ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਸਤੰਬਰ 25, 2024:
ਇਕ ਹੈਰਾਨੀਜਨਕ ਘਟਨਾ ਵਿਚ ਕੈਲੀਫੋਰਨੀਆ ਦੇ ਇਕ ਫਾਇਰ ਫਾਈਟਰ ਨੂੰ ਪਿਛਲੇ 6 ਮਹੀਨਿਆਂ ਦੌਰਾਨ ਰਾਜ ਵਿਚ 5 ਵੱਖ ਵੱਖ ਥਾਵਾਂ ‘ਤੇ ਕਥਿੱਤ ਤੌਰ ‘ਤੇ ਅੱਗ ਲਾਉਣ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕਰ ਲੈਣ ਦੀ ਖਬਰ ਹੈ।
ਏਜੰਸੀ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਇੰਜੀਨੀਅਰ ਰਾਬਰਟ ਹਰਨਾਂਡੇਜ਼ (38) ਨੂੰ ਮੈਂਡੋਸਿਨੋ ਕਾਊਂਟੀ, ਕੈਲੀਫੋਰਨੀਆ ਵਿਚ ਇਕ ਫਾਇਰ ਸਟੇਸ਼ਨ ਤੋਂ ਕੈਲੀਫੋਰਨੀਆ ਫਾਇਰ ਲਾਅ ਇਨਫੋਰਸਮੈਂਟ ਅਫਸਰਾਂ ਨੇ ਜੰਗਲ ਨੂੰ ਅੱਗ ਲਾਉਣ ਦੇ ਸ਼ੱਕ ਤਹਿਤ ਗ੍ਰਿਫਤਾਰ ਕੀਤਾ ਹੈ।
ਕੈਲੀਫੋਰਨੀਆ ਅੱਗ ਬੁਝਾਊ ਵਿਭਾਗ ਦੇ ਡਾਇਰੈਕਟਰ ਤੇ ਮੁੱਖੀ ਜੋ ਟਾਇਲਰ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਮੈਨੂੰ ਇਹ ਜਾਣ ਕੇ ਹੈਰਾਨੀ ਹੋਈ ਹੈ ਕਿ ਇਕ ਸਾਡਾ ਮੁਲਾਜ਼ਮ ਵੀ ਜਨਤਾ ਦਾ ਭਰੋਸਾ ਤੋੜ ਸਕਦਾ ਹੈ।