Saturday, December 21, 2024
spot_img
spot_img
spot_img

California ਵਿਚ ਇਕ ਘਰ ਵਿਚੋਂ 2 ਬਾਲਕਾਂ ਸਮੇਤ 4 ਲੋਕ ਮ੍ਰਿਤਕ ਹਾਲਤ ਵਿਚ ਮਿਲੇ

ਹੁਸਨ ਲੜੋਆ ਬੰਗਾ
ਸੈਕਰਾਮੈਂਟੋ, ਕੈਲੀਫੋਰਨੀਆ, 20 ਦਸੰਬਰ, 2024

California ਦੇ ਸ਼ਹਿਰ Milpitas ਵਿਚ ਇਕ ਘਰ ਵਿਚੋਂ ਇਕ ਮਰਦ, ਇਕ ਔਰਤ ਤੇ 2 ਬੱਚੇ ਮ੍ਰਿਤਕ ਹਾਲਤ ਵਿਚ ਮਿਲਣ ਦੀ ਖਬਰ ਹੈ। Milpitas Police ਵਿਭਾਗ ਦੇ ਲੈਫਟੀਨੈਂਟ ਟਾਈਲਰ ਜੈਮਿਸਨ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਕੋਈ ਅਣਹੋਣੀ ਵਾਪਰਨ ਦਾ ਸ਼ੱਕ ਪ੍ਰਗਟ ਕੀਤਾ ਗਿਆ ਸੀ ਤੇ ਪੁਲਿਸ ਨੂੰ ਸੱਦਿਆ ਗਿਆ ਸੀ।

ਪੁਲਿਸ ਰਾਤ 9 ਵਜੇ ਦੇ ਕਰੀਬ ਪਹੁੰਚੀ ਤਾਂ ਉਸ ਨੂੰ 4 ਲੋਕ ਮ੍ਰਿਤਕ ਹਾਲਤ ਵਿਚ ਮਿਲੇ। ਉਨਾਂ ਕਿਹਾ ਹੈ ਕਿ ਸਾਂਤਾ ਕਲਾਰਾ ਕਾਊਂਟੀ ਕੋਰੋਨਰ ਵੱਲੋਂ ਜਾਂਚ ਮੁਕੰਮਲ ਕਰਨ ਉਪਰੰਤ ਪੀੜਤਾਂ ਦੀ ਪਛਾਣ ਸਬੰਧੀ ਵੇਰਵਾ ਜਾਰੀ ਕੀਤਾ ਜਾਵੇਗਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ