ਹੁਸਨ ਲੜੋਆ ਬੰਗਾ
ਸੈਕਰਾਮੈਂਟੋ, ਕੈਲੀਫੋਰਨੀਆ, 15 ਦਿਸੰਬਰ, 2024
California ਵਾਸੀ ਪਤੀ-ਪਤਨੀ ਦੀ Mexico ਦੇ ਮਿਕੋਆਕੈਨ ਰਾਜ ਵਿਚ ਗੋਲੀਆਂ ਮਾਰ ਕੇ ਹੱਤਿਆ ਕਰ ਦੇਣ ਦੀ ਖਬਰ ਹੈ। ਮਿਕੋਆਕੈਨ ਰਾਜ ਦੇ ਅਟਾਰਨੀ ਜਨਰਲ ਦਫਤਰ ਨੇ ਜਾਰੀ ਇਕ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਮ੍ਰਿਤਕਾਂ ਦੀ ਪਛਾਣ ਰਾਫੇਲ ਸੀ (53) ਤੇ ਮਾਰੀਆ ਗਲੋਰੀਆ ਏ (50) ਵਜੋਂ ਹੋਈ ਹੈ ਜੋ ਛੁੱਟੀਆਂ ਮਨਾਉਣ ਲਈ ਐਂਗਾਮੈਕੂਟੀਰੋ ਕਸਬੇ ਵਿਚ ਆਏ ਸਨ।
ਦਫਤਰ ਦੇ ਬੁਲਾਰੇ ਮੈਗਡਾਲੇਨਾ ਗੁਜ਼ਮੈਨ ਨੇ ਕਿਹਾ ਹੈ ਕਿ ਪੁਲਿਸ ਨੂੰ ਐਂਗਾਮੈਕੂਟੀਰੋ ਕਸਬੇ ਵਿਚ ਗੋਲੀਆਂ ਵਿੰਨੀ ਕਾਰ ਵਿਚੋਂ ਜੋੜਾ ਮਿਲਿਆ। ਗੋਲੀਆਂ ਵੱਜਣ ਕਾਰਨ ਔਰਤ ਦੀ ਮੌਕੇ ਉਪਰ ਹੀ ਮੌਤ ਹੋ ਚੁੱਕੀ ਸੀ ਜਦ ਕਿ ਵਿਅਕਤੀ ਅਜੇ ਜੀਂਦਾ ਸੀ ਜਿਸ ਨੂੰ ਨੇੜੇ ਦੇ ਇਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਪਰੰਤੂ ਅਗਲੀ ਸਵੇਰ ਨੂੰ ਉਹ ਵੀ ਦਮ ਤੋੜ ਗਿਆ। ਇਹ ਦੋਨੋਂ ਅਮਰੀਕਾ ਦੇ ਨਾਗਰਿਕ ਸਨ।