Tuesday, January 14, 2025
spot_img
spot_img
spot_img
spot_img

California ਵਿਚ ਅੱਗ ਨੇ ਮਚਾਈ ਭਾਰੀ ਤਬਾਹੀ, ਪ੍ਰਭਾਵਿਤ ਲੋਕਾਂ ਦੀ ਮੱਦਦ ਲਈ Sikh ਸੰਸਥਾਵਾਂ ਆਈਆਂ ਅੱਗੇ

ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, 13 ਜਨਵਰੀ, 2025

California ਦੇ ਜੰਗਲ ਨੂੰ ਲੱਗੀ ਅੱਗ ਵੱਲੋਂ ਮਚਾਈ ਭਾਰੀ ਤਬਾਹੀ ਦੇ ਦਰਮਿਆਨ Sikh ਸੰਸਥਾਵਾਂ ਮੱਦਦ ਲਈ ਅੱਗੇ ਆਈਆਂ ਹਨ। ਗੁਰੂ ਘਰਾਂ ਦੇ ਪ੍ਰਬੰਧਕ ਤੇ ਹੋਰ ਸਿੱਖ ਸੰਸਥਾਵਾਂ ਅੱਗ ਨਾਲ ਪ੍ਰਭਾਵਿਤ ਲੋਕਾਂ ਨੂੰ ਖਾਣ ਪੀਣ ਦੀਆਂ ਵਸਤਾਂ ਤੋਂ ਇਲਾਵਾ ਹੋਰ ਲੜੀਂਦਾ ਸਮਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਨਾਂ ਸੰਸਥਾਵਾਂ ਤੇ ਗੁਰੂ ਘਰਾਂ ਵਿਚ ਪ੍ਰਮੁੱਖ ਤੌਰ ‘ਤੇ ਖਾਲਸਾ ਏਅਡ, ਗੁਰਦੁਆਰਾ ਫਰੀਮਾਂਟ, ਗੁਰਦੁਆਰਾ ਯੂਬਾ ਸਿਟੀ,ਗੁਰਦੁਆਰਾ ਵੈਸਟ ਸੈਕਰਾਮੈਂਟੋ, ਗੁਰਦੁਆਰਾ ਬਰਾਡਸ਼ਾਅ ਸੈਕਰਾਮੈਂਟੋ, ਲਾਸ ਏਂਜਲਸ ਖੇਤਰ ਵਿਚਲੇ ਸਾਰੇ ਗੁਰੂ ਘਰ ਸ਼ਾਮਿਲ ਹਨ।

ਅੱਗ ਨਾਲ ਭਾਰੀ ਤਬਾਹੀ – ਸਮੁੱਚੇ ਤੱਟੀ ਦੱਖਣੀ California ਤੇ ਆਸ ਪਾਸ ਦੇ ਖੇਤਰ ਵਿਚ ਲੱਗੀ ਭਿਆਨਕ ਜੰਗਲੀ ਅੱਗ ਨੇ ਭਾਰੀ ਤਬਾਹੀ ਮਚਾਈ ਹੈ। ਹਾਲਾਂ ਕਿ ਅੱਗ ਬੁਝਾਊ ਅਮਲੇ ਨੂੰ ਕੁਝ ਹੱਦ ਤੱਕ ਅੱਗ ਬੁਝਾਉਣ ਵਿਚ ਸਫਲਤਾ ਮਿਲੀ ਹੈ ਪਰੰਤੂ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਖੇਤਰ ਵਿਚ ਤੇਜ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਜਿਸ ਕਾਰਨ ਅੱਗ ਹੋਰ ਭੜਕ ਸਕਦੀ ਹੈ।

ਲਾਸ ਏਂਜਲਸ ਕਾਊਂਟੀ ਡਾਕਟਰੀ ਜਾਂਚ ਅਧਿਕਾਰੀਆਂ ਅਨੁਸਾਰ ਅੱਗ ਨਾਲ ਸੜ ਕੇ ਮਰਨ ਵਾਲਿਆਂ ਦੀ ਗਿਣਤੀ 11 ਹੋ ਗਈ ਹੈ ਜਦ ਕਿ 56 ਵਰਗ ਮੀਲ ਵਿਚ ਫੈਲਿਆ 36000 ਏਕੜ ਜੰਗਲੀ ਰਕਬਾ ਸੜ ਕੇ ਸਵਾਹ ਹੋ ਗਿਆ ਹੈ।

ਪਾਲੀਸਾਡੇਸ ਦੀ ਅੱਗ ਜੋ ਲਾਸ ਏਂਜਲਸ ਦੇ ਇਤਿਹਾਸ ਵਿਚ ਸਭ ਤੋਂ ਭਿਆਨਕ ਅੱਗ ਹੈ, ਵਿਚ 20000 ਏਕੜ ਜੰਗਲ ਸੜ ਗਏ ਹਨ। 12000 ਤੋਂ ਵਧ ਘਰ ਤੇ ਹੋਰ ਇਮਾਰਤਾਂ ਸੜ ਕੇ ਸਵਾਹ ਹੋ ਗਈਆਂ ਹਨ। ਡੇਢ ਲੱਖ ਤੋਂ ਵਧ ਲੋਕ ਘਰੋਂ ਬੇਘਰ ਹੋ ਗਏ ਹਨ।

ਐਲਟਾਡੇਨਾ ਨੇੜੇ ਈਟੋਨ ਖੇਤਰ ਵਿਚ ਲੱਗੀ ਅੱਗ ਉਪਰ ਕੇਵਲ 3% ਤੱਕ ਕਾਬੂ ਪਾਇਆ ਜਾ ਸਕਿਆ ਹੈ ਜਦ ਕਿ ਅੱਗ 13600 ਏਕੜ ਵਿਚ ਲੱਗੀ ਹੋਈ ਹੈ। ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨੇ ਕਿਹਾ ਹੈ ਕਿ ਮੈਕਸੀਕੋ ਤੋਂ ਅੱਗ ਬੁਝਾਊ ਅਮਲਾ ਛੇਤੀ ਈਟੋਨ ਪਹੁੰਚ ਜਾਵੇਗਾ ਜਿਥੇ ਪਹਿਲਾਂ ਹੀ 10000 ਤੋਂ ਵਧ ਵਰਕਰ ਤੇ ਹੋਰ ਕਾਮੇ ਅੱਗ ਬੁਝਾਉਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ