ਹੁਸਨ ਲੜੋਆ ਬੰਗਾ
ਸੈਕਰਾਮੈਂਟੋ, ਕੈਲੀਫੋਰਨੀਆ, 18 ਦਸੰਬਰ, 2024
California ਦੇ ਗਵਰਨਰ ਗੈਵਿਨ ਨਿਊਸੋਮ ਵੱਲੋਂ ਆਰੇਂਜ ਕਾਊਂਟੀ ਦੀ ਉੱਚ ਅਦਾਲਤ ਵਿਚ Indian ਮੂਲ ਦੇ Punjabi Mehtab Sandhu ਨੂੰ ਜੱਜ ਨਿਯੁਕਤ ਕੀਤਾ ਗਿਆ ਹੈ। Sandhu ਦੀ ਨਿਯੁਕਤੀ ਜੱਜ ਸਟੀਵਨ ਬਰਾਮਬਰਗ ਦੀ ਸੇਵਾਮੁਕਤੀ ਕਾਰਨ ਖਾਲੀ ਹੋਈ ਅਸਾਮੀ ‘ਤੇ ਹੋਈ ਹੈ। ਨਿਊਸੋਮ ਵੱਲੋਂ ਬੀਤੇ ਦਿਨ California ਦੀਆਂ ਉੱਚ ਅਦਾਲਤਾਂ ਵਿਚ ਕੁਲ 11 ਨਿਯੁਕਤੀਆਂ ਕੀਤੀਆਂ ਗਈਆਂ ਹਨ ਜਿਨਾਂ ਵਿਚ ਸੰਧੂ ਦੀ ਜੱਜ ਵਜੋਂ ਨਿਯੁਕਤੀ ਵੀ ਸ਼ਾਮਿਲ ਹੈ। ਸੰਧੂ ਨੂੰ ਨਿਆਂ ਖੇਤਰ ਵਿਚ ਕਾਫੀ ਤਜ਼ਰਬਾ ਹੈ।
ਉਹ 2022 ਤੋਂ ਅਨਾਹੀਮ ਸਿਟੀ ਅਟਾਰਨੀ ਦਫਤਰ ਵਿਚ ਅਸਿਸਟੈਂਟ ਅਟਾਰਨੀ ਵਜੋਂ ਸੇਵਾਵਾਂ ਨਿਭਾਉਂਦੇ ਰਹੇ ਹਨ। 2012 ਤੋਂ 2021 ਤੱਕ ਉਹ ਸੈਨ ਬਰਨਾਰਡੀਨੋ ਕਾਊਂਟੀ ਵਿਚ ਡਿਪਟੀ ਡਿਸਟ੍ਰਿਕਟ ਅਟਾਰਨੀ ਰਹੇ ਜਿਥੇ ਉਨਾਂ ਨੇ ਆਪਣੇ ਕਰੀਅਰ ਦੇ ਸ਼ੁਰੂਆਤੀ ਸਮੇ ਵਿਚ ਅਹਿਮ ਤਜ਼ਰਬਾ ਤੇ ਪ੍ਰਸਿੱਧੀ ਹਾਸਲ ਕੀਤੀ। ਸੰਧੂ ਨੇ ਕਾਨੂੰਨ ਦੀ ਡਿਗਰੀ ਯੁਨੀਵਰਸਿਟੀ ਆਫ ਸੈਨ ਡੀਏਗੋ ਸਕੂਲ ਆਫ ਲਾਅ ਤੋਂ ਕੀਤੀ। ਉਹ ਡੈਮੋਕਰੈਟਿਕ ਪਾਰਟੀ ਦੇ ਮੈਂਬਰ ਹਨ।