Friday, January 17, 2025
spot_img
spot_img
spot_img
spot_img
spot_img

Batala: ਨਾਕਾਬੰਦੀ ਦੌਰਾਨ Encounter ਵਿਚ ਇਕ Gangster ਹਲਾਕ, ਇਕ ਪੁਲਿਸ ਜਵਾਨ ਹੋਇਆ ਜਖ਼ਮੀ

ਯੈੱਸ ਪੰਜਾਬ
ਬਟਾਲਾ, 16 ਜਨਵਰੀ, 2025

ਸ੍ਰੀ Satinder Singh  (IPS), DIG, ਬਾਰਡਰ ਰੇਂਜ, ਸ੍ਰੀ Amritsar ਦੀ ਪ੍ਰਧਾਨਗੀ ਹੇਠ ਪੁਲਿਸ ਲਾਈਨ Batala ਵਿਖੇ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਮੌਕੇ ਸੁਹੇਲ ਕਾਸਿਮ ਮੀਰ, SSP Batala, ਗੁਰਪ੍ਰਤਾਪ ਸਿੰਘ ਸਹੋਤਾ ਐਸ.ਪੀ (ਡੀ) ਅਤੇ ਸੰਜੀਵ ਕੁਮਾਰ ਡੀ.ਐਸ.ਪੀ( ਸਿਟੀ) ਬਟਾਲਾ ਵੀ ਮੌਜੂਦ ਸਨ.

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਤਿੰਦਰ ਸਿੰਘ, ਡੀ.ਆਈ.ਜੀ, ਬਾਰਡਰ ਰੇਂਜ ਸ੍ਰੀ ਅੰਮ੍ਰਿਤਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਬਟਾਲਾ ਪੁਲਿਸ ਵਲੋਂ ਪੁਲਿਸ ਨਾਕਾਬੰਦੀ ਦੌਰਾਨ ਇਕ ਮੋਟਰਸਾਈਕਲ ਸਵਾਰ ਗੈਂਗਸਟਰ ਵਲੋਂ ਪੁਲਿਸ ਨਾਕਾ ਪਾਰਟੀ ’ਤੇ ਹਮਲਾ ਕਰਨ ਕਰਕੇ ਇਕ ਪੁਲਿਸ ਜਵਾਨ ਜਖਮੀ ਹੋਣ ਤੇ ਪੁਲਿਸ ਪਾਰਟੀ ਵਲੋਂ ਜਵਾਬੀ ਫਾਇਰਿੰਗ ਸਮੇਂ ਗੈਂਗਸਟਰ ਮੁਕਾਬਲੇ ਦੌਰਾਨ ਜਖਮੀ ਹੋਣ ਤੋਂ ਬਾਅਦ ਮਾਰੇ ਜਾਣ ਕਰਕੇ ਬਟਾਲਾ ਪੁਲਿਸ ਨੂੰ ਇਕ ਵੱਡੀ ਸਫਲਤਾ ਮਿਲੀ ਹੈ।

ਉਨਾਂ ਅੱਗੇ ਦੱਸਿਆ ਕਿ 15 ਜਨਵਰੀ ਰਾਤ ਨੂੰ ਬਟਾਲਾ ਪੁਲਿਸ ਵਲੋਂ ਵੱਖ-ਵੱਖ ਸਥਾਨਾਂ ’ਤੇ ਨਾਕਾਬੰਦੀ ਕਰਵਾ ਕੇ ਚੈਕਿੰਗ ਕਰਵਾ ਕੇ ਚੈਕਿੰਗ ਕੀਤੀ ਜਾ ਰਹੀ ਸੀ।

ਥਾਣਾ ਰੰਗੜ ਨੰਗਲ ਅਧੀਨ ਪੁਲ ਸੂਆ ਪਿੰਡ ਨੱਤ ਕਲਾਂ ਵਿਖੇ ਪੁਲਿਸ ਪਾਰਟੀ ਵਲੋਂ ਨਾਕਾਬੰਦੀ ਕਰਕੇ ਮਹਿਤਾ ਸਾਇਡ ਵਲੋਂ ਆਉਂਦੇ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਇਕ ਮੋਟਰਸਾਇਕਲ ਚਾਲਕ, ਜਿਸਨੂੰ ਪੁਲਿਸ ਪਾਰਟੀ ਨੇ ਟਾਰਚ ਦੀ ਰੌਸ਼ਨੀ ਨਾਲ ਰੁਕਣ ਦਾ ਇਸ਼ਾਰਾ ਕੀਤਾ, ਪਰੰਤੂ ਉਕਤ ਮੋਟਰਸਾਇਕਲ ਚਾਲਕ ਆਪਣਾ ਮੋਟਰਸਾਇਕਲ ਮੇਨ ਰੋਡ ਤੋਂ ਪਿੰਡ ਪੁਰੀਆਂ ਨੂੰ ਜਾਂਦੇ ਲਿੰਕ ਰੋਡ ਵੱਲ ਮੋੜ ਕੇ ਭੱਜਣ ਲੱਗਾ, ਪਰ ਲਿੰਕ ਰੋਡ ’ਤੇ ਬਣੇ ਸਪੀਡ ਬ੍ਰੇਕਰ ਕਾਰਨ ਮੋਟਰਸਾਇਕਲ ਚਾਲਕ ਹੇਠਾਂ ਡਿੱਗ ਪਿਆ।

ਜਿਸਨੇ ਯਕਦਮ ਨਾਕਾ ਪੁਲਿਸ ਪਾਰਟੀ ਦੇ ਆਪਣੇ ਹਥਿਆਰ ਨਾਲ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ, ਜਿਸ ਤੇ ਪੁਲਿਸ ਨਾਕਾ ਪਾਰਟੀ ਦਾ ਇਕ ਜਵਾਨ ਗੋਲੀ ਲੱਗਣ ਕਰਕੇ ਜਖਮੀ ਹੋ ਗਿਆ। ਜਿਸ ’ਤੇ ਪੁਲਿਸ ਪਾਰਟੀ ਵਲੋਂ ਮੋਟਰਸਾਈਕਲ ਚਾਲਕ ਵਲੋਂ ਆਪਣੇ ਬਚਾਅ ਲਈ ਫਾਇਰ ਕੀਤੇ ਗਏ।

ਥੋੜੀ ਦੇਰ ਬਾਅਦ ਜਵਾਬੀ ਫਾਇਰ ਆਉਣੇ ਬੰਦ ਹੋਣ ’ਤੇ ਜਦੋਂ ਪੁਲਿਸ ਪਾਰਟੀ ਵਲੋਂ ਸਰਚ ਕੀਤੀ ਗਈ ਤਾਂ ਮੌਕਾ ’ਤੇ ਮੋਟਰਸਾਈਕਲ ਚਾਲਕ ਪੁਲਿਸ ਦੀ ਜਵਾਬੀ ਫਾਈਰਿੰਗ ਦੌਰਾਨ ਜਖਮੀ ਹੋਣਾ ਪਾਇਆ ਗਿਆ। ਜਿਸ ’ਤੇ ਪੁਲਿਸ ਪਾਰਟੀ ਵਲੋਂ ਜਖ਼ਮੀ ਹੋਏ ਪੁਲਿਸ ਜਵਾਨ ਅਤੇ ਮੋਟਰਸਾਈਕਲ ਚਾਲਕ ਨੂੰ ਸਿਵਲ ਹਸਪਤਾਲ ਬਟਾਲਾ ਪਹੁੰਚਾਇਆ ਗਿਆ। ਜਿੱਥੇ ਮੋਟਰ ਸਾਈਕਲ ਚਾਲਕ ਨੂੰ ਮੈਡੀਕਲ ਅਫਸਰ ਵਲੋਂ ਮ੍ਰਿਤਕ ਘੋਸ਼ਿਤ ਕੀਤਾ ਗਿਆ। ਜਦਕਿ ਮੌਕਾ ’ਤੇ ਜਖ਼ਮੀ ਹੋਏ ਜਵਾਨ ਨੂੰ ਅੰਮ੍ਰਿਤਸਰ ਵਿਖੇ ਇਲਾਜ ਲਈ ਰੈਫਰ ਕੀਤਾ ਗਿਆ।

ਉਨਾਂ ਦੱਸਿਆ ਕਿ ਮੌਕੇ ’ਤੇ ਉਕਤ ਸ਼ੱਕੀ ਵਿਅਕਤੀ ਵਲੋਂ ਚਲਾਏ ਗਏ ਪਿਸਟਲ ਗਲੋਕ, 4 ਰੌਂਦ ਜਿੰਦਾ, 2 ਖੋਲ ਅਤੇ ਇਕ ਮੋਟਰਸਾਈਕਲ ਪਲਸਰ ਨੰਬਰ ਪੀ.ਬੀ.-02-ਏ.ਵਾਏ-4050 ਅਤੇ ਹੋਰ ਦਸਤਾਵੇਜ ਬਰਾਮਦ ਹੋਏ ਹਨ।

ਮੌਕਾ ਤੇ ਸ਼ੱਕੀ ਵਿਅਕਤੀ ਦੇ ਮਿਲੇ ਦਸਤਾਵੇਜ਼ਾਂ ਤੋਂ ਉਸਦੀ ਪਹਿਚਾਣ ਰਣਜੀਤ ਸਿੰਘ ਉਰਫ ਰਾਣਾ ਪੁੱਤਰ ਮਲਕੀਤ ਸਿੰਘ ਪੁੱਤਰ ਮਰੜ੍ਹੀ ਕਲਾਂ ਜਿਲ੍ਹਾ ਮਜੀਠਾ ਵਜੋਂ ਹੋਈ। ਇਹ ਮ੍ਰਿਤਕ ਰਣਜੀਤ ਸਿੰਘ ਉਰਫ ਰਾਣਾ, ਗੈਂਗਸਟਰ ਡੋਨੀ ਸਠਿਆਲਾ, ਪ੍ਰਭ ਦਾਸੂਵਾਲ, ਅਮਨ ਖੱਬੇ ਰਾਜਪੂਤਾਂ ਅਤੇ ਮਨ ਘਨਸ਼ਾਮਪੁਰਾ ਦੇ ਗੈਂਗ ਦਾ ਮੈਂਬਰ ਹੈ।

ਜਿਸਦੇ ਖਿਲਾਫ ਪਹਿਲਾ ਵੀ ਕਤਲ ਅਤੇ ਹੋਰ ਸੰਗੀਨ ਧਾਰਾਵਾਂ ਤਹਿਤ ਮੁਕੱਦਮੇ ਦਰਜ ਹਨ। ਮੁੱਕਦਮਾ ਨੰਬਰ 4, 12 ਜਨਵਰੀ 2025 ਜੁਰਮ 103, 3 (5) ਬੀ.ਐਨ.ਐਸ, 25 ਅਸਲਾ ਐਕਟ, ਥਾਣਾ ਹਰੀਕੇ ਇਸ ਮੁਕੱਦਮਾ ਵਿਚ ਪਿੰਡ ਹਰੀਕੇ ਜਿਲ੍ਹਾ ਤਰਨਤਾਰਨ ਦੇ ਇਕ ਕਮਿਸ਼ਨ ਏਜੰਟ ਰਾਮ ਗੋਪਾਲ ਦਾ ਕਤਲ ਕੀਤਾ ਗਿਆ ਸੀ। ਦੋਸ਼ੀ ਰਣਜੀਤ ਸਿੰਘ ਉਰਫ ਰਾਣਾ ਵਲੋਂ ਇਸ ਕਤਲ ਲਈ ਸ਼ੂਟਰ ਸਪਲਾਈ ਕਰਵਾਉਣ ਕਰਕੇ ਉਹ ਮੁਕੱਦਮਾ ਵਿਚ ਦੋਸ਼ੀ ਸੀ।

ਮੁਕੱਦਮਾ ਨੰਬਰ 133, 17 ਅਕਤੂਬਰ 2024 ਜੁਰਮ 103 ਬੀ.ਐਨ.ਸੀ ਥਾਣਾ ਪੱਟੀ ਤਰਨਤਾਰਨ ਇਸ ਮੁਕੱਦਮਾ ਵਿਚ ਪੰਚਾਇਤੀ ਚੋਣਾਂ ਦੌਰਾਨ ਪਿੰਡ ਤਲਵੰਡੀ ਜਿਲ੍ਹਾ ਤਰਨਤਾਰਨ ਦੇ ਸਰਪੰਚ ਰਾਜ ਦਾ ਕਤਲ ਕੀਤਾ ਗਿਆ ਸੀ, ਇਸ ਕੇਸ ਵਿਚ ਰਣਜੀਤ ਸਿੰਘ ਉਰਫ ਰਾਣਾ ਮੇਨ ਦੋਸ਼ੀ ਹੋਣ ਕਰਕੇ ਲੋੜੀਂਦਾ ਸੀ।

ਇਸ ਤੋਂ ਇਲਾਵਾ ਰਣਜੀਤ ਸਿੰਘ ਉਰਫ ਰਾਣਾ ਖਿਲਾਫ ਮੁਕੱਦਮਾ ਨੰਬਰ 181, 27 ਅਗਸਤ 2017 ਜੁਰਮ 379, 411 ਭ.ਦ ਡਵੀਜ਼ਨ ਨੰਬਰ 1, ਕਮਿਸ਼ਨਰੇਟ ਜਲੰਧਰ ਦਰਜ ਰਜਿਸਟਰ ਹੋਣਾ ਪਾਇਆ ਗਿਆ ਹੈ। ਇਸ ਸਬੰਧ ਵਿਚ ਮੁਕੱਦਮਾ ਨੰਬਰ 6, 16 ਜਨਵਰੀ 2025 ਜੁਰਮ 109, ਬੀ.ਐਨ.ਐਸ 25/27 ਅਸਲਾ ਐਕਟ ਥਾਣਾ ਰੰਗੜ ਨੰਗਲ ਦਰਜ ਰਜਿਸਟਰ ਕੀਤਾ ਗਿਆ ਅਤੇ ਤਫਤੀਸ਼ ਲਈ ਸਪੈਸ਼ਲ ਇੰਨਵੈਸਟੀਗੇਸ਼ਨ ਟੀਮ ਗਠਿਤ ਕੀਤੀ ਗਈ ਹੈ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ