਸ਼ੁਰੂਆਤ ਰਾਸ਼ਟਰੀ ਗੀਤ ਅਤੇ ਅਸਮਾਨ ਵਿੱਚ ਰੰਗ ਬਿਰੰਗੇ ਗੁਬਾਰੇ ਛੱਡ ਕੇ ਹੋਈ। ਇੰਸਟੀਟਿਊਟ ਫਾਰ ਦ ਬਲਾਇੰਡ ਦੇ ਚੇਅਰਮੈਨ ਦਿਨੇਸ਼ ਕੁਮਾਰ ਕਪਿਲਾ ਤੇ ਆਯੋਜਨ ਕਮੇਟੀ ਹੋਰ ਮੈਂਬਰਾਂ ਵੱਲੋਂ ਸੰਸਦ ਮੈਂਬਰ ਤਿਵਾੜੀ ਤੇ ਐੱਚ.ਐੱਸ ਲੱਕੀ ਨੂੰ ਸਨਮਾਨ ਚਿੰਨ੍ਹ ਵੀ ਭੇਂਟ ਕੀਤੇ ਗਏ।

ਜਿੱਥੇ ਹੋਰਨਾਂ ਤੋਂ ਇਲਾਵਾ, ਸਪਰਨਾ ਸਚਦੇਵਾ, ਪਵਨ ਦੀਵਾਨ ਵੀ ਮੌਜੁਦ ਰਹੇ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ