ਯੈੱਸ ਪੰਜਾਬ
ਗੁਰਦਾਸਪੁਰ, ਜੁਲਾਈ 28, 2024:
ਗੁਰਦਾਸਪੁਰ ਸ਼ਹਿਰ ਦੇ ਕਾਲਜ ਰੋਡ ਤੇ ਡਾ ਗੋਪਾਲ ਦਾਸ ਵਾਲੀ ਗਲੀ ਦੇ ਨੇੜੇ ਇੱਕ ਗਰੀਬ ਪਰਿਵਾਰ ਦੇ ਘਰ ਦੀ ਛੱਤ ਅਚਾਨਕ ਡਿੱਗਣ ਕਾਰਨ ਇਸ ਪਰਿਵਾਰ ਲਈ ਚੇਅਰਮੈਨ ਰਮਨ ਬਹਿਲ ਮਸੀਹਾ ਬਣ ਕੇ ਬਹੁੜੇ ਹਨ।
ਇਸ ਪਰਿਵਾਰ ਦੀ ਬੇਹੱਦਮੰਦੀ ਹਾਲਤ ਬਾਰੇ ਜਾਣਕਾਰੀ ਮਿਲਣ ‘ਤੇ ਚੇਅਰਮੈਨ ਰਮਨ ਬਹਿਲ ਠੇਕੇਦਾਰ ਨੂੰ ਨਾਲ ਲੈ ਕੇ ਤੁਰੰਤ ਉਕਤ ਘਰ ਵਿੱਚ ਪਹੁੰਚ ਗਏ ਅਤੇ ਮੌਕੇ ਤੇ ਹੀ ਪਰਿਵਾਰਿਕ ਮੈਂਬਰਾਂ ਨੂੰ ਆਪਣੀ ਜੇਬ ਵਿੱਚੋਂ ਨਗਦ ਰਾਸ਼ੀ ਦੇ ਕੇ ਘਰ ਦੀ ਛੱਤ ਬਣਾਉਣ ਦਾ ਕੰਮ ਸ਼ੁਰੂ ਕਰਨ ਦਾ ਉਪਰਾਲਾ ਕੀਤਾ।
ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਉਨਾਂ ਦੇ ਸਾਥੀਆਂ ਨੇ ਜਾਣਕਾਰੀ ਦਿੱਤੀ ਸੀ ਕਿ ਕਾਲਜ ਰੋਡ ‘ਤੇ ਰਾਕੇਸ਼ ਕੁਮਾਰ ਦੇ ਘਰ ਦੀ ਛੱਤ ਡਿੱਗ ਪਈ ਹੈ ਜਿਸ ਕਾਰਨ ਪਰਿਵਾਰਿਕ ਮੈਂਬਰਾਂ ਨੂੰ ਸੱਟਾਂ ਵੀ ਲੱਗੀਆਂ ਹਨ ਅਤੇ ਪਰਿਵਾਰ ਦੀ ਆਰਥਿਕ ਹਾਲਤ ਬਹੁਤ ਜਿਆਦਾ ਮਾੜੀ ਹੋਣ ਕਰਕੇ ਪਰਿਵਾਰ ਬੇਹੱਦ ਖਤਰੇ ਵਿੱਚ ਰਹਿ ਰਿਹਾ ਹੈ ਅਤੇ ਉਨਾਂ ਕੋਲ ਛੱਤ ਬਣਾਉਣ ਦੇ ਪੈਸੇ ਨਹੀਂ ਹਨ।
ਇਹ ਮੰਦਭਾਗੀ ਖਬਰ ਮਿਲਣ ‘ਤੇ ਬ ਤੁਰੰਤ ਕੌਂਸਲਰ ਬਲਵਿੰਦਰ ਸਿੰਘ ਅਤੇ ਆਪਣੀ ਪਾਰਟੀ ਦੇ ਆਗੂ ਹਰਦੀਪ ਸਿੰਘ ਬੰਗੂੜਾ ਨੂੰ ਨਾਲ ਲੈ ਕੇ ਉਕਤ ਪਰਿਵਾਰ ਦੇ ਘਰ ਪਹੁੰਚੇ ਹਨ। ਉਕਤ ਘਰ ਦੀ ਛੱਤ ਬਣਾਉਣ ਲਈ ਠੇਕੇਦਾਰ ਨੂੰ ਵੀ ਨਾਲ ਲੈ ਕੇ ਆਏ ਹਨ ਹਨ ਅਤੇ ਪਰਿਵਾਰ ਨੂੰ ਆਪਣੀ ਜੇਬ ਵਿੱਚੋਂ ਆਰਥਿਕ ਸਹਾਇਤਾ ਦੇ ਦਿੱਤੀ ਹੈ ਜਿਸ ਦੇ ਬਾਅਦ ਹੁਣ ਕੱਲ ਸਵੇਰ ਤੋਂ ਇਸ ਘਰ ਦੀ ਛੱਤ ਬਣਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ।
ਪਰਿਵਾਰ ਦੇ ਮੁਖੀ ਰਕੇਸ਼ ਕੁਮਾਰ ਅਤੇ ਉਹਨਾਂ ਦੀ ਪਤਨੀ ਨੇ ਚੇਅਰਮੈਨ ਰਮਨ ਬਹਿਲ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਚੇਅਰਮੈਨ ਬਹਿਲ ਇਸ ਦੁੱਖ ਦੀ ਘੜੀ ਵਿੱਚ ਉਹਨਾਂ ਲਈ ਮਸੀਹਾ ਬਣ ਕੇ ਪਹੁੰਚੇ ਹਨ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਹਰਦੀਪ ਸਿੰਘ ਬੰਗੂੜਾ ਨੇ ਕਿਹਾ ਕਿ ਰਮਨ ਬਹਿਲ ਨੇ ਇਸ ਗਰੀਬ ਪਰਿਵਾਰ ਪ੍ਰਤੀ ਹਮਦਰਦੀ ਦਿਖਾਈ ਹੈ।
ਰਮਨ ਬਹਿਲ ਨੇ ਇਹ ਪ੍ਰਤੱਖ ਦਿਖਾਇਆ ਹੈ ਕਿ ਉਹ ਸਿਆਸਤ ਤੋਂ ਉੱਪਰ ਉੱਠ ਕੇ ਲੋਕਾਂ ਨਾਲ ਨਿੱਜੀ ਹਮਦਰਦੀ ਰੱਖਦੇ ਹਨ। ਉਨਾਂ ਕਿਹਾ ਕਿ ਗੱਲਾਂ ਕਰਨੀਆਂ ਬਹੁਤ ਸੌਖੀਆਂ ਹੁੰਦੀਆਂ ਹਨ। ਪਰ ਆਪਣੀ ਜੇਬ ਵਿੱਚੋਂ ਖਰਚਾ ਕਰਕੇ ਕਿਸੇ ਗਰੀਬ ਦੇ ਪਰਿਵਾਰ ਦੇ ਸਿਰ ਉੱਪਰ ਛੱਤ ਪਾ ਕੇ ਦੇਣੀ ਬੇਹੱਦ ਨੇਕ ਦਿਲ ਇਨਸਾਨ ਹੋਣ ਦੀ ਨਿਸ਼ਾਨੀ ਹੈ।
ਇਸ ਮੌਕੇ ਚੇਅਰਮੈਨ ਬਹਿਲ ਨੇ ਕਿਹਾ ਕਿ ਉਹਨਾਂ ਨੇ ਕਿਸੇ ਤੇ ਕੋਈ ਅਹਿਸਾਨ ਨਹੀਂ ਕੀਤਾ। ਸਮੇਂ ਦੀ ਲੋੜ ਹੈ ਕਿ ਅਸੀਂ ਜਿਸ ਸਮਾਜ ਕੋਲੋਂ ਬਹੁਤ ਕੁਝ ਲੈਂਦੇ ਹਾਂ ਉਸ ਸਮਾਜ ਨੂੰ ਵੀ ਕੁਝ ਵਾਪਸ ਜਰੂਰ ਦਿੱਤਾ ਜਾਵੇ।
ਉਹਨਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਆਪਣੇ ਦਿਲ ਵਿੱਚ ਇਹ ਭਾਵਨਾ ਪੈਦਾ ਕਰਨੀ ਚਾਹੀਦੀ ਹੈ ਕਿ ਉਹ ਦੂਸਰੇ ਲੋਕਾਂ ਨੂੰ ਲੋੜ ਪੈਣ ਤੇ ਉਹਨਾਂ ਦੇ ਕੰਮ ਆ ਸਕਣ।
ਜੇਕਰ ਹਰੇਕ ਇਨਸਾਨ ਅਜਿਹਾ ਸੋਚੇਗਾ ਤਾਂ ਸਾਡੇ ਸਮਾਜ ਦਾ ਸਰਵਪੱਖੀ ਵਿਕਾਸ ਹੋਵੇਗਾ ਅਤੇ ਬਹੁਤ ਸਾਰੀਆਂ ਮੁਸੀਬਤਾਂ ਅੜਚਣਾਂ ਦਾ ਖਾਤਮਾ ਹੋਵੇਗਾ। ਆਉਣ ਵਾਲੇ ਸਮੇਂ ਵਿੱਚ ਵੀ ਉਹ ਕੋਸ਼ਿਸ਼ ਕਰਨਗੇ ਕਿ ਅਜਿਹੇ ਲੋੜਵੰਦ ਲੋਕਾਂ ਦੀ ਮਦਦ ਕੀਤੀ ਜਾਵੇ।